19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਬਲਾਕ ਸੰਮਤੀ ਚੋਣਾਂ 'ਚ ਮਿਲੀ ਵੱਡੀ ਲੀਡ ਨੇ ਕੰਬੋਜ ਦਾ ਕੱਦ ਕੀਤਾ ਵੱਡਾ, ਪੰਦਰਾਂ 'ਚੋਂ ਅੱਠ ਸੀਟਾਂ 'ਤੇ ਮਿਲੀ ਲੀਡ ਕਾਰਨ ਵਿਰੋਧੀ ਖੇਮੇ 'ਚ ਮਚੀ ਖਲਬਲੀ

Ad Position 21
No active advertisement
ਅਜੀਤ ਡੈਸਕ 24-12-2025
ਰਾਜਪੁਰਾ, 23 ਦਸੰਬਰ (ਰਣਜੀਤ ਸਿੰਘ)-ਪੰਜਾਬ ਵਿਚ ਬੀਤੇ ਦਿਨੀ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਹਲਕਾ ਰਾਜਪੁਰਾ 'ਚ ਕਾਂਗਰਸ ਪਾਰਟੀ ਨੂੰ ਮਿਲੀ ਵੱਡੀ ਲੀਡ ਨੇ ਜਿਥੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੇ ਕੱਦ ਨੂੰ ਆਕਸੀਜਨ ਦੇਣ ਦਾ ਕੰਮ ਕੀਤਾ ਹੈ ਉਥੇ ਹੀ ਵਿਰੋਧੀ ਖੇਮੇ ਵਿਚ ਇਸ ਗੱਲ ਨੂੰ ਲੈ ਕੇ ਖਲਬਲੀ ਮੱਚੀ ਪਈ ਹੈ ਅਤੇ ਉਹ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨਾਲ ਮੰਥਨ ਕਰ ਰਹੇ ਹਨ | ਵਿਰੋਧੀਆਂ ਨੂੰ ਇਹ ਵਿਖਾਈ ਦੇਣ ਲੱਗ ਪਿਆ ਹੈ ਕਿ ਜੇਕਰ ਇਹੀ ਹਾਲ ਵਿਧਾਨ ਆਂਉਣ ਵਾਲੀਆਂ ਸਭਾ ਦੀਆਂ ਚੋਣਾਂ ਮੌਕੇ ਹੋਇਆ ਤਾਂ ਸੱਤਾਧਾਰੀ ਧਿਰ ਦਾ ਸਿੰਘਾਸ਼ਨ ਡੋਲ ਸਕਦਾ ਹੈ | ਜਦ ਕਿ ਸੱਤਾਧਾਰੀ ਧਿਰ ਪਿੰਡਾਂ ਵਿਚ ਹੋਏ ਵਿਕਾਸ ਨੂੰ ਲੈ ਕੇ ਵੋਟਾਂ ਮੰਗ ਰਹੀ ਸੀ ਪਰ ਵੋਟਰਾਂ ਨੇ ਵਿਕਾਸ ਵੱਲ ਮੁੂੰਹ ਵੀ ਨਹੀ ਕੀਤਾ ਅਤੇ ਕਈਆਂ ਪਿੰਡਾਂ ਵਿਚ ਸੱਤਾਧਾਰੀ ਧਿਰ ਨੂੰ ਮੂੰਧੇਮੂੰਹ ਸੁੱਟ ਦਿਤਾ ਹੈ | ਜਦ ਕਿ ਕਾਂਗਰਸ ਦੀ ਇਨੀਆਂ ਸੀਟਾਂ ਨਾਲ ਵੀ ਕਾਂਗਰਸ ਦੀ ਸਤੁੰਸ਼ਟੀ ਨਹੀਂ ਹੋਈ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਵੋਟਾਂ ਵਿਚ ਦਬਾਅ ਵਾਲੀ ਰਾਜਨੀਤੀ ਦੀ ਖੇਡ ਨਾ ਖੇਡੀ ਹੁੰਦੀ ਤਾਂ ਸੀਟਾਂ ਦਾ ਗ੍ਰਾਫ ਹੋਰ ਵੀ ਵੱਧ ਜਾਣਾ ਸੀ | ਜਾਣਕਾਰੀ ਮੁਤਾਬਕ ਪੰਜਾਬ ਵਿਚ ਹਾਲ ਹੀ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਪੈ ਕੇ ਹਟੀਆਂ ਹਨ | ਹਲਕੇ ਵਿਚ 15 ਬਲਾਕ ਸੰਮਤੀ ਜੋਨਾਂ ਤੇ ਵੋਟਾਂ ਪਈਆਂ ਸਨ ਅਤੇ ਕਾਂਗਰਸ ਨੇ ਅੱੱਠ, ਸੱਤਾਧਾਰੀ ਧਿਰ ਨੇ ਛੇ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਕ ਸੀਟ 'ਤੇ ਜਿੱਤ ਦਾ ਬਿਗਲ ਵਜਾਇਆ ਹੈ | ਸੱਤਾਧਾਰੀ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਲੋਕਾਂ ਨੂੰ ਬਿਜਲੀ ਮੁਫਤ ਦਿੱਤੀ ਹੋਈ ਹੈ | ਕਿਸਾਨਾਂ ਦੇ ਖੇਤਾਂ ਵਿਚ ਅਜਾਦੀ ਤੋਂ ਬਾਅਦ ਪਹਿਲੀ ਵਾਰ ਨਹਿਰੀ ਪਾਣੀ ਦੀ ਸਹੂਲਤ ਦਿਤੀ ਗਈ ਹੈ | ਸੱਤਾਧਾਰੀ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਅਣਗਿਣਤ ਸਹੂਲਤਾਂ ਦਿਤੀਆਂ ਹਨ ਅਤੇ ਇਨ੍ਹਾਂ ਗੱਲਾਂ ਦੇ ਪ੍ਰਚਾਰ ਦੀ ਬੀਨ ਵੀ ਸੱਤਾਧਾਰੀ ਧਿਰ ਨੇ ਪਿੰਡਾਂ ਦੇ ਵੋਟਰਾਂ ਮੁੂਹਰੇ ਕਾਫੀ ਜੋਰ ਸ਼ੋਰ ਨਾਲ ਵਜਾਈ ਸੀ | ਪਰ ਜਦੋਂ ਨਤੀਜਾ ਆਇਆ ਤਾਂ ਸੱਤਾਧਾਰੀ ਧਿਰ ਦੇ ਪੈਰਾਂ ਹੇਠ ਤੋਂ ਜਮੀਨ ਖਿਸਕ ਗਈ | ਨਤੀਜਿਆਂ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਸੱਤਾਧਰੀ ਧਿਰ ਸਮੇਤ ਭਾਜਪਾ ਤੇ ਹੋਰਨਾਂ ਪਾਰਟੀਆਂ ਨੂੰ ਇਹ ਗੱਲ ਹਾਜਮ ਨਹੀ ਆਈ ਸੀ ਕਿ ਆਖਰ ਕਾਰ ਕਾਂਗਰਸ ਪਾਰਟੀ ਪਿੰਡਾਂ ਵਿਚ ਇਸ ਹੱਦ ਤੱਕ ਪੈਰ ਜਮਾਂ ਚੁੱਕੀ ਹੈ | ਦੱਸਣਯੋਗ ਹੈ ਕਿ ਸਾਲ 2022 ਵਿਚ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਸੱਤਾਧਾਰੀ ਧਿਰ 22 ਹਜਾਰ ਦੇ ਕਰੀਬ ਦੀ ਲੀਡ ਨਾਲ ਵਿਧਾਨ ਸਭਾ ਦੀ ਸੀਟ ਜਿੱਤੀ ਸੀ ਅਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਜਿਹੜੇ ਸਾਲ 2017 ਵਿਚ 32 ਹਜ਼ਾਰ ਦੇ ਕਰੀਬ ਵੋਟਾਂ ਦੀ ਲੀਡ ਲੈ ਕੇ ਜਿੱਤੇ ਸੀ ਉਹ 2022 ਵਿਚ ਤੀਜੇ ਨੰਬਰ 'ਤੇ ਆਏ ਸੀ ਪਰ ਹੁਣ ਬਲਾਕ ਸੰਮਤੀ ਦੇ ਨਤੀਜਿਆਂ ਨੂੰ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਹਰਦਿਆਲ ਸਿੰਘ ਕੰਬੋਜ ਦੀ ਜਿੱਤ ਲੋਹੇ 'ਤੇ ਲਕੀਰ ਵਾਂਗ ਵਿਖਾਈ ਦੇ ਰਹੀ ਹੈ | ਭਾਵੇਂ ਕਿ ਹਾਲੇ ਬਹੁਤ ਸਮਾਂ ਪਿਆ ਹੈ ਵਿਧਾਨ ਸਭਾ ਚੋਣਾਂ ਤੱਕ ਕਈ ਤਰ੍ਹਾਂ ਦੇ ਸਿਆਸੀ ਭੁਚਾਲ ਆਉਣੇ ਹਨ | ਪਰ ਸਿਆਸੀ ਪੰਡਤਾਂ ਨੇ ਜਿਹੜੇ ਟੇਵੇ ਲਾਏ ਹਨ ਉਨ੍ਹਾਂ ਵਿਚ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਸ਼ਾਇਦ ਮੁੜ ਕੇ ਵਿਧਾਇਕ ਬਣ ਜਾਵੇ | ਬਾਕੀ ਸਾਰਾ ਕੁਝ ਸਮੇਂ ਦੇ ਗਰਭ ਵਿਚ ਹੈ ਹਾਲੇ ਸਵਾ ਸਾਲ ਇਤਜਾਰ ਕਰਨੀ ਪਵੇਗੀ | ਇੰਨਾ ਜ਼ਰੂਰ ਹੈ ਕਿ ਜਿਹੜੀ ਜਿਹੜੀ ਪਾਰਟੀ ਦੇ ਆਗੂ ਇਹ ਸਮਝ ਕੇ ਬੈਠੇ ਸਨ ਕਿ ਅਗਲੀ ਵਾਰੀ ਉਨ੍ਹਾਂ ਦੀ ਹੈ ਤਾਂ ਬਲਾਕ ਸੰਮਤੀ ਦੇ ਨਤੀਜਿਆਂ ਨੇ ਸੱਤਾਧਾਰੀ ਧਿਰ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਅਤੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਪੜਨੇ ਪਾਇਆ ਹੋਇਆ ਹੈ | ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਜਿਥੇ ਹਰਦਿਆਲ ਸਿੰਘ ਕੰਬੋਜ ਦਾ ਕੱਦ ਵਧਾਇਆ ਹੈ ਉਥੇ ਹੀ ਕਾਂਗਰਸ ਪਾਰਟੀ ਵੀ ਵਾਪਸੀ ਕਰਦੀ ਵਿਖਾਈ ਦੇ ਰਹੀ ਹੈ | ਕੰਬੋਜ ਤੋਂ ਜਿਹੜੇ ਪਿੰਡਾਂ ਦੇ ਜਿਹੜੇ ਵੋਟਰ ਕਿਨਾਰਾ ਕਰ ਗਏ ਸਨ ਉਨ੍ਹਾਂ ਨੇ ਮੁੜ ਕੇ ਕੰਬੋਜ ਦੀ ਕੋਠੀ ਦੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ | ਹਲਕੇ ਦੇ ਵੋਟਰਾਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਹਰਦਿਆਲ ਸਿੰਘ ਕੰਬੋਜ ਦੀ ਮਿਹਨਤ ਤੇ ਹਲਕੇ ਵਿਚ ਹੋਏ ਕੰਮਾਂ ਦਾ ਨਤੀਜਾ ਹੈ |
Ad Position 22
No active advertisement
ਪਿਛਲੀ ਖ਼ਬਰ ਚੌਕਸੀ ਵਿਭਾਗ ਨੇ ਬਿਲਡਿੰਗ ਸ਼ਾਖਾ ਦਾ ਪੁਰਾਣਾ ਤੇ ਨਵਾਂ ਰਿਕਾਰਡ ਕਬਜ਼ੇ 'ਚ ਲਿਆ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਲੋਕਾਂ ਨੇ ਅਕਾਲੀ ਦਲ ਦੀ ਸਰਕਾਰ ਬਣਨ ਦਾ ਰਸਤਾ ਸਾਫ਼ ਕੀਤਾ- ਹਰਿਆਊ
Ad Position 24