18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਐਸ.ਐਸ.ਟੀ. ਨਗਰ ਮੰਦਰ ਵਾਲੀ ਜਗ੍ਹਾ ਵਿਖੇ ਧਾਰਮਿਕ ਸਮਾਗਮ

ਪਟਿਆਲਾ, 18 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਐਸ. ਐਸ.

Ad Position 21
No active advertisement
ਅਜੀਤ ਡੈਸਕ 19-08-2026
ਪਟਿਆਲਾ, 18 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆ)-ਐਸ.ਐਸ.ਟੀ. ਨਗਰ ਵਿਚ ਸਥਿਤ ਇਕ ਮੰਦਰ ਦੀ ਜਗ੍ਹਾ ਨੂੰ ਲੈ ਕੇ ਹੋਏ ਵਿਵਾਦ ਨੂੰ ਪੁਲਿਸ ਪ੍ਰਸ਼ਾਸਨ ਵਲੋਂ ਬੜੀ ਸਫਲਤਾ, ਸ਼ਾਂਤੀਪੂਰਵਕ ਹੱਲ ਕਰ ਲਿਆ ਗਿਆ। ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਕਹਿਣ ਮੁਤਾਬਕ ਇੱਥੇ ਸਥਿਤ ਮੰਦਰ ਨੂੰ ਕੁਝ ਵਿਅਕਤੀਆਂ ਵਲੋਂ ਇਕ ਭਾਈਚਾਰੇ ਦੇ ਲੋਕਾਂ ਨੂੰ ਵੇਚ ਦੇਣ ਦੀ ਗੱਲ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹਿੰਦੂ ਜਥੇਬੰਦੀਆਂ ਦੇ ਕੁਝ ਲੋਕ ਇੱਥੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਚਾਹੁੰਦੇ ਸਨ। ਮਾਮਲੇ ਦੀ ਨਜ਼ਾਕਤ ਨੂੰ ਦੇਖਦਿਆਂ ਇੱਥੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਲਗਾਈ ਗਈ। ਐੱਸ.ਐੱਸ.ਪੀ. ਵਰੁਣ ਸ਼ਰਮਾ ਖ਼ੁਦ ਕਾਫੀ ਲੰਬਾ ਸਮਾਂ ਇੱਥੇ ਰਹੇ। ਹਿੰਦੂ ਜਥੇਬੰਦੀਆਂ ਦੇ 11 ਨੁਮਾਇੰਦਿਆਂ ਨੂੰ ਮੌਕੇ ਦੇ ਉੱਪਰ ਭੇਜ ਕੇ ਪਾਠ ਪੂਜਾ ਕਰਵਾਈ ਗਈ। ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇਹ ਵਿਵਾਦ ਭਖਿਆ ਹੋਇਆ ਸੀ ਜਿਸ ਨੂੰ ਦੋਵੇਂ ਫਿਰਕਿਆਂ ਦੇ ਨੁਮਾਇੰਦਿਆਂ ਦੀ ਇਕ ਬੈਠਕ ਕਰਵਾ ਕੇ ਤਕਰੀਬਨ ਹੱਲ ਕਰਵਾ ਲਿਆ ਗਿਆ ਸੀ। ਅੱਜ ਮੌਕੇ ਦੇ ਉੱਪਰ ਪੂਜਾ ਪਾਠ ਦੌਰਾਨ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਪ੍ਰਸ਼ਾਸਨ ਵਲੋਂ ਲੋੜੀਂਦੇ ਪ੍ਰਬੰਧ ਕੀਤੇ ਹੋਏ ਸਨ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਕਿਸਮ ਦੀਆਂ ਅਫਵਾਹਾਂ ਤੋਂ ਬਚਿਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਡਾ. ਨਿਰਮਲ ਸਿੰਘ ਨੇ ਹੋਮਿਓਪੈਥਿਕ ਇਲਾਜ ਰਾਹੀਂ ਹੁਣ ਤੱਕ ਲੱਖਾਂ ਲੋਕਾਂ ਨੂੰ ਦਿੱਤਾ ਸਿਹਤ ਲਾਭ -ਦਰਸ਼ਨ ਮਿੱਤਲ, ਜੀਵਨ ਗਰ... ਅਗਲੀ ਖ਼ਬਰ ਦਰੋਣਾਚਾਰੀਆ ਪ੍ਰਮੋਦ ਕੁਮਾਰ ਪੁੱਜੇ ਪਟਿਆਲਾ, ਖਿਡਾਰੀਆਂ ਨਾਲ ਕੀਤੇ ਨੁਕਤੇ ਸਾਂਝੇ
Ad Position 24