18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨਿਗਮ ਚੋਣਾਂ ’ਚ ਭਾਜਪਾ ਉਮੀਦਵਾਰਾਂ ਨਾਲ ਧੱਕਾ ਹੋਣ ਦੀ ਗੱਲ ਸਹੀ ਸਾਬਿਤ ਹੋਈ-ਵਿਜੇ ਕੁਮਾਰ ਕੂਕਾ

ਪਟਿਆਲਾ, 18 ਅਗਸਤ (ਅ. ਸ.

Ad Position 21
No active advertisement
ਅਜੀਤ ਡੈਸਕ 19-08-2026
ਪਟਿਆਲਾ, 18 ਅਗਸਤ (ਅ.ਸ. ਅਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀਆਂ ਲੰਘੇ ਸਮੇਂ ਦੌਰਾਨ ਹੋਈਆਂ ਚੋਣਾਂ ਵਿਚ ਹੁਕਮ ਰਾਮ ਧਿਰ ਦੇ ਉਤੇ ਭਾਜਪਾ ਵਲੋਂ ਬਤੌਰ ਕੌਂਸਲਰ ਦੀ ਚੋਣ ਲੜਨ ਲਈ ਉਤਾਰੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਸੀ। ਜਿਸ ਧੱਕੇਸ਼ਾਹੀ ਦੇ ਵਿਰੋਧ ਸਰਬਉੱਚ ਅਦਾਲਤ ਦਾ ਦਰਵਾਜਾ ਖੜ੍ਹਕਾਇਆ ਗਿਆ ਸੀ । ਜਿਸ ਦੀ ਪੜਤਾਲ ਲਈ ਸਾਬਕਾ ਜੱਜ ਨਿਰਮਲ ਕੌਰ ਨੂੰ ਧੱਕੇਸ਼ਾਹੀ ਦੀ ਅਸਲ ਰਿਪੋਰਟ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਸਨ। ਇਹ ਗੱਲ ਅੱਜ ਇਕ ਪ੍ਰੈੱਸ ਮਿਲਨੀ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਭਾਜਪਾਈ ਆਗੂ ਸੀਮਾ ਸ਼ਰਮਾ ਵਲੋਂ ਕਹੀ ਗਈ। ਉਨ੍ਹਾਂ ਕਿਹਾ ਕਿ ਪਟਿਆਲਾ ਨਗਰ ਨਿਗਮ ਚੋਣਾਂ ਵਿਚ ਹੋਈ ਧੱਕੇਸ਼ਾਹੀ ਦੀ ਕਹੀ ਜਾਂਦੀ ਗੱਲ ਅੱਜ ਸੱਚ ਸਾਬਤ ਹੋਈ ਹੈ, ਸਾਡੀ ਕਾਨੂੰਨੀ ਲੜਾਈ ਨੂੰ ਵੱਡੀ ਜਿੱਤ ਮਿਲੀ ਹੈ ਕਿਉਂਕਿ ਸੁਪਰੀਮ ਕੋਰਟ ਵਲੋਂ ਗਠਿਤ ‘ਫੈਕਟ ਫਾਈਂਡਿੰਗ ਕਮੇਟੀ’ ਮੁਖੀ ਸਾਬਕਾ ਜੱਜ ਜਸਟਿਸ ਨਿਰਮਲਜੀਤ ਕੌਰ ਨੇ ਆਪਣੀ ਫਾਈਨਲ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਹੈ, ਜਿਸ ਨਾਲ ਚੋਣਾਂ ਵਿਚ ਹੋਈਆਂ ਗੜਬੜੀਆਂ ਸਾਹਮਣੇ ਆ ਗਈਆਂ ਹਨ। ਰਿਪੋਰਟ ’ਚ ਵਾਰਡ ਨੰਬਰ 1, 12, 32, 33, 36, 41, 43, 44, 45, 48, 50, 51 ਤੇ 52 ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਜ਼ਬਰਦਸਤੀ ਰੋਕੇ ਗਏ ਜਾਂ ਗਲਤ ਤਰੀਕੇ ਨਾਲ ਰੱਦ ਕੀਤੇ ਗਏ ਤਾਂ ਜੋ ‘ਆਪ’ ਉਮੀਦਵਾਰਾਂ ਨੂੰ ਬਿਨਾਂ ਮੁਕਾਬਲਾ ਜਿਤਾਇਆ ਜਾ ਸਕੇ। ਵਾਰਡ ਨੰਬਰ 4, 6 , 14, 16, 22, 26, 28, 37, 38, 40, 46, 53, 55 ਤੇ 57 ਵਿਚ ਉਮੀਦਵਾਰਾਂ ਨੂੰ ਨਾਮਜ਼ਦਗੀ ਫਾਰਮ ਭਰਨ (ਕਾਗਜ਼ ਦਾਖਲ ਕਰਨ) ਦਾ ਮੌਕਾ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਧੱਕੇ ਨਾਲ ਰੋਕਿਆ ਗਿਆ। ਇਸ ਧੱਕੇਸ਼ਾਹੀ ਤੋਂ ਬਾਅਦ ਵੀ ਇਨ੍ਹਾਂ ਸੀਟਾਂ ’ਤੇ ਚੋਣਾਂ ਕਰਵਾਈਆਂ ਗਈਆਂ। ਵਾਰਡ ਨੰਬਰ 15 ਤੇ 58 ਵਿਚ ਵੱਡੇ ਪੱਧਰ ’ਤੇ ਜਾਅਲੀ ਵੋਟਿੰਗ ਹੋਈ। ਇਕੱਲੇ ਵਾਰਡ ਨੰਬਰ 58 ਵਿਚ 150 ਤੋਂ ਵੱਧ ਅਜਿਹੇ ਮਾਮਲੇ ਸਾਹਮਣੇ ਆਏ ਹਨ। ਆਗੂਆਂ ਨੇ ਦੱਸਿਆ ਕਿ ਵਾਰਡ ਨੰਬਰ 34 ਵਿਚ ਵੀ 25 ਜਾਅਲੀ ਵੋਟਾਂ ਤੇ 7 ਮ੍ਰਿਤਕ ਵਿਅਕਤੀਆਂ ਦੇ ਨਾਂਅ ’ਤੇ ਵੋਟਾਂ ਪਵਾਉਣ ਦੀ ਪੁਸ਼ਟੀ ਹੋਈ ਹੈ। ਆਗੂਆਂ ਮੁਤਾਬਿਕ ਇਹ ਰਿਪੋਰਟ ਸਰਬਉੱਚ ਅਦਾਲਤ ਨੂੰ ਸੌਂਪ ਦਿੱਤੀ ਗਈ ਹੈ ਹੁਣ ਆਉਂਦੇ ਸਮੇਂ ਵਿਚ ਸਰਬਉੱਚ ਅਦਾਲਤ ਕੀ ਫੈਸਲਾ ਲੈਂਦਾ ਹੈ ਇਹ ਵਕਤ ਦੱਸੇਗਾ।
Ad Position 22
No active advertisement
ਪਿਛਲੀ ਖ਼ਬਰ ਸੈਕੰਡਰੀ ਸਕੂਲ ਦੰਦਰਾਲਾ ਢੀਂਡਸਾ ਵਿਖੇ ਤੀਆਂ ਤੇ ਆਜ਼ਾਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਵਲੋਂ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਧਰਨਾ ਜਾਰੀ
Ad Position 24