18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਭਾਕਿਯੂ ਏਕਤਾ ਆਜ਼ਾਦ ਵਲੋਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਦਿੱਤਾ ਉਪ ਪੁਲਿਸ ਕਪਤਾਨ ਨੂੰ ਮੰਗ-ਪੱਤਰ

ਨਾਭਾ, 18 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਨਾਭਾ ਵਲੋਂ ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਨੂੰ ਹਲਕੇ ਦੇ ਪਿੰਡ ਘਣੀਵਾਲ ਤੇ ਜੱਸੋਮਾਜਰਾ ਆਦਿ ਪਿੰਡਾਂ ਵਿਚ ਚੋਰੀ ਹੋਈਆਂ ਮੱਝਾਂ ਦੇ ਸੰਬੰਧ ਵਿਚ ਮੰਗ-ਪੱਤਰ ਦਿੱਤਾ ਅਤੇ ਚੋਰਾਂ ਨੂੰ ਫੜ ਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਆਗੂ ਪਰਵਿੰਦਰ ਸਿੰਘ ਬਾਬਰਪੁਰ ਨੇ ਕਿਹਾ ਪਿੰਡਾਂ ਵਿਚ ਦਿਨ ਪ੍ਰਤੀ ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਚੋਰ ਦੇ ਹੌਂਸਲੇ ਬੁਲੰਦ ਹਨ, ਘਰਾਂ ਦੇ ਅੰਦਰ ਵੀ ਅੱਜ ਦੇ ਸਮੇਂ ਵਿਚ ਲੋਕ ਸੁਰੱਖਿਅਤ ਨਹੀਂ ਹਨ।

Ad Position 21
No active advertisement
ਅਜੀਤ ਡੈਸਕ 19-08-2026
ਨਾਭਾ, 18 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਨਾਭਾ ਵਲੋਂ ਉਪ ਪੁਲਿਸ ਕਪਤਾਨ ਗੁਰਿੰਦਰ ਸਿੰਘ ਬੱਲ ਨੂੰ ਹਲਕੇ ਦੇ ਪਿੰਡ ਘਣੀਵਾਲ ਤੇ ਜੱਸੋਮਾਜਰਾ ਆਦਿ ਪਿੰਡਾਂ ਵਿਚ ਚੋਰੀ ਹੋਈਆਂ ਮੱਝਾਂ ਦੇ ਸੰਬੰਧ ਵਿਚ ਮੰਗ-ਪੱਤਰ ਦਿੱਤਾ ਅਤੇ ਚੋਰਾਂ ਨੂੰ ਫੜ ਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਜ਼ਿਲ੍ਹਾ ਆਗੂ ਪਰਵਿੰਦਰ ਸਿੰਘ ਬਾਬਰਪੁਰ ਨੇ ਕਿਹਾ ਪਿੰਡਾਂ ਵਿਚ ਦਿਨ ਪ੍ਰਤੀ ਦਿਨ ਚੋਰੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਚੋਰ ਦੇ ਹੌਂਸਲੇ ਬੁਲੰਦ ਹਨ, ਘਰਾਂ ਦੇ ਅੰਦਰ ਵੀ ਅੱਜ ਦੇ ਸਮੇਂ ਵਿਚ ਲੋਕ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਵੀ ਮੋਟਰਾਂ ਦੀਆਂ ਤਾਰਾਂ ਦੀ ਚੋਰੀ ਹਰ ਰੋਜ਼ ਹੋ ਰਹੀਆਂ ਹਨ ਕਿਸਾਨਾਂ ਨੂੰ ਖੇਤਾਂ ਵਿਚ ਰਾਤ ਦੇ ਸਮੇਂ ਜਾਣਾ ਮੁਸ਼ਕਿਲ ਹੋ ਗਿਆ ਹੈ ਅਤੇ ਮੱਝਾਂ ਚੋਰ ਗਰੋਹ ਪਿੰਡਾਂ ’ਚ ਸਰਗਰਮ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਪ੍ਰਸ਼ਾਸਨ ਵਲੋਂ ਇਨ੍ਹਾਂ ਚੋਰਾਂ ’ਤੇ ਨੱਥ ਨਾ ਪਾਈ ਤਾਂ ਆਉਣ ਵਾਲੇ ਦਿਨਾਂ ਵਿਚ ਬਲਾਕ ਪੱਧਰੀ ਪੌਗਰਾਮ ਉਲੀਕੇ ਜਾਣਗੇ। ਇਸ ਮੌਕੇ ਗੁਰਮੀਤ ਸਿੰਘ, ਮੇਜਰ ਸਿੰਘ, ਜਸਵਿੰਦਰ ਸਿੰਘ, ਜਗਜੀਤ ਸਿੰਘ, ਕਾਲਾ ਸਰਪੰਚ, ਭੀਮ ਸਿੰਘ, ਭੁਪਿੰਦਰ ਸਿੰਘ ਹੈਪੀ, ਜੱਸੀ ਸਿੰਘ, ਕੁਲਵਿੰਦਰ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਵਲੋਂ ਅਧਿਆਪਕਾਂ ਦੀਆਂ ਮੰਗਾਂ ਸੰਬੰਧੀ ਧਰਨਾ ਜਾਰੀ ਅਗਲੀ ਖ਼ਬਰ ਡਾ. ਨਿਰਮਲ ਸਿੰਘ ਨੇ ਹੋਮਿਓਪੈਥਿਕ ਇਲਾਜ ਰਾਹੀਂ ਹੁਣ ਤੱਕ ਲੱਖਾਂ ਲੋਕਾਂ ਨੂੰ ਦਿੱਤਾ ਸਿਹਤ ਲਾਭ -ਦਰਸ਼ਨ ਮਿੱਤਲ, ਜੀਵਨ ਗਰ...
Ad Position 24