29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਡਾ. ਬੀ. ਐੱਸ. ਸੰਧੂ ਸਕੂਲ 'ਚ ਸਪੋਰਟਸ ਮੀਟ ਕਰਵਾਈ

Ad Position 21
No active advertisement
ਅਜੀਤ ਡੈਸਕ 25-12-2025
ਦੇਵੀਗੜ੍ਹ, 24 ਦਸੰਬਰ (ਰਾਜਿੰਦਰ ਸਿੰਘ ਮÏਜੀ)-ਡਾ. ਬੀ. ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ ਜੁਲਾਹਖੇੜੀ ਵਿਖੇ ਸਲਾਨਾ ਸਪੋਰਟਸ ਮੀਟ ਕਰਵਾਈ ਗਈ¢ ਸਕੂਲ ਦੇ ਮੈਦਾਨ ਵਿਚ ਵਿਦਿਆਰਥੀਆਂ ਵਲੋਂ ਦਿਖਾਈ ਗਈ ਖੇਡ ਭਾਵਨਾ, ਅਨੁਸ਼ਾਸਨ ਅਤੇ ਜੋਸ਼ ਸਭ ਲਈ ਪ੍ਰੇਰਣਾਦਾਇਕ ਸੀ¢ ਖੇਡ ਮੇਲੇ ਦੇ ਤੀਜੇ ਦਿਨ ਦੇ ਸਾਰੇ ਮੁਕਾਬਲੇ ਹਾਊਸ-ਵਾਈਜ਼ ਕਰਵਾਏ ਗਏ, ਜਿਨ੍ਹਾਂ ਵਿਚ ਵੱਖ-ਵੱਖ ਹਾਊਸਾਂ ਦੇ ਖਿਡਾਰੀਆਂ ਨੇ ਆਪਣੀ ਟੀਮ ਦੀ ਜਿੱਤ ਲਈ ਪੂਰੇ ਜਜ਼ਬੇ ਨਾਲ ਭਾਗ ਲਿਆ¢ ਇਨ੍ਹਾਂ ਅੰਤਰ-ਹਾਊਸ ਮੁਕਾਬਲਿਆਂ ਨੇ ਵਿਦਿਆਰਥੀਆਂ ਵਿਚ ਆਪਸੀ ਸਹਿਯੋਗ, ਟੀਮ ਵਰਕ ਅਤੇ ਸਿਹਤਮੰਦ ਮੁਕਾਬਲੇਬਾਜ਼ੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ¢ ਇਸ ਦਿਨ ਖਾਸ ਤੌਰ 'ਤੇ ਸੀਨੀਅਰ ਸੈਕੰਡਰੀ ਕਲਾਸਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ¢ ਵਿਦਿਆਰਥੀਆਂ ਨੇ ਰੱਸਾ ਕੱਸੀ, ਲੰਮੀ ਛਾਲ, ਸ਼ਾਟ ਪੁੱਟ, 100 ਮੀਟਰ, 200 ਮੀਟਰ ਅਤੇ 400 ਮੀਟਰ ਦÏੜਾਂ ਵਿਚ ਆਪਣੀ ਖੇਡ ਪ੍ਰਤਿਭਾ, ਤਾਕਤ ਅਤੇ ਦਿ੍ੜ ਨਿਸ਼ਚੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਇਨ੍ਹਾਂ ਮੁਕਾਬਲਿਆਂ ਵਿਚ ਲੀਓ ਟੋਲਸਟੋਇ ਹਾਊਸ ਨੇ ਪਹਿਲਾ ਸਥਾਨ, ਕਲਪਨਾ ਚਾਵਲਾ ਹਾਊਸ ਨੇ ਦੂਜਾ ਸਥਾਨ ਤੇ ਮਦਰ ਟੇਰੇਸਾ ਹਾਊਸ ਨੇ ਤੀਜਾ ਸਥਾਨ ਹਾਸਲ ਕੀਤਾ¢ ਲੀਓ ਟੋਲਸਟੋਇ ਹਾਊਸ ਦੀ ਇੰਚਾਰਜ ਰਾਜਵੀਰ ਕੌਰ ਦੀ ਸ਼ਾਨਦਾਰ ਅਗਵਾਈ ਲਈ ਉਨ੍ਹਾਂ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ ਤੇ ਮੈਨੇਜਿੰਗ ਡਾਇਰੈਕਟਰ ਰਜਿੰਦਰ ਕੌਰ ਸੰਧੂ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਪਾਕੇ ਉਨ੍ਹਾਂ ਦੀ ਹÏਸਲਾ ਅਫ਼ਜ਼ਾਈ ਕੀਤੀ¢ ਪਿ੍ੰਸੀਪਲ ਤਰਨਦੀਪ ਕੌਰ ਅਰੋੜਾ ਨੇ ਖੇਡ ਮੇਲੇ ਨੂੰ ਸਫਲ ਬਣਾਉਣ ਲਈ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ¢ ਉਨ੍ਹਾਂ ਕਿਹਾ ਕਿ ਸਕੂਲ ਵਲੋਂ ਕਰਵਾਏ ਜਾ ਰਹੇ ਹਾਊਸ-ਵਾਈਜ਼ ਖੇਡ ਮੁਕਾਬਲੇ ਬੱਚਿਆਂ ਵਿੱਚ ਅਨੁਸ਼ਾਸਨ, ਇਕਜੁੱਟਤਾ ਤੇ ਸੱਚੀ ਖੇਡ ਭਾਵਨਾ ਨੂੰ ਵਧਾਵਾ ਦਿੰਦੇ ਹਨ¢
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਊਧਮ ਸਿੰਘ ਯੂਥ ਕਲੱਬ ਪੁੱਜੇਗਾ ਕਪੂਰਥਲਾ ਦੇ ਸਮਾਗਮ 'ਚ- ਮÏਲਵੀਵਾਲਾ ਅਗਲੀ ਖ਼ਬਰ ਮਿਲੇਨੀਅਮ ਸਕੂਲ ਵਿਖੇ ਸ਼ਹੀਦੀ ਦਿਹਾੜਾ ਮਨਾਇਆ
Ad Position 24