29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸ਼ਹੀਦ ਊਧਮ ਸਿੰਘ ਯੂਥ ਕਲੱਬ ਪੁੱਜੇਗਾ ਕਪੂਰਥਲਾ ਦੇ ਸਮਾਗਮ 'ਚ- ਮÏਲਵੀਵਾਲਾ

Ad Position 21
No active advertisement
ਅਜੀਤ ਡੈਸਕ 25-12-2025
ਪਾਤੜਾਂ, 24 ਦਸੰਬਰ (ਜਗਦੀਸ਼ ਸਿੰਘ ਕੰਬੋਜ਼)-ਜਲਿ੍ਹਆਂ ਵਾਲੇ ਬਾਗ ਦੇ ਖੂਨੀ ਕਾਂਡ ਦਾ 21 ਸਾਲ ਬਾਅਦ ਇੰਗਲੈਂਡ ਦੀ ਧਰਤੀ 'ਤੇ ਜਾ ਕੇ ਬਦਲਾ ਲੈਣ ਵਾਲੇ ਮਹਾਨ ਦੇਸ਼ ਭਗਤ ਸ਼ਹੀਦ ਊਧਮ ਸਿੰਘ ਦੀ ਯਾਦ ਅਤੇ ਕੰਬੋਜ ਫਾਊਾਡੇਸ਼ਨ ਦੀ ਸਰਪ੍ਰਸਤੀ ਹੇਠ ਸ਼ਹੀਦ ਦੇ ਜਨਮ ਦਿਵਸ ਮੌਕੇ ਊਧਮ ਸਿੰਘ ਸ਼ਹੀਦ ਸਕਿਲ ਡਿਵੈਲਪਮੈਂਟ ਐਂਡ ਇੰਟਰਨੈਸ਼ਨਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ¢ ਸ਼ਹੀਦ ਊਧਮ ਸਿੰਘ ਦੀ ਯਾਦ ਵਿਚ ਬਣਾਈ ਜਾ ਰਹੀ ਯੂਨੀਵਰਸਿਟੀ ਨੂੰ ਲੈ ਕੇ ਰਾਜ ਭਰ ਦੇ ਕੰਬੋਜ ਭਾਈਚਾਰੇ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ¢ ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਸਿੰਘ ਯੂਥ ਕਲੱਬ ਪਾਤੜਾਂ ਦੇ ਪ੍ਰਧਾਨ ਅਮਨਜੀਤ ਸਿੰਘ ਮÏਲਵੀਵਾਲਾ ਤੇ ਜਨਰਲ ਸਕੱਤਰ ਨਿਸ਼ਾਨ ਸਿੰਘ ਬਣਵਾਲਾ ਨੇ ਦੱਸਿਆ ਕਿ ਕੰਬੋਜ ਫਾਊਾਡੇਸ਼ਨ ਦੇ ਚੇਅਰਮੈਨ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸੰਦੀਪ ਕÏੜਾ ਦੀ ਸਰਪ੍ਰਸਤੀ ਹੇਠ ਕਪੂਰਥਲਾ ਜ਼ਿਲ੍ਹੇੇ ਦੇ ਪਿੰਡ ਸੁਭਾਨਪੁਰ ਦੇ ਨਜ਼ਦੀਕ ਪਿੰਡ ਨਿਜ਼ਾਮਪੁਰਾ ਵਿਖੇ ਬਣਾਈ ਜਾ ਰਹੀ ਯੂਨੀਵਰਸਿਟੀ ਦਾ ਨੀਂਹ ਪੱਥਰ ਪੰਜਾਬ ਦੇ ਰੁਜ਼ਗਾਰ ਡਿਵੈਲਪਮੈਂਟ ਅਤੇ ਟ੍ਰੇਨਿੰਗ ਮੰਤਰੀ ਅਮਨ ਅਰੋੜਾ ਵਲੋਂ 26 ਦਸੰਬਰ ਨੂੰ ਰੱਖਿਆ ਜਾਵੇਗਾ¢ ਇਸ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ¢ ਉਨ੍ਹਾਂ ਦੱਸਿਆ ਕਿ ਸੂਬੇ ਵਿਚ ਬਣਾਈ ਜਾ ਰਹੀ ਇਹ ਆਪਣੇ ਆਪ ਵਿਚ ਪਹਿਲੀ ਯੂਨੀਵਰਸਿਟੀ ਹੈ¢ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਵਸ ਮੌਕੇ ਯੂਨੀਵਰਸਿਟੀ ਦਾ ਰੱਖਿਆ ਜਾ ਰਿਹਾ ਨੀਂਹ ਪੱਥਰ ਸ਼ਹੀਦ ਦੀ ਯਾਦ ਨੂੰ ਤਾਜ਼ਾ ਕਰਨ ਦੇ ਨਾਲ ਨਾਲ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਹੋਏਗੀ¢ ਉਨ੍ਹਾਂ ਕੰਬੋਜ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਅਪੀਲ ਕੀਤੀ ਕਿ ਯੂਨੀਵਰਸਿਟੀ ਦੇ ਨੀਂਹ ਪੱਥਰ ਲਈ ਕਰਵਾਏ ਜਾ ਰਹੇ ਸਮਾਗਮ ਵਿਚ ਹੁੰਮ ਹੁਮਾ ਕੇ ਪੁੱਜਣ¢
Ad Position 22
No active advertisement
ਪਿਛਲੀ ਖ਼ਬਰ ਪਾਨ ਬੀੜੀਆਂ ਦੀ ਦੁਕਾਨ 'ਚ ਚੋਰੀ ਅਗਲੀ ਖ਼ਬਰ ਡਾ. ਬੀ. ਐੱਸ. ਸੰਧੂ ਸਕੂਲ 'ਚ ਸਪੋਰਟਸ ਮੀਟ ਕਰਵਾਈ
Ad Position 24