ਸਮਾਣਾ, 24 ਦਸੰਬਰ (ਸਾਹਿਬ ਸਿੰਘ)-ਬੀਤੀ ਰਾਤ ਤਹਿਸੀਲ ਕੰਪਲੈਕਸ ਸਮਾਣਾ ਦੇ ਨੇੜੇ ਸਥਿਤ ਇਕ ਪਾਨ ਮਸਾਲੇ ਤੇ ਬੀੜੀਆਂ ਦੀ ਦੁਕਾਨ 'ਚ ਚੋਰੀ ਹੋਣ ਦੀ ਸੂਚਨਾ ਮਿਲੀ ਹੈ | ਬਜ਼ੁਰਗ ਦੁਕਾਨ ਮਾਲਕ ਨੇ ਦੱਸਿਆ ਅਣਪਛਾਤੇ ਚੋਰਾਂ ਨੇ ਰਾਤ ਨੂੰ ਦੁਕਾਨ ਦੇ ਸ਼ਟਰ ਦੇ ਜੰਦਰੇ ਤੋੜ ਕੇ ਚੋਰੀ ਕੀਤੀ ਹੈ | ਚੋਰਾਂ ਨੇ ਦੁਕਾਨ ਦੇ ਗਲੇ 'ਚ ਪਈ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ | ਚੋਰੀ ਦੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ |