ਰਾਜਪੁਰਾ, 24 ਦਸੰਬਰ (ਰਣਜੀਤ ਸਿੰਘ)-ਸ਼ੰਭੂ ਪੁਲਿਸ ਨੇ ਦੋ ਗੱਡੀਆਂ ਦੇ ਵਿਚਕਾਰ ਆ ਜਾਣ ਕਾਰਨ ਮੌਤ ਹੋ ਜਾਣ ਦੇ ਦੋਸ਼ 'ਚ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਭਗਵਾਨ ਸ਼ਰਨ ਪੁੱਤਰ ਅਮਰਨਾਥ ਵਾਸੀ ਯੂ. ਪੀ. ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੇ ਚਾਚੇ ਦਾ ਲੜਕਾ ਸ਼ਿਵ ਕੁਮਾਰ ਵਾਸੀ ਭਾਮੀਆਂ ਖ਼ੁਰਦ ਲੁਧਿਆਣਾ ਵਾਸੀ ਰਾਮ ਨਗਰ ਸੈਣੀਆਂ ਇਕ ਵੇਅਰਹਾਉਸ 'ਤੇ ਮਾਲ ਲੋਡ ਕਰਨ ਲਈ ਆਇਆ ਸੀ | ਉਹ ਟਰੱਕ ਦੇ ਪਿਛਲੇ ਪਾਸੇ ਡਾਲੇ ਕੋਲ ਖੜ੍ਹਾ ਸੀ | ਇਸੇ ਦੌਰਾਨ ਡਰਾਈਵਰ ਨੇ ਬਿਨਾਂ ਪਿੱਛੇ ਵੇਖੇ ਗੱਡੀ ਬੈਕ ਕਰ ਦਿੱਤੀ ਅਤੇ ਜਿਸ ਕਾਰਨ ਸ਼ਿਵ ਸ਼ੰਕਰ ਦੋਵਾਂ ਗੱਡੀਆਂ ਦੇ ਵਿਚਕਾਰ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ | ਇਸ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਡਰਾਈਵਰ ਨਰੇਦਰ ਕੁਮਾਰ ਪੁੱਤਰ ਭਰਤ ਸਿੰਘ ਵਾਸੀ ਰਾਜਸਥਾਨ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |