29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪੰਜਾਬੀ ਕਵੀ ਬਲਬੀਰ ਜਲਾਲਾਬਾਦੀ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 25-12-2025
ਪਟਿਆਲਾ, 24 ਦਸੰਬਰ (ਗੁਰਵਿੰਦਰ ਸਿੰਘ ਔਲਖ)-ਪਟਿਆਲਾ ਵਾਸੀ ਉੱਘੇ ਪੰਜਾਬੀ ਕਵੀ ਬਲਬੀਰ ਜਲਾਲਾਬਾਦੀ (63) ਦਾ ਪੂਨਾ ਵਿਖੇ ਦਿਹਾਂਤ ਹੋ ਗਿਆ ਹੈ | ਉਹ ਕੁਝ ਅਰਸਾ ਪਹਿਲਾਂ ਹੀ ਆਪਣੇ ਬੇਟੇ ਕੋਲ ਪੂਨਾ ਗਏ ਸਨ, ਕੱਲ੍ਹ ਸ੍ਰੀ ਜਲਾਲਾਬਾਦੀ ਦੀ ਮਿ੍ਤਕ ਦੇਹ ਪਟਿਆਲਾ ਪੁੱਜੇਗੀ ਤੇ ਪਰਿਵਾਰ ਵਲੋਂ ਉਨ੍ਹਾਂ ਦੇ ਅੰਤਿਮ ਸਸਕਾਰ ਦੇ ਸਮੇਂ ਅਤੇ ਸਥਾਨ ਬਾਰੇ ਬਾਅਦ 'ਚ ਸੂਚਿਤ ਕੀਤਾ ਜਾਵੇਗਾ | ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਤੋਂ ਸੇਵਾਮੁਕਤ ਹੋਏ ਸ੍ਰੀ ਜਲਾਲਾਬਾਦੀ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਅਸਲ 'ਚ ਆਮ ਲੋਕਾਈ ਦਾ ਕਲਮਕਾਰ ਸੀ ਜੋ ਸਾਰੀ ਉਮਰ ਮਾਨਵੀ ਹਿਤਾਂ ਲਈ ਨਿਰੰਤਰ ਕਲਮੀ ਜੰਗ ਲੜਦਾ ਰਿਹਾ. ਡਾ. 'ਆਸ਼ਟ' ਨੇ ਇਸ ਪ੍ਰਤੀਬੱਧ ਕਲਮਕਾਰ ਨਾਲ ਆਪਣੀ ਦਹਾਕਿਆਂ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸ਼ਾਇਰ ਆਪਣੇ ਪਹਿਲੇ ਕਾਵਿ ਸੰਗ੍ਰਹਿ 'ਚੁੱਪ 'ਚ ਸੁਲਘਦੇ ਬੋਲ' ਕਾਵਿ ਸੰਗ੍ਰਹਿ ਨਾਲ ਪੰਜਾਬੀ ਕਾਵਿ ਗਗਨ 'ਚ ਇਕ ਚਮਕਦੇ ਸਿਤਾਰੇ ਵਾਂਗ ਉਭਰ ਕੇ ਸਾਹਮਣੇ ਆਇਆ ਸੀ ਜਿਸ ਦੇ ਲਗਾਤਾਰ ਦੋ ਸੰਸਕਰਣ ਛਪੇ | ਇਸ ਤੋਂ ਇਲਾਵਾ ਉਸ ਨੇ 'ਕਾਰਵਾਂ', 'ਅੰਤਰ ਭਾਵ' ਅਤੇ 'ਕਲਮ ਕੇ ਹਮਸਫ਼ਰ' ਆਦਿ ਪੰਜਾਬੀ ਹਿੰਦੀ ਕਾਵਿ ਸੰਗ੍ਰਹਿਆਂ ਤੋਂ ਇਲਾਵਾ 'ਮਾਨਵਤਾ ਗ਼ੈਰਹਾਜ਼ਰ ਹੈ' ਨਾਲ ਚੰਗਾ ਨਾਮਣਾ ਖੱਟਿਆ | ਉਹ ਪਿਛਲੇ ਕਾਫੀ ਸਮੇਂ ਤੋਂ ਗਿਆਨਦੀਪ ਸਾਹਿਤ ਮੰਚ ਪਟਿਆਲਾ ਦੇ ਜਨਰਲ ਸਕੱਤਰ ਵਜੋਂ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਸਨ | ਪੰਜਾਬੀ ਸਾਹਿਤ ਸਭਾ ਪਟਿਆਲਾ ਵਲੋਂ ਸ੍ਰੀ ਜਲਾਲਾਬਾਦੀ ਦੇ ਅਕਾਲ ਚਲਾਣੇ 'ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ', ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਸ਼ਾਂਤ, ਡਾ. ਹਰਪ੍ਰੀਤ ਸਿੰਘ ਰਾਣਾ, ਜਨਰਲ ਸਕੱਤਰ ਦਵਿੰਦਰ ਪਟਿਆਲਵੀ, ਸੁਖਦੇਵ ਸਿੰਘ ਚਹਿਲ, ਨਵਦੀਪ ਸਿੰਘ ਮੁੰਡੀ ਤੇ ਬਲਬੀਰ ਸਿੰਘ ਦਿਲਦਾਰ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ 108 ਐਂਬੂਲੈਸ ਸੇਵਾ ਨੇ ਇਕ ਸਾਲ 'ਚ 15 ਹਜ਼ਾਰ ਦੇ ਕਰੀਬ ਲੋਕਾਂ ਨੂੰ ਪ੍ਰਦਾਨ ਕੀਤੀ ਸੇਵਾ ਅਗਲੀ ਖ਼ਬਰ ਟੱਕਰ ਮਾਰ ਕੇ ਭੱਜਣ ਦੇ ਹਾਦਸਿਆਂ 'ਚ ਪੀੜਤਾਂ ਨੂੰ ਮੁਆਵਜ਼ਾ ਤੇਜੀ ਨਾਲ ਦਿਵਾਉਣ ਲਈ ਚਾਰ ਜ਼ਿਲਿ੍ਹਆਂ ਦੇ ਅਧਿਕਾਰੀਆਂ ਲਈ...
Ad Position 24