26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿੱਖ ਇਤਿਹਾਸ ਦੀ ਅਦੁੱਤੀ ਮਿਸਾਲ-ਹਰਵਿੰਦਰ ਸਿੰਘ ਬੱਬੂ

Ad Position 21
No active advertisement
ਅਜੀਤ ਡੈਸਕ 28-12-2025
ਪਟਿਆਲਾ, 27 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਸਾਬਕਾ ਪ੍ਰਧਾਨ ਤੇ ਐਮ. ਸੀ. ਹਰਵਿੰਦਰ ਸਿੰਘ ਬੱਬੂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਸ਼ਹੀਦੀਆਂ ਸਿਰਫ ਸਿੱਖ ਕੌਮ ਲਈ ਹੀ ਨਹੀਂ, ਸਗੋਂ ਸਮੂਹ ਮਨੁੱਖਤਾ ਲਈ ਸੱਚ, ਧਰਮ ਤੇ ਇਨਸਾਫ਼ ਦੀ ਅਮਰ ਮਿਸਾਲ ਹਨ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਜੁਲਮ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਇਆ ਅਤੇ ਆਪਣੇ ਸਾਹਿਬਜ਼ਾਦਿਆਂ ਨੂੰ ਧਰਮ ਦੀ ਰੱਖਿਆ ਲਈ ਕੁਰਬਾਨ ਕਰਕੇ ਦੁਨੀਆ ਨੂੰ ਅਡੋਲਤਾ, ਬਲਿਦਾਨ ਅਤੇ ਸ਼ਹੀਦੀ ਦਾ ਅਰਥ ਸਮਝਾਇਆ | ਹਰਵਿੰਦਰ ਸਿੰਘ ਬੱਬੂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ 'ਚ ਚਿਣਵਾ ਦੇਣਾ ਮਨੁੱਖਤਾ 'ਤੇ ਸਭ ਤੋਂ ਵੱਡਾ ਜ਼ੁਲਮ ਸੀ ਪਰ ਉਨ੍ਹਾਂ ਦੀ ਅਡੋਲ ਸ਼ਹੀਦੀ ਨੇ ਜ਼ਾਲਮ ਸ਼ਾਸਕਾਂ ਦੀ ਬੁਨਿਆਦਾਂ ਹਿਲਾ ਕੇ ਰੱਖ ਦਿੱਤੀਆਂ | ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਤੇ ਸਾਹਿਬਜ਼ਾਦਿਆਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸੱਚ ਦੇ ਰਾਹ 'ਤੇ ਤੁਰਨਾ ਚਾਹੀਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਤੇ ਅਸੂਲਾਂ ਦੀ ਰੱਖਿਆ ਲਈ ਕੁਰਬਾਨੀ ਦੇਣ ਤੋਂ ਕਦੇ ਵੀ ਹਿਚਕਚਾਉਣਾ ਨਹੀਂ ਚਾਹੀਦਾ |
Ad Position 22
No active advertisement
ਪਿਛਲੀ ਖ਼ਬਰ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਬਣੇ ਕੌਮੀ ਮਾਰਗ ਦੇ ਤਿਕੋਨੇ ਮੋੜ 'ਤੇ ਵਾਪਰਿਆ ਇਕ ਹੋਰ ਹਾਦਸਾ ਅਗਲੀ ਖ਼ਬਰ ਟੁੱਟੀਆਂ ਸੜਕਾਂ ਦੇ ਟੋਇਆ 'ਚ ਮਿੱਟੀ ਪਾ ਕੇ ਕੀਤੀ ਜਾ ਰਹੀ ਹੈ ਡੰਗ ਟਪਾਈ
Ad Position 24