26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਹੁਤ ਸਾਰੇ ਹਾਦਸਿਆਂ ਦਾ ਕਾਰਨ ਬਣੇ ਕੌਮੀ ਮਾਰਗ ਦੇ ਤਿਕੋਨੇ ਮੋੜ 'ਤੇ ਵਾਪਰਿਆ ਇਕ ਹੋਰ ਹਾਦਸਾ

Ad Position 21
No active advertisement
ਅਜੀਤ ਡੈਸਕ 28-12-2025
ਪਾਤੜਾਂ, 27 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੇ ਸੰਗਰੂਰ ਪਟਿਆਲਾ ਚੌਕ 'ਤੇ ਇਕ ਤਿਕੋਨੇ ਮੋੜ 'ਤੇ ਕਈ ਹਾਦਸੇ ਵਾਪਰਨ ਨਾਲ ਬਹੁਤ ਸਾਰੇ ਲੋਕ ਆਪਣੀ ਜਾਨ ਗਵਾ ਚੁੱਕੇ ਹਨ | ਇਸੇ ਮੋੜ 'ਤੇ ਇਕ ਹੋਰ ਕਾਰ ਬੇਸਮੈਂਟ 'ਚ ਜਾ ਡਿੱਗਣ ਨਾਲ ਜਿਥੇ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਉੱਥੇ ਹੀ ਕਾਰ ਸਵਾਰ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਤੇ ਉਹ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ | ਸਥਾਨਕ ਲੋਕਾਂ ਦੇ ਦੱਸਣ ਅਨੁਸਾਰ ਇਹ ਹਾਦਸਾ ਉਸ ਵਲੇ ਵਾਪਿਰਆ ਜਦੋ ਇਕ ਸੰਗਰੂਰ ਵਲੋਂ ਆ ਰਹੀ ਕਰੇਟਾ ਕਾਰ ਕੌਮੀ ਮਾਰਗ 'ਤੇ ਤਿਕੋਨਾ ਮੋੜ ਹੋਣ ਕਾਰਨ ਸਿੱਧੀ ਜਾ ਕੇ ਬੇਸਮੈਂਟ 'ਚ ਜਾ ਡਿੱਗੀ, ਜਿਸ ਦਾ ਪਤਾ ਲੱਗਦੇ ਹੀ ਇਕੱਤਰ ਹੋਏ ਲੋਕਾਂ ਵਲੋਂ ਕਾਰ 'ਚ ਫਸੇ ਹੋਏ ਕਾਰ ਚਾਲਕ ਰਾਕੇਸ਼ ਕੁਮਾਰ ਨੂੰ ਬਾਹਰ ਕੱਢ ਕੇ ਉਸ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਤੇ ਇਸ ਨੂੰ ਅੱਗੇ ਪਟਿਆਲਾ ਲਈ ਡਾਕਟਰਾਂ ਵਲੋਂ ਰੈਫਰ ਕਰ ਦਿੱਤਾ ਗਿਆ ਹੈ | ਇਲਾਕੇ ਦੇ ਆਗੂ ਗੋਬਿੰਦ ਸਿੰਘ ਵਿਰਦੀ ਤੇ ਲੋਕਾਂ ਦਾ ਕਹਿਣਾਂ ਹੈ ਕਿ ਕੌਮੀ ਮਾਰਗ ਦੇ ਇਸ ਤਿਕੋਨੇ ਮੋੜ 'ਤੇ ਸਾਹਮਣੇ ਇਕ ਦੁਕਾਨ ਦਾ ਬੇਸਮੈਂਟ ਹੈ ਤੇ ਬਹੁਤੇ ਵਾਹਨ ਚਾਲਕਾਂ ਨੂੰ ਇਸ ਮੋੜ ਦਾ ਪਤਾ ਨਾ ਹੋਣ ਕਾਰਨ ਪਿੱਛੋ ਤੇਜ਼ ਰਫਤਾਰ ਆਉਦਾਂ ਵਾਹਨ ਇਸ ਬੇਸਮੈਂਟ 'ਚ ਜਾ ਡਿੱਗਦਾ ਹੈ ਅਤੇ ਇਥੇ ਕਈ ਵਾਪਰੇ ਹਾਦਸਿਆਂ 'ਚ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਹਨ ਪਰ ਇਸ ਦਾ ਕੋਈ ਹੱਲ ਨਹੀਂ ਕੀਤਾ ਕੌਮੀ ਮਾਰਗ ਦੇ ਅਧਿਕਾਰੀਆਂ ਵਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ | ਸ਼ਹਿਰੀ ਚੌਕੀ ਪਾਤੜਾਂ ਦੇ ਮੁਖੀ ਲਵਦੀਪ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਕਾਰ ਚਾਲਕ ਵਲੋਂ ਜਾਂ ਉਨ੍ਹਾਂ ਦੇ ਵਾਰਿਸਾਂ ਵਲੋਂ ਕੋਈ ਸੂਚਨਾਂ ਨਹੀ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ੌਜ ਦੇ ਪੈਨਸ਼ਨਰਾਂ ਲਈ ਰਕਸ਼ਾ ਪੈਨਸ਼ਨ ਸਮਾਧਾਨ ਕੈਂਪ ਲਗਾਇਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿੱਖ ਇਤਿਹਾਸ ਦੀ ਅਦੁੱਤੀ ਮਿਸਾਲ-ਹਰਵਿੰਦਰ ਸਿੰਘ ਬੱਬੂ
Ad Position 24