26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਹੈਰੀ ਨੂੰ ਕਲੱਬ ਦਾ ਪ੍ਰਧਾਨ ਬਣਨ 'ਤੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 28-12-2025
ਰਾਜਪੁਰਾ, 27 ਦਸੰਬਰ (ਰਣਜੀਤ ਸਿੰਘ)-ਸਥਾਨਕ ਸ਼ਹਿਰ 'ਚ ਰਾਜਪੁਰਾ ਪ੍ਰੈੱਸ ਕਲੱਬ ਵਲੋਂ ਹਿਮਾਂਸ਼ੂ ਹੈਰੀ ਸੇਤੀਆ ਨੂੰ ਪ੍ਰਧਾਨ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਵੱਖ-ਵੱਖ ਸੰਸਥਾਵਾਂ ਤੇ ਪਤਵੰਤੇ ਸੱਜਣਾਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਸਨਮਾਨਿਤ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਦਵਿੰਦਰ ਸਿੰਘ ਕੱਕੜ ਤੇ ਲਲਿਤ ਕੁਮਾਰ ਨੇ ਦੱਸਿਆ ਕਿ ਸੀਨੀਅਰ ਪੱਤਰਕਾਰ ਹਿਮਾਂਸ਼ੂ ਹੈਰੀ ਸੇਤੀਆਂ ਨੂੰ ਕਲੱਬ ਦਾ ਪ੍ਰਧਾਨ ਬਣਾਇਆ ਗਿਆ | ਇਸ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਹਿਮਾਂਸ਼ੂ ਹੈਰੀ ਨੇ ਬੋਲਦਿਆਂ ਕਿਹਾ ਕਿ ਉਹ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਢੁੱਕਵਾ ਹੱਲ ਕਰਨ ਲਈ ਆਵਾਜ਼ ਬੁਲੰਦ ਕਰਦੇ ਰਹਿਣਗੇ | ਉਨ੍ਹਾਂ ਨੇ ਕਿਹਾ ਕਿ ਪੱਤਰਕਾਰ ਸਾਡੇ ਸਮਾਜ ਦਾ ਚੌਥਾ ਥੰਮ ਵਜੋਂ ਜਾਣੇ ਜਾਂਦੇ ਹਨ ਤੇ ਸਮੇਂ-ਸਮੇਂ 'ਤੇ ਆਪਣੀ ਕਲਮ ਨਾਲ ਪ੍ਰਸ਼ਾਸਨ ਅਤੇ ਆਮ ਲੋਕਾਂ ਵਿਚ ਇਕ ਪੁਲ ਦਾ ਕੰਮ ਕਰਦੇ ਹਨ | ਇਸ ਮੌਕੇ ਸਮੇਤ ਜਤਿੰਦਰ ਲੱਕੀ, ਗੁਰਮੀਤ ਸਿੰਘ ਬੇਦੀ, ਰਾਜੇਸ਼ ਡਾਹਰਾ, ਵਿਜੇ ਵੋਹਰਾ, ਦੀਪਕ ਅਰੋੜਾ, ਤਰੁਣ ਸ਼ਰਮਾ, ਰਾਕੇਸ਼ ਭਟੇਜਾ, ਦੀਪਕ ਕੁਮਾਰ, ਰਵਦੀਪ ਸੂਰੀ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਣਾ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਤੇ ਭੁੱਕੀ ਬਰਾਮਦ ਅਗਲੀ ਖ਼ਬਰ ਫ਼ੌਜ ਦੇ ਪੈਨਸ਼ਨਰਾਂ ਲਈ ਰਕਸ਼ਾ ਪੈਨਸ਼ਨ ਸਮਾਧਾਨ ਕੈਂਪ ਲਗਾਇਆ
Ad Position 24