ਰਾਜਪੁਰਾ, 28 ਦਸੰਬਰ (ਰਣਜੀਤ ਸਿੰਘ)-ਦਿੱਲੀ-ਅੰਮਿ੍ਤਸਰ ਹਾਈ-ਵੇਅ 'ਤੇ ਰਾਜਪੁਰਾ ਦੇ ਉਵਰ ਬਿ੍ਜ 'ਤੇ ਸੰਘਣੀ ਧੁੰਦ ਕਾਰਨ ਸੜਕੀ ਹਾਦਸਾ ਵਾਪਰ ਗਿਆ | ਇਸ ਹਾਦਸੇ ਵਿਚ ਭਾਵੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਕਾਰਾਂ ਕਾਫ਼ੀ ਜਿਆਦਾ ਨੁਕਸਾਨੀਆਂ ਗਈਆਂ | ਇਹ ਵੀ ਪਤਾ ਲੱਗਾ ਕਿ ਇਹ ਪਰਿਵਾਰ ਆਪਣੇ ਕਿਸੇ ਸਕੇ ਸੰਬੰਧੀ ਨੂੰ ਏਅਰਪੋਰਟ 'ਤੇ ਛੱਡ ਕੇ ਵਾਪਸ ਪਰਤ ਰਹੇ ਹਨ ਤਾਂ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਮਿੰਦਰ ਸਿੰਘ ਵਾਸੀ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਉਹ ਦਿੱਲੀ ਸਾਇਡ ਤੋਂ ਆ ਰਹੇ ਸਨ | ਸੜਕ 'ਤੇ ਧੁੰਦ ਜਿਆਦਾ ਸੀ ਅਤੇ ਕੁੱਝ ਵੀ ਵਿਖਾਈ ਨਹੀਂ ਦੇ ਰਿਹਾ ਸੀ | ਉਨ੍ਹਾਂ ਦੱਸਿਆ ਕਿ ਪਿਛਲੇ ਪਾਸੇ ਤੋਂ ਇਕ ਟਰੱਕ ਆਇਆ ਤੇ ਉਸ ਨੇ ਹਰਮਿੰਦਰ ਸਿੰਘ ਹੋਰੀ ਦੀ ਗੱਡੀ ਨੁੰ ਹਿੱਟ ਕੀਤਾ | ਇਸ ਹਾਦਸੇ ਕਾਰਨ ਭਾਵੇ ਕੋਈ ਜਾਨੀ ਨੁਕਸਾਨ ਨਹੀ ਹੋਇਆ ਪਰ ਕਾਰਾਂ ਬੁਰੀ ਤਰਾਂ ਨਾਲ ਟੁੱਟ ਭੱਜ ਗਈਆਂ | ਇਸ ਸੰਬੰਧੀ ਪੁਲਿਸ ਅਧਿਕਾਰੀ ਕਾਕਾ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ | ਉਨ੍ਹਾਂ ਨੇ ਦੱਸਿਆ ਕਿ ਤਿੰਨੇ ਹੀ ਗੱਡੀਆਂ ਦਿੱਲੀ ਸਾਇਡ ਤੋਂ ਆ ਰਹੀਆਂ ਸਨ |