28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੀ. ਆਈ. ਏ. ਪਟਿਆਲਾ ਨੇ 2025 'ਚ ਫਰਜ਼ੀ ਜ਼ਮਾਨਤਾਂ ਤੇ ਏ. ਟੀ. ਐੱਮ. ਗੈਂਗ, ਨਕਲੀ ਸਿਸੋਦੀਆ ਤੇ ਹਥਿਆਰ ਕੀਤੇ ਬਰਾਮਦ

Ad Position 21
No active advertisement
ਅਜੀਤ ਡੈਸਕ 29-12-2025
ਪਟਿਆਲਾ, 28 ਦਸੰਬਰ (ਮਨਦੀਪ ਸਿੰਘ ਖਰੌੜ)-ਜਿਸ ਤੇਜ਼ੀ ਨਾਲ ਇਨਸਾਨ ਤਰੱਕੀ ਕਰ ਰਿਹਾ ਹੈ ਉਸੇ ਗਤੀ 'ਚ ਅਪਰਾਧਿਕ ਮਾਮਲਿਆਂ 'ਚ ਵੀ ਵਾਧਾ ਹੋ ਰਿਹਾ ਹੈ | ਅਜਿਹੀਆਂ ਜੁਰਮ ਦੀਆਂ ਗਤੀਵਿਧੀਆਂ ਨੂੰ ਰੋਕਣ ਲਈ ਸੀ.ਆਈ.ਏ. ਦੀਆਂ ਟੀਮਾਂ ਵੀ ਖ਼ਾਸ ਭੂਮਿਕਾ ਨਿਭਾ ਰਹੀਆਂ ਹਨ | ਇਸੇ ਸਿਲਸਿਲੇ ਤਹਿਤ ਸੀ.ਆਈ.ਏ. ਪਟਿਆਲਾ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਵਾਲੀ ਟੀਮ ਨੇ 2025 'ਚ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ 50 ਤੋਂ ਵੱਧ ਨਾਜਾਇਜ਼ ਅਸਲੇ ਬਰਾਮਦ ਕਰ ਕੇ ਗੈਂਗਸਟਰਾਂ ਦੀ ਆਪਸੀ ਖਹਿਬਾਜ਼ੀ ਨੂੰ ਤੋੜਣ 'ਚ ਸਫ਼ਲਤਾ ਹਾਸਲ ਕੀਤੀ ਹੈ | ਇਸ ਦੇ ਨਾਲ ਹੀ ਪੰਜਾਬ 'ਚ ਬਹੁਤ ਹੀ ਚਰਚਿਤ ਕੇਸ ਫਰਜ਼ੀ ਜ਼ਮਾਨਤਾਂ ਕਰਵਾਉਣ ਵਾਲਾ ਗੈਂਗ ਜਿਹੜਾ ਕਿ ਪੰਜਾਬ ਭਰ ਤੋਂ ਇਲਾਵਾ ਹਾਈਕੋਰਟ 'ਚ ਵੀ ਫਰਜ਼ੀ ਕਾਗਜ਼ਾਤ ਲਗਾ ਕੇ ਨਸ਼ੇ ਦੀ ਤਸਕਰੀ ਦਾ ਕੰਮ ਕਰਨ ਵਾਲੇ ਵਿਅਕਤੀਆਂ ਦੀਆਂ ਜ਼ਮਾਨਤਾਂ ਕਰਵਾਉਂਦੇ ਸੀ, ਇਹ ਗੈਂਗ ਵੀ ਸੀ.ਆਈ.ਏ. ਪਟਿਆਲਾ ਦੀ ਟੀਮ ਵਲੋਂ ਫੜੇ ਜਾਣ ਕਾਰਨ ਫਰਜ਼ੀ ਜ਼ਮਾਨਤਾਂ ਦਾ ਧੰਦਾ ਬੰਦ ਹੋਇਆ ਹੈ | ਅਜਿਹੇ ਇਕ ਹੋਰ ਕੇਸ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਦਾ ਪੁਰਾਣਾ ਮੋਬਾਈਲ ਨੰਬਰ ਹਾਸਲ ਕਰ ਕੇ ਅਫ਼ਸਰਾਂ ਅਤੇ ਰਾਜਸੀ ਆਗੂਆਂ 'ਚ ਕੰਮ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਮੁਲਜ਼ਮ ਨੂੰ ਵੀ ਸੀ. ਆਈ. ਏ. ਦੀ ਟੀਮ ਨੇ ਇਸੇ ਸਾਲ ਕਾਬੂ ਕੀਤਾ ਸੀ | ਇਸ ਦੇ ਨਾਲ ਹੀ ਵਿਦੇਸ਼ੀ ਗੈਂਗਸਟਰਾਂ ਦੇ ਇਸ਼ਾਰੇ 'ਤੇ ਪਟਿਆਲਾ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੇ ਸੂਬੇ ਦੇ ਹੋਰ ਜ਼ਿਲਿ੍ਹਆਂ 'ਚ ਫਿਰੌਤੀ ਮੰਗਣ ਲਈ ਗੋਲੀਆਂ ਚਲਾਉਣ ਵਾਲੇ ਸ਼ੂਟਰਾਂ ਅਤੇ ਗੈਂਗਸਟਰਾਂ ਦੇ ਕਹੇ 'ਤੇ ਕਿਸੇ 'ਤੇ ਗੋਲੀ ਮਾਰਨ ਵਾਲੇ ਮੁਲਜ਼ਮਾਂ ਨੂੰ ਵੱਖ-ਵੱਖ ਮੁਕਾਬਲਿਆਂ 'ਚ ਗਿ੍ਫ਼ਤਾਰ ਕੀਤਾ ਹੈ | ਇਸ ਤੋਂ ਇਲਾਵਾ ਪਟਿਆਲਾ 'ਚ ਹੋਏ ਅੰਨ੍ਹੇ ਕਤਲਾਂ 'ਚੋਂ ਜ਼ਿਆਦਾਤਰ ਦੀ ਗੁੱਥੀ ਸੀ. ਆਈ. ਏ. ਵਲੋਂ ਸੁਲਝਾਈ ਗਈ ਹੈ | ਇੰਜ ਹੀ ਮੋਟਰਸਾਈਕਲ ਚੋਰ, ਜੇਬਕਤਰੇ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਕਈ ਗਰੋਹਾਂ ਨੂੰ ਵੀ ਨੱਥ ਪਾਈ ਗਈ ਹੈ | 2025 ਦੌਰਾਨ ਪਟਿਆਲਾ 'ਚ ਫਰਜ਼ੀ ਸ਼ਰਾਬ ਬਰਾਮਦ ਹੋਈ ਸੀ ਜਿਸ 'ਚ ਨਕਲੀ ਬੋਤਲਾਂ, ਨਕਲੀ ਲੈਬਲ ਅਤੇ ਫਰਜ਼ੀ ਹੋਲੋਗ੍ਰਾਮ ਲੱਗੇ ਹੋਏ ਸੀ | ਇਹ ਸ਼ਰਾਬ ਦੇ ਤਸਕਰਾਂ ਨੂੰ ਵੀ ਸੀ. ਆਈ. ਏ. ਪਟਿਆਲਾ ਦੀ ਟੀਮ ਨੇ ਹੀ ਗਿ੍ਫ਼ਤਾਰ ਕੀਤਾ ਸੀ |
Ad Position 22
No active advertisement
ਪਿਛਲੀ ਖ਼ਬਰ ਧੁੰਦ ਕਾਰਨ ਕਾਰਾਂ ਆਪਸ 'ਚ ਟਕਰਾਈਆਂ ਅਗਲੀ ਖ਼ਬਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਿਜਦਾ ਕਰ ਮੁੜੀ ਸੰਗਤ
Ad Position 24