ਬਨੂੜ, 28 ਦਸੰਬਰ (ਭੁਪਿੰਦਰ ਸਿੰਘ)-ਪਿੰਡ ਚੰਗੇਰਾ ਦੇ ਵਸਨੀਕ ਸੁਖਦੇਵ ਸਿੰਘ ਚੰਗੇਰਾ ਦੇ ਪੋਤਰੇ ਤੇ ਰਵਿੰਦਰ ਸਿੰਘ ਦੇ ਸਪੁੱਤਰ ਹਰਕੁੰਵਰ ਸਿੰਘ ਨੇ ਲੁਧਿਆਣਾ ਵਿਖੇ ਹੋਈ 66ਵੀਂ ਪੰਜਾਬ ਸਟੇਟ ਓਪਨ ਅਤੇ ਅੰਤਰ-ਜ਼ਿਲ੍ਹਾ ਟੇਬਲ ਟੈਨਿਸ ਚੈਂਪੀਅਨਸ਼ਿਪ ਵਿਖੇ ਪੁਰਸ਼ ਵਰਗ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਪੰਜਾਬ ਚੈਂਪੀਅਨ ਹੋਣ ਦਾ ਨਾਮਣਾ ਖੱਟਿਆ ਹੈ | ਉਹ ਹੁਣ ਕੌਮੀ ਟੇਬਲ ਟੈਨਿਸ ਮੁਕਾਬਲਿਆਂ ਵਿਚ ਪੰਜਾਬ ਦੀ ਅਗਵਾਈ ਕਰੇਗਾ | ਹਰਕੰੁਵਰ ਸਿੰਘ ਨੇ ਇਸ ਚੈਂਪੀਅਨਸ਼ਿਪ ਵਿਚ ਜ਼ਿਲ੍ਹਾ ਮੁਹਾਲੀ ਵਲੋਂ ਭਾਗ ਲਿਆ ਸੀ | ਐਸੋਸੀਏਸ਼ਨ ਦੀ ਸੂਬਾਈ ਸਕੱਤਰ ਜਨਰਲ ਨਮਿਤਾ ਸ਼ਰਮਾ ਅਤੇ ਸਲਾਹਕਾਰ ਪੰਕਜ ਸ਼ਰਮਾ ਤੇ ਹੋਰਨਾਂ ਅਹੁਦੇਦਾਰਾਂ ਨੇ ਹਰਕੁੰਵਰ ਸਿੰਘ ਨੂੰ ਮੈਡਲ, ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ | ਲੁਧਿਆਣਾ ਦੀ ਸੀ. ਟੀ. ਯੂਨੀਵਰਸਿਟੀ ਦੇ ਬੀ. ਏ. ਦੂਜਾ ਭਾਗ ਦਾ ਵਿਦਿਆਰਥੀ ਹਰਕੁੰਵਰ ਸਿੰਘ ਟੇਬਲ ਟੈਨਿਸ ਦੇ ਭਾਰਤੀ ਟੀਮ ਦੇ ਕੋਚ ਆਰ. ਰਾਜੇਸ਼ ਕੋਲ ਚੇਨਈ ਵਿਖੇ ਲਗਾਤਾਰ ਅਭਿਆਸ ਕਰ ਰਿਹਾ ਹੈ |