28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਭਾਈ ਗੁਰਦਾਸ ਨਰਸਿੰਗ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਭਾਈ ਗੁਰਦਾਸ ਨਰਸਿੰਗ ਕਾਲਜ ਦੇ ਵਿਦਿਆਰਥੀ ਨਤੀਜਾ ਆਉਣ 'ਤੇ ਜੇਤੂ ਦੇ ਨਿਸ਼ਾਨ ਕੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ, ਨਾਲ ਅਧਿਆਪਕ | ਅਜੀਤ ਤਸਵੀਰ <br/> 29-12-2025
ਪਟਿਆਲਾ, 28 ਦਸੰਬਰ (ਗੁਰਵਿੰਦਰ ਸਿੰਘ ਔਲਖ)-ਭਾਈ ਗੁਰਦਾਸ ਨਰਸਿੰਗ ਕਾਲਜ ਪਟਿਆਲਾ ਦੇ ਬੀ. ਐੱਸ. ਸੀ. ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ ਸੌ ਫ਼ੀਸਦੀ ਰਿਹਾ | ਕਾਲਜ ਡਾਇਰੈਕਟਰ ਅਮਰਜੀਤ ਕੌਰ ਬੱਲੂਆਣਾ ਅਤੇ ਇੰਜੀ. ਦਮਨਪ੍ਰੀਤ ਸਿੰਘ ਵਲੋਂ ਪਹਿਲੇ ਸਮੈਸਟਰ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਗਈ | ਇਸ ਮੌਕੇ ਐੱਮ. ਡੀ. ਦਮਨਪ੍ਰੀਤ ਸਿੰਘ ਵਲੋਂ ਵਿਦਿਆਰਥੀਆਂ ਨੂੰ ਭਵਿੱਖ 'ਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ | ਬੀ. ਐੱਸ. ਸੀ. ਪਹਿਲੇ ਸਮੈਸਟਰ ਦੇ ਕਲਾਸ ਇੰਚਾਰਜ ਪ੍ਰੋ. ਸਿੰਦਬੀਰ ਕੌਰ ਨੇ ਵੀ ਵਿਦਿਆਰਥੀਆਂ ਦਾ ਮਾਣ ਵਧਾਇਆ ਅਤੇ ਸੰਬੰਧਿਤ ਅਧਿਆਪਕ ਪ੍ਰੋ. ਮਨਦੀਪ ਕੋਰ, ਪ੍ਰੋ. ਨਿਤਾਸ਼ਾ ਅਤੇ ਪ੍ਰੋ. ਕੁਲਦੀਪ ਕੌਰ ਨੂੰ ਵੀ ਵਧਾਈ ਦਿੱਤੀ | ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ | ਇਸ ਮੌਕੇ ਸਮੂਹ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦਾ ਤਨਦੇਹੀ ਨਾਲ ਪੜਾਉਣ ਅਤੇ ਕਾਲਜ ਮੈਨੇਜਮੈਂਟ ਦਾ ਹਰ ਤਰ੍ਹਾਂ ਦੀ ਵਿੱਦਿਅਕ ਸਹੂਲਤ ਦੇਣ ਲਈ ਧੰਨਵਾਦ ਕੀਤਾ ਗਿਆ | ਵਿਦਿਆਰਥੀਆਂ ਨੇ ਆਪਣੀ ਕਾਮਯਾਬੀ ਪਿੱਛੇ ਕਾਲਜ ਮੈਨੇਜਮੈਂਟ ਦਾ ਬਹੁਤ ਵੱਡਾ ਸਹਿਯੋਗ ਪ੍ਰਗਟਾਇਆ ਕਿਉਂਕਿ ਹਰ ਕਲਾਸ 'ਚ ਪ੍ਰੋਜੈਕਟਰ ਤੇ ਮਾਹਿਰ ਸਟਾਫ਼ ਹੋਣ ਕਰਕੇ ਪੜ੍ਹਾਈ ਵਾਲਾ ਵਾਤਾਵਰਨ ਬਣਿਆ ਰਹਿੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਅਲੌਹਰਾਂ ਗੇਟ ਸਥਿਤ ਕਬਰਸਤਾਨ ਕਮੇਟੀ ਦੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਖਨੌੜਾ ਨੇ ਲਿਆ ਡਾ. ਗਾਂਧੀ ਤੋਂ ਆਸ਼ੀਰਵਾਦ
Ad Position 24