19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ

Ad Position 21
No active advertisement
ਅਜੀਤ ਡੈਸਕ 02-06-2025
ਸਾਦਿਕ, 1 ਜੂਨ (ਆਰ.ਐਸ.ਧੁੰਨਾ)- ਸਿਹਤ ਵਿਭਾਗ ਦੀ ਟੀਮ ਵਲੋਂ ਸਰਕਾਰੀ ਹਾਈ ਸਕੂਲ (ਲੜਕੇ) ਸਾਦਿਕ ਵਿਖੇ ਡਾ. ਅਰਸ਼ਦੀਪ ਸਿੰਘ ਬਰਾੜ ਐਸ.ਐਮ.ਓ ਜੰਡ ਸਾਹਿਬ ਦੀ ਅਗਵਾਈ ਵਿਚ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ | ਇਸ ਮੌਕੇ ਗੁਰਮੀਤ ਸਿੰਘ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਕੈਂਸਰ, ਫ਼ੇਫ਼ੜਿਆਂ ਦੇ ਕੈਂਸਰ, ਸਾਹ ਦਮਾ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਇਨਸਾਨ ਨੂੰ ਆਪਣੀ ਜਕੜ ਵਿਚ ਲੈ ਲੈਂਦੀਆਂ ਹਨ ਤੇ ਮਨੁੱਖ ਆਪਣੇ ਜੀਵਨ ਤੋਂ ਹੱਥ ਧੋ ਬੈਠਦਾ ਹੈ | ਉਨ੍ਹਾਂ ਦੱਸਿਆ ਕਿ ਕਿਸੇ ਵੀ ਜਨਤਕ ਜਗ੍ਹਾ 'ਤੇ ਤੰਬਾਕੂਨੋਸ਼ੀ ਕਰਨ ਵਾਲੇ ਦਾ ਸਿਹਤ ਵਿਭਾਗ ਦੀ ਟੀਮ ਵਲੋਂ ਮੌਕੇ 'ਤੇ 200 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ ਤੋਂ ਇਲਾਵਾ ਜੋ ਕੋਈ ਵੀ ਦੁਕਾਨਦਾਰ ਬੈਨ ਤੰਬਾਕੂ ਰੱਖਦਾ ਹੈ ਜਾਂ 18 ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਨੂੰ ਵੇਚਦਾ ਹੈ ਦਾ ਵੀ ਚਲਾਨ ਕੱਟਿਆ ਜਾਂਦਾ ਹੈ | ਇਸ ਮੌਕੇ ਪਰਮਿੰਦਰ ਸਿੰਘ, ਸੁਰਜੀਤ ਸਿੰਘ, ਅਨੁਰਾਧਾ ਮਲਟੀਪਰਪਜ ਹੈਲਥ ਵਰਕਰ, ਰਮਨਦੀਪ ਕੌਰ ਸੀ.ਅੇਚ.ਓ, ਕਮਲਜੀਤ ਕੌਰ ਮਲਟੀਪਰਪਜ ਹੈਲਥ ਸੁਪਰਵਾਈਜਰ, ਰੂਬੀਨਾ ਹੈੱਡ ਟੀਚਰ, ਡਿੰਪਲ ਸ਼ਰਮਾ, ਅਮਨਦੀਪ, ਚਰਨਜੀਤ ਕੌਰ, ਗੀਤਾ ਰਾਣੀ ਅਤੇ ਅਨੁਰੀਤ ਕੌਰ ਆਦਿ ਵੀ ਹਾਜ਼ਰ ਸਨ |ੇ 08
Ad Position 22
No active advertisement
ਪਿਛਲੀ ਖ਼ਬਰ ਸ਼ੇਖ਼ ਫ਼ਰੀਦ ਪ੍ਰੈੱਸ ਕਲੱਬ ਜੈਤੋ ਵਲੋਂ ਨਵੇਂ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਨੇ ਬਰਗਾੜੀ ਵਿਖੇ ਪਛਚਾਤਾਪ ਦਿਹਾੜਾ ਮਨਾਇਆ
Ad Position 24