ਜੈਤੋ, 1 ਜੂਨ (ਗੁਰਚਰਨ ਸਿੰਘ ਗਾਬੜੀਆ)-ਸ਼ੇਖ਼ ਫ਼ਰੀਦ ਪ੍ਰੈੱਸ ਕਲੱਬ (ਰਜਿ:) ਜੈਤੋ ਦੇ ਪ੍ਰਧਾਨ ਭੋਲਾ ਸ਼ਰਮਾ ਦੀ ਪ੍ਰਧਾਨਗੀ ਹੇਠ ਇਕ ਅਹਿਮ ਮੀਟਿੰਗ ਸਥਾਨਕ ਲਾਇਨਜ਼ ਆਈ ਕੇਅਰ ਸੈਂਟਰ (ਪੰਚਾਇਤੀ ਗਊਸ਼ਾਲਾ ਰੋਡ) ਵਿਖੇ ਹੋਈ | ਜਿਸ ਵਿਚ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ | ਕਲੱਬ ਅਹੁਦੇਦਾਰਾਂ ਵਲੋਂ ਵੱਖ-ਵੱਖ ਮੁੱਦਿਆਂ 'ਤੇ ਅਹਿਮ ਵਿਚਾਰ ਚਰਚਾ ਕੀਤੀ ਗਈ, ਉੱਥੇ ਨਾਲ ਹੀ ਪ੍ਰੈੱਸ ਕਲੱਬ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਦੌਰਾਨ ਪ੍ਰਧਾਨ ਭੋਲਾ ਸ਼ਰਮਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਕਲੱਬ ਨੂੰ ਮਜ਼ਬੂਤ ਬਣਾਉਣ ਲਈ ਰਣਨੀਤੀ ਤਿਆਰ ਕੀਤੀ ਗਈ ਹੈ | ਪ੍ਰੈੱਸ ਕਲੱਬ ਨੂੰ ਮਜ਼ਬੂਤ ਬਣਾਉਣ ਲਈ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ | ਇਸ ਮੌਕੇ ਕਲੱਬ ਦੇ ਸਮੁੱਚੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਸੀਨੀਅਰ ਪੱਤਰਕਾਰ ਗੁਰਚਰਨ ਸਿੰਘ ਗਾਬੜੀਆ, ਸ਼ਗਨ ਕਟਾਰੀਆ, ਮਨਜੀਤ ਸਿੰਘ ਢੱਲਾ, ਅਸ਼ੋਕ ਧੀਰ, ਜਤਿੰਦਰ ਮਿੱਤਲ ਬਾਜਾਖਾਨਾ, ਗੁਰਪ੍ਰੀਤ ਸਿੰਘ ਸਿੱਧੂ ਵਾੜਾ ਭਾਈਕਾ ਅਤੇ ਅਵਤਾਰ ਸਿੰਘ ਮੱਲਾ ਦਾ ਕਲੱਬ ਵਿਚ ਸ਼ਾਮਿਲ ਹੋਣ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਐਡਵੋਕੇਟ ਸਤੀਸ਼ ਕੁਮਾਰ 'ਭੀਰੀ', ਸਰਪ੍ਰਸਤ ਹਰਮੇਸ਼ ਚਾਵਲਾ, ਵਾਈਸ ਚੇਅਰਮੈਨ ਰਘੂਨੰਦਨ ਪਰਾਸ਼ਰ, ਜਨਰਲ ਸਕੱਤਰ ਧਰਮਪਾਲ ਪੁੰਨੀ, ਸਹਾਇਕ ਜਨਰਲ ਸਕੱਤਰ ਗੁਰਤੇਜ ਸਿੰਘ ਸਿੱਧੂ ਭਗਤੂਆਣਾ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਸਕੱਤਰ ਸੰਦੀਪ ਲੂੰਬਾ, ਸਹਾਇਕ ਸਕੱਤਰ ਜੋਗਿੰਦਰ ਸਿੰਘ ਪੁੰਨੀ, ਖ਼ਜ਼ਾਨਚੀ ਸੰਧੀਰ ਗਰਗ ਬਰਗਾੜੀ, ਕਾਨੂੰਨੀ ਸਹਲਾਕਾਰ ਐਡਵੋਕੇਟ ਗੁਰਸ਼ਾਨਜੀਤ ਸਿੰਘ, ਪ੍ਰੈੱਸ ਸਕੱਤਰ ਰਾਜੀਵ ਕੁਮਾਰ 'ਬÏਬੀ ਜਿੰਦਲ', ਕਾਰਜਕਾਰਨੀ ਮੈਂਬਰ ਗÏਰਵ ਗੋਇਲ 'ਗੋਲਡੀ' ਅਤੇ ਭੁਪਿੰਦਰ ਸ਼ਰਮਾ ਪਰਾਸ਼ਰ ਆਦਿ ਮੌਜੂਦ ਸਨ |