ਜੈਤੋ, 2 ਜੂਨ (ਗੁਰਮੀਤਪਾਲ ਰੋੜੀਕਪੂਰਾ)-ਉਪ ਮੰਡਲ ਕੰਪਲੈਕਸ ਟਾਈਪਿਸਟ ਯੂਨੀਅਨ ਜੈਤੋ ਵਲੋਂ ਅਹੁਦੇਦਾਰਾਂ ਦੀ ਚੋਣ ਸੰਬੰਧੀ ਮੀਟਿੰਗ ਕੀਤੀ ਗਈ | ਜਿਸ ਵਿਚ ਸੁਖਇੰਦਰ ਸਿੰਘ ਭੁੱਲਰ (ਟੈਣੀ) ਨੂੰ ਸਰਬਸੰਮਤੀ ਨਾਲ ਦੂਜੀ ਵਾਰ ਟਾਈਪਿਸਟ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ | ਪ੍ਰੈਸ ਸਕੱਤਰ ਗੌਰਵ ਗੋਇਲ ਗੋਲਡੀ ਅਤੇ ਹਰਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਸੁਖਰਾਜ ਸਿੰਘ ਢਿੱਲੋਂ ਰਾਮੇਆਣਾ ਨੂੰ ਵਾਈਸ ਪ੍ਰਧਾਨ, ਸੁਰਿੰਦਰ ਸਿੰਘ ਅਰੋੜਾ ਨੂੰ ਸੀਨੀਅਰ ਮੀਤ ਪ੍ਰਧਾਨ, ਆਤਮ ਪ੍ਰਕਾਸ਼ (ਸੋਨੀ ਕਾਂਸਲ) ਨੂੰ ਸੈਕਟਰੀ, ਵਿਜੇ ਅਰੋੜਾ ਨੂੰ ਖਜ਼ਾਨਚੀ, ਗੌਰਵ ਗੋਇਲ ਗੋਲਡੀ ਅਤੇ ਹਰਵਿੰਦਰਪਾਲ ਸ਼ਰਮਾ ਨੂੰ ਪ੍ਰੈਸ ਸਕੱਤਰ, ਖੁਸ਼ਵਿੰਦਰ ਸਿੰਘ ਸਰਾਵਾਂ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ ਹੈ | ਨਵ ਨਿਯੁਕਤ ਪ੍ਰਧਾਨ ਸੁਖਇੰਦਰ ਸਿੰਘ ਭੁੱਲਰ (ਟੈਣੀ) ਨੇ ਕਿਹਾ ਕਿ ਉਹ ਟਾਈਪਿਸਟਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰਨਗੇ | ਇਸ ਮੌਕੇ ਕਾਰਜਕਾਰੀ ਮੈਂਬਰ ਕਰਨ ਭੰਡਾਰੀ, ਲਖਵਿੰਦਰ ਸਿੰਘ ਲੱਖਾ, ਮਦਨ ਲਾਲ, ਬਲਜਿੰਦਰ ਸਿੰਘ ਬੱਬੀ, ਸੁਖਵਿੰਦਰ ਸਿੰਘ ਗੋਲਡੀ, ਪਵਨ ਕੁਮਾਰ, ਖੁਸ਼ੀ ਰਾਮ, ਭੁਪਿੰਦਰ ਸਿੰਘ, ਕਿ੍ਸ਼ਨ ਕੁਮਾਰ, ਸੁਖਵਿੰਦਰ ਸਿੰਘ ਗਿਆਨੀ, ਸਵਰਨਜੀਤ ਕੌਰ, ਮਨਦੀਪ ਸਿੰਘ ਨੀਟਾ, ਹਰੀਸ਼ ਕੁਮਾਰ, ਬਲਵਿੰਦਰ ਸਿੰਘ ਬਿਸ਼ਨੰਦੀ, ਅਸ਼ੋਕ ਕੁਮਾਰ ਅਰੋੜਾ, ਨਛੱਤਰ ਸਿੰਘ ਸੇਵੇਵਾਲਾ, ਗੁਰਮੁੱਖ ਸਿੰਘ ਮੱਤਾ ਤੇ ਧਰਮਿੰਦਰ ਸਿੰਘ ਤੋਤਾ ਨੰਬਰਦਾਰ ਆਦਿ ਹਾਜ਼ਰ ਸਨ |