ਬਰਗਾੜੀ, 3 ਜੂਨ (ਸੁਖਰਾਜ ਸਿੰਘ ਗੋਂਦਾਰਾ)-ਬੀਤੀ ਰਾਤ ਆਏ ਤੇਜ ਮੀਂਹ ਤੇ ਝੱਖੜ ਕਾਰਨ ਕਸਬਾ ਬਰਗਾੜੀ ਦੀ ਬੁਰਜ ਹਰੀਕਾ ਰੋਡ 'ਤੇ ਸਥਿਤ ਡਰੇਨ ਤੋਂ ਪਾਰ ਵਾਲੀ ਬਸਤੀ 'ਚ ਇਕ ਮਕਾਨ ਦੀ ਛੱਤ ਡਿਗ ਪਈ | ਲਾਭ ਸਿੰਘ ਦੀ ਪਤਨੀ ਹਰਜੀਤ ਕੌਰ ਨੇ ਦੱਸਿਆ ਕਿ ਮੀਂਹ, ਹਨੇਰੀ ਆਉਣ ਕਾਰਨ ਘਰ ਦੇ ਚਾਰੇ ਜੀਅ ਕਮਰੇ ਦੇ ਅੰਦਰ ਪਏ ਸਨ ਅਚਾਨਕ ਹੀ ਕਮਰੇ ਦੀ ਛੱਤ ਉਨ੍ਹਾਂ 'ਤੇ ਆਣ ਡਿੱਗੀ, ਜਿਸ ਕਾਰਨ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਾਮੂਲੀ ਸੱਟਾਂ ਤਾਂ ਲੱਗੀਆਂ ਪ੍ਰੰਤੂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਕਮਰੇ 'ਚ ਪਏ ਫ਼ਰਿਜ਼, ਟੈਲੀਵੀਜ਼ਨ, ਪੇਟੀ, ਮੰਜੇ ਅਤੇ ਹੋਰ ਸਾਮਾਨ ਦਾ ਕਾਫ਼ੀ ਨੁਕਸਾਨ ਹੋਇਆ | ਇਸ ਘਟਨਾ ਦਾ ਜਦੋਂ ਸਵੇਰੇ ਪਤਾ ਲੱਗਾ ਤਾਂ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ, ਸਰਪੰਚ ਪ੍ਰਤਾਪ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ ਸੀਰ ਢਿੱਲੋਂ ਕੈਨੇਡਾ, ਚਮਕੌਰ ਸਿੰਘ ਪੰਚ, ਮਲਕੀਤ ਸਿੰਘ, ਨਾਇਬ ਸਿੰਘ ਨੇ ਮੌਕੇ ਪਹੁੰਚ ਕੇ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਕਮਰੇ ਦੀ ਦੁਬਾਰਾ ਮਜ਼ਬੂਤ ਛੱਡ ਪਾਉਣ ਲਈ ਆਰਥਿਕ ਮਦਦ ਦਾ ਭਰੋਸਾ ਦਿੰਦਿਆਂ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੇ ਹੋਏ ਮਾਲੀ ਨੁਕਸਾਨ ਦਾ ਮੁਆਵਜ਼ਾ ਦੇਵੇ |