ਜੈਤੋ, 3 ਜੂਨ (ਗੁਰਚਰਨ ਸਿੰਘ ਗਾਬੜੀਆ)-ਨੇੜਲੇ ਪਿੰਡ ਰਾਮਗੜ੍ਹ (ਭਗਤੂਆਣਾ) ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਬਾਬਾ ਭਾਈ ਭਗਤੂ ਵਿਖੇ ਸੰਗਤਾਂ ਵਲੋਂ ਪਾਠ ਕੀਤੇ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਸੇਵਾਦਾਰਾਂ ਨੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਸਰਬਤ ਵਾਲਾ ਠੰਢਾ ਮਿੱਠਾ ਜਲ ਵਰਤਾਇਆ | ਇਸ ਮੌਕੇ ਸੇਵਾਦਾਰਾਂ ਵਿਚ ਭੋਲਾ ਸਿੰਘ ਬਰਾੜ, ਜਸਵਿੰਦਰ ਸਿੰਘ ਮੌੜ, ਗੁਰਨੂਰ ਸਿੰਘ, ਰਾਮ ਸੇਵਕ, ਬੇਅੰਤ ਕੌਰ, ਰੇਸ਼ਮਾ ਕੌਰ, ਪਰਮਜੀਤ ਕੌਰ ਅਤੇ ਬੱਚਿਆਂ ਨੇ ਛਬੀਲ ਦੌਰਾਨ ਸੇਵਾ ਨਿਭਾਈ |