26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਦਸਮੇਸ਼ ਕਾਨਵੈਂਟ ਸਕੂਲ ਭਾਣਾ 'ਚ ਸੁੰਦਰ ਲਿਖਾਈ ਮੁਕਾਬਲੇ ਕਰਵਾਏ

Ad Position 21
No active advertisement
ਅਜੀਤ ਡੈਸਕ 30-08-2025
ਫ਼ਰੀਦਕੋਟ, 29 ਅਗਸਤ (ਜਸਵੰਤ ਸਿੰਘ ਪੁਰਬਾ)-ਦਸਮੇਸ਼ ਕਾਨਵੈਂਟ ਸਕੂਲ ਵਿਖੇ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਕਲਾਸ ਵਾਈਜ਼ ਰੱਖੇ ਗਏ | ਮੁਕਾਬਲੇ 'ਚ ਭਾਗ ਲੈਣ ਵਾਲੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਦਿੱਤੇ ਗਏ ਵਿਸ਼ੇ 'ਤੇ ਸੁੰਦਰ ਲਿਖਤਾਂ ਲਿਖੀਆਂ | ਨਤੀਜਿਆਂ 'ਚ ਟਰੂਪਰਜ਼ ਹਾਊਸ ਦੇ ਬੱਚਿਆਂ ਨੇ ਪੰਜ ਜਮਾਤਾਂ 'ਚੋਂ ਵਰੀਅਰਜ਼ ਹਾਉੂਸ ਤੇ ਸੇਵੀਅਰ ਹਾਊਸ ਨੇ ਦੋ-ਦੋ ਜਮਾਤਾਂ ਵਿਚੋਂ ਅਤੇ ਰੇਡਰਜ਼ ਹਾਊਸ ਨੇ ਇਕ ਜਮਾਤ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਮੌਕੇ 'ਤੇ ਪਹੁੰਚੇ ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਬੱਚਿਆਂ ਦੀਆਂ ਸੁੰਦਰ ਲਿਖਤਾਂ ਦੀ ਪ੍ਰਸੰਸਾ ਕੀਤੀ ਤੇ ਵਿਦਿਆਰਥੀ ਜੀਵਨ 'ਚ ਸੁੰਦਰ ਲਿਖਾਈ ਦੇ ਮਹੱਤਵ ਨੂੰ ਸਮਝਿਆ | ਇਹ ਮੁਕਾਬਲੇ ਪਿ੍ੰਸੀਪਲ ਸੁਰਜੀਤ ਕੌਰ ਦੀ ਦੇਖ-ਰੇਖ 'ਚ ਕੋਆਰਡੀਨੇਟਰਜ਼ ਮਧੂ ਗੇਰਾ, ਨਿਸ਼ਾ ਗਰੋਵਰ ਅਤੇ ਗੁਰਬਕਸ਼ ਕੌਰ ਨੇ ਕਰਵਾਏ |
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੀ ਰੌਸ਼ਨੀ ਦੀ ਜਾਂਚ ਲਈ ਜ਼ਿਲ੍ਹੇ ਨੂੰ ਮਿਲੀਆਂ 4 ਨਵੀਆਂ ਮਸ਼ੀਨਾਂ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਦੋ ਕਾਬੂ
Ad Position 24