26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਅੱਖਾਂ ਦੀ ਰੌਸ਼ਨੀ ਦੀ ਜਾਂਚ ਲਈ ਜ਼ਿਲ੍ਹੇ ਨੂੰ ਮਿਲੀਆਂ 4 ਨਵੀਆਂ ਮਸ਼ੀਨਾਂ

Ad Position 21
No active advertisement
ਅਜੀਤ ਡੈਸਕ 30-08-2025
ਹੁਣ ਅਪਥਾਲਮਿਕ ਅਫ਼ਸਰ ਫੀਲਡ 'ਚ ਵੀ ਮਰੀਜ਼ਾਂ ਨੂੰ ਦੇ ਸਕਣਗੇ ਐਨਕ ਦਾ ਨੰਬਰ
ਫ਼ਰੀਦਕੋਟ, 29 ਅਗਸਤ (ਜਸਵੰਤ ਸਿੰਘ ਪੁਰਬਾ)-ਸਿਹਤ ਵਿਭਾਗ ਪੰਜਾਬ ਵਲੋਂ ਫ਼ਰੀਦਕੋਟ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਲਈ ਭੇਜੀਆਂ ਗਈਆਂ 4 ਆਟੋ ਰੈਫ ਮਸ਼ੀਨਾਂ ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਅਤੇ ਨੋਡਲ ਅਫ਼ਸਰ ਐਨ. ਪੀ. ਸੀ. ਬੀ. ਡਾ. ਪਰਮਿੰਦਰ ਕੌਰ ਵਲੋਂ ਜ਼ਿਲ੍ਹੇ ਦੇ ਅਪਥਾਲਮਿਕ ਅਫ਼ਸਰਾਂ ਨੂੰ ਜਾਰੀ ਕੀਤੀਆਂ ਗਈਆਂ | ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਅੱਖਾਂ ਦੀ ਜਾਂਚ ਲਈ ਫੀਲਡ 'ਚ ਮਰੀਜ਼ਾਂ ਨੂੰ ਮੌਕੇ 'ਤੇ ਐਨਕ ਦਾ ਨੰਬਰ ਦੇਣਾ ਮੁਸ਼ਕਿਲ ਕਾਰਜ ਸੀ ਕਿਉਂਕਿ ਮਸ਼ੀਨਾਂ ਹਸਪਤਾਲ 'ਚੋਂ ਕਿਸੇ ਵੀ ਕੈਂਪ ਵਾਲੇ ਸਥਾਨ 'ਤੇ ਲੈ ਕੇ ਜਾਣੀਆਂ ਅਸੰਭਵ ਹਨ, ਪਰ ਹੁਣ ਇਨ੍ਹਾਂ ਆਟੋ ਰੈਫ ਮਸ਼ੀਨਾਂ ਨੂੰ ਕਿਸੇ ਵੀ ਕੈਂਪ ਵਾਲੇ ਸਥਾਨ 'ਤੇ ਆਸਾਨੀ ਨਾਲ ਲਿਜਾਇਆ ਸਕਦਾ ਹੈ ਤੇ ਮਰੀਜ਼ਾਂ ਦੀ ਜਾਂਚ ਕਰਕੇ ਮੌਕੇ 'ਤੇ ਹੀ ਐਨਕ ਦਾ ਨੰਬਰ ਦਿੱਤਾ ਜਾ ਸਕਦਾ ਹੈ | ਅੱਖਾਂ ਦੇ ਮਾਹਰ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਫੀਲਡ 'ਚ ਕੰਮ ਕਰਦੇ ਅਪਥਾਲਮਿਕ ਅਫ਼ਸਰਾਂ ਨੂੰ ਸਕੂਲਾਂ ਦੇ ਵਿਦਿਆਰਥੀਆਂ, ਵਾਹਨ ਚਾਲਕ ਡਰਾਈਵਰਾਂ ਅਤੇ ਮੈਡੀਕਲ ਕੈਂਪਾਂ ਵਿਚ ਮਰੀਜ਼ਾਂ ਦੀਆਂ ਅੱਖਾਂ ਦਾ ਨੰਬਰ ਜਾਰੀ ਕਰਨ 'ਚ ਇਹ ਮਸ਼ੀਨਾਂ ਅਹਿਮ ਭੂਮਿਕਾ ਨਿਭਾਉਣਗੀਆਂ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਰਮਜੀਤ ਸਿੰਘ ਬਰਾੜ, ਡਾ. ਸਰਵਦੀਪ ਰੋਮਾਣਾ, ਸੀਨੀਅਰ ਫਾਰਮੇਸੀ ਅਫ਼ਸਰ ਸੁਨੀਲ ਸਿੰਗਲਾ, ਇੰਦਰਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ 'ਚ 13 ਸਤੰਬਰ 2025 ਨੂੰ ਲੱਗੇਗੀ ਕੌਮੀ ਲੋਕ ਅਦਾਲਤ-ਜ਼ਿਲ੍ਹਾ ਤੇ ਸੈਸ਼ਨ ਜੱਜ ਅਗਲੀ ਖ਼ਬਰ ਦਸਮੇਸ਼ ਕਾਨਵੈਂਟ ਸਕੂਲ ਭਾਣਾ 'ਚ ਸੁੰਦਰ ਲਿਖਾਈ ਮੁਕਾਬਲੇ ਕਰਵਾਏ
Ad Position 24