23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਪੰਜਾਬ ਵਲੋਂ 2 ਨੂੰ ਦਿੱਤਾ ਜਾਵੇਗਾ ਧਰਨਾ-ਬਲਵਿੰਦਰ ਕੌਰ ਖੋਸਾ

Ad Position 21
No active advertisement
ਅਜੀਤ ਡੈਸਕ 31-08-2025
ਮੋਗਾ, 30 ਅਗਸਤ (ਸੁਰਿੰਦਰਪਾਲ ਸਿੰਘ)-ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਪੰਜਾਬ ਦੇ ਲਏ ਗਏ ਫ਼ੈਸਲੇ ਅਨੁਸਾਰ ਕੁੰਭਕਰਨ ਦੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਲਈ ਧਰਨਾ ਦਿੱਤਾ ਜਾ ਰਿਹਾ ਹੈ | ਇਹ ਰੋਸ ਧਰਨਾ 5 ਮਹੀਨਿਆਂ ਤੋਂ ਕੇਂਦਰ ਸਰਕਾਰ ਵਲੋਂ ਦਿੱਤਾ ਜਾ ਰਿਹਾ ਨਿਗੂਣਾ ਜਿਹਾ ਮਾਣ ਭੱਤਾ ਨਾ ਮਿਲਣ ਸੰਬੰਧੀ ਦਿੱਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਆਂਗਣਵਾੜੀ ਵਰਕਰ 'ਤੇ ਦਬਾਅ ਪਾਇਆ ਜਾ ਰਿਹਾ ਹੈ ਪਰ ਪੰਜ ਮਹੀਨਿਆਂ ਤੋਂ ਕੇਂਦਰ ਸਰਕਾਰ ਵਲੋਂ ਦਿੱਤਾ ਜਾ ਰਿਹਾ ਨਿਗੂਣਾ ਭੱਤਾ ਜੋ ਕਿ ਕ੍ਰਮਵਾਰ 4500, 2250 ਰੁਪਏ ਆਂਗਣਵਾੜੀ ਵਰਕਰ ਅਤੇ ਹੈਲਪਰ ਲਈ ਹੈ, ਇਸ ਸੰਬੰਧੀ ਵਾਰ-ਵਾਰ ਮੰਗ ਪੱਤਰ ਦਿੱਤੇ ਗਏ ਪਰ ਕੋਈ ਵੀ ਅਮਲ ਨਹੀਂ ਕੀਤਾ ਗਿਆ | ਇਹ ਪ੍ਰਗਟਾਵਾ ਆਲ ਇੰਡੀਆ ਆਂਗਣਵਾੜੀ ਹੈਲਪਰ ਯੂਨੀਅਨ ਏਟਕ ਪੰਜਾਬ ਦੀ ਆਗੂ ਬਲਵਿੰਦਰ ਕੌਰ ਖੋਸਾ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਿੱਤਾ ਜਾ ਰਿਹਾ ਬਹੁਤ ਥੋੜਾ ਜਿਹਾ ਮਾਣ ਭੱਤਾ ਆਂਗਣਵਾੜੀ ਵਰਕਰਾਂ ਨੂੰ 6500 ਰੁਪਏ ਤੇ ਆਂਗਣਵਾੜੀ ਹੈਲਪਰਾਂ ਨੂੰ 3600 ਰੁਪਏ ਹੈ, ਜਿਸ ਨਾਲ ਆਂਗਣਵਾੜੀ ਵਰਕਰ ਹੈਲਪਰ ਇੰਨੀ ਮਹਿੰਗਾਈ ਦੇ ਬਾਵਜੂਦ ਆਪਣੇ ਘਰ ਦਾ ਗੁਜ਼ਾਰਾ ਤੋਰਦੇ ਹਨ, ਜਿਸ ਦਾ ਸਰਕਾਰ ਨੂੰ ਕੋਈ ਫ਼ਿਕਰ ਨਹੀਂ | ਗੁਰਚਰਨ ਕੌਰ ਮੋਗਾ ਨੇ ਕਿਹਾ ਕਿ ਇਹ ਸਿੱਧੇ ਤੌਰ 'ਤੇ ਆਂਗਣਵਾੜੀ ਸੈਂਟਰਾਂ ਅਧੀਨ ਆਉਂਦੇ ਲਾਭਪਾਤਰੀਆਂ ਨੂੰ ਮਿਲਣ ਵਾਲੇ ਰਾਸ਼ਨ ਉੱਪਰ ਡਾਕਾ ਹੈ ਕਿਉਂਕਿ ਗ਼ਰੀਬ ਘਰਾਂ 'ਚ ਫ਼ੋਨ ਨਹੀਂ ਹਨ | ਜੇ ਫ਼ੋਨ ਹਨ ਤਾਂ ਫ਼ੋਨ 'ਚ ਪੈਸੇ ਨਹੀਂ, ਜੇ ਪੈਸੇ ਹਨ ਤਾਂ ਨੰਬਰ ਅਟੈਚ ਨਹੀਂ | ਇਸ ਤਰ੍ਹਾਂ ਆਂਗਣਵਾੜੀ ਵਰਕਰ ਖ਼ੱਜਲ-ਖ਼ੁਆਰ ਹੁੰਦੇ ਹਨ | ਇਸ ਲਈ ਮਜਬੂਰਨ 2 ਸਤੰਬਰ ਨੂੰ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਦਰ ਕੌਰ ਦੁੱਨੇਕੇ, ਗੁਰਪ੍ਰੀਤ ਕੌਰ ਚੁਗਾਵਾਂ, ਚਰਨਜੀਤ ਕੌਰ ਧੂੜਕੋਟ, ਸਵਰਨਜੀਤ ਕੌਰ ਡਰੋਲੀ, ਰਜਵੰਤ ਕੌਰ, ਰਾਜਵਿੰਦਰ ਕੌਰ ਜਲਾਲਾਬਾਦ, ਬਿਮਲ ਕੌਰ ਦੀਨਾ ਤੇ ਸਰਬਜੀਤ ਕੌਰ ਤਤਾਰੀਏ ਵਾਲਾ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੋਰ ਕਮੇਟੀ ਮੈਂਬਰ ਤੀਰਥ ਸਿੰਘ ਮਾਹਲਾ ਦਾ ਬਚਿੱਤਰ ਸਿੰਘ ਕਾਲੇਕੇ ਦੇ ਗ੍ਰਹਿ ਵਿਖੇ ਸਨਮਾਨ ਅਗਲੀ ਖ਼ਬਰ ਕਰੀਅਰ ਜ਼ੋਨ ਦੇ ਵਿਦਿਆਰਥੀ ਨੇ ਹਾਸਿਲ ਕੀਤੇ ਆਈਲਟਸ 'ਚੋਂ 6.5 ਬੈਂਡ
Ad Position 24