ਜੈਤੋ, 1 ਸਤੰਬਰ (ਗੁਰਮੀਤਪਾਲ ਰੋੜੀਕਪੂਰਾ)-ਡੇਰਾ ਬਾਬਾ ਮੋਹਨ ਦਾਸ ਜੈਤੋ ਵਿਖੇ ਭਗਵਾਨ ਸ੍ਰੀ ਚੰਦ ਦੀ ਜੈਅੰਤੀ ਮੌਕੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ | ਮਹੰਤ ਕਮਲ ਦਾਸ ਮੁੱਖ ਸੰਚਾਲਕ ਡੇਰਾ ਬਾਬਾ ਮੋਹਨ ਦਾਸ ਨੇ ਦੱਸਿਆ ਕਿ 8 ਅਗਸਤ ਤੋਂ ਚੱਲ ਰਹੀ ਅਖੰਡ ਪਾਠ ਸਦੀ ਲੜੀ ਦੇ ਅੱਜ ਭਗਵਾਨ ਸ੍ਰੀ ਚੰਦ ਦੀ ਜੈਅੰਤੀ ਮੌਕੇ ਭੋਗ ਪਏ ਗਏ, ਉਪਰੰਤ ਗੁਰੂ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਮਹੰਤ ਕਮਲ ਦਾਸ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਅਚਾਰੀਆ ਸ੍ਰੀ ਚੰਦ ਦੀ 531ਵੀਂ ਜੈਅੰਤੀ ਮੌਕੇ ਇਕੱਤਰ ਸੰਗਤਾਂ ਨੂੰ ਉਨ੍ਹਾਂ ਦੇ ਉਦੇਸ਼ ਬਾਰੇ ਵਿਸਥਾਰ ਪੂਰਵਕ ਚਾਨਣ ਪਾਇਆ | ਧਾਰਮਿਕ ਸਮਾਗਮ ਦੌਰਾਨ ਅਰਵਿੰਦਰ ਸਿੰਘ ਬਿੰਦਰ ਬਰਾੜ ਸਰਪੰਚ ਰੋੜੀਕਪੂਰਾ, ਸਾਬਕਾ ਸਰਪੰਚ ਕੁਲਵੰਤ ਸਿੰਘ ਬਰਾੜ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਇੰਦਰਜੀਤ ਸ਼ਰਮਾ ਜੈਤੋ, ਹਰਚੰਦ ਸਿੰਘ ਬਿੰਦੂ ਮਿਸਤਰੀ, ਸੇਵਾਦਾਰ ਨਿੱਕਾ ਮਾਨ, ਜੀਤ ਸਿੰਘ ਵੜਿੰਗ, ਕੁਲਵਿੰਦਰ ਸਿੰਘ ਵੜਿੰਗ, ਹਰਜੀਤ ਸਿੰਘ ਬਰਾੜ ਰਾਮੂਵਾਲਾ, ਗੁਰਦੀਪ ਸਿੰਘ ਬਰਾੜ ਰਾਮੂਵਾਲਾ, ਜ਼ੈਲਦਾਰ ਪ੍ਰਗਟ ਸਿੰਘ ਬਰਾੜ ਰਾਮੂਵਾਲਾ, ਦਰਸ਼ਨ ਸਿੰਘ ਪਟਵਾਰੀ, ਅਜੈਬ ਸਿੰਘ ਨੰਬਰਦਾਰ ਰਾਮੂਵਾਲਾ, ਜਗਸੀਰ ਸਿੰਘ ਬਰਾੜ ਰਾਮੂਵਾਲਾ, ਅੰਗਰੇਜ਼ ਸਿੰਘ ਰਾਮੂਵਾਲਾ, ਜਗਸੀਰ ਸਿੰਘ, ਕੁਲਦੀਪ ਸਿੰਘ ਬਰਾੜ ਰਾਮੂਵਾਲਾ, ਨਾਜ਼ਰ ਸਿੰਘ ਨੰਬਰਦਾਰ, ਨੇਕ ਸਿੰਘ ਖ਼ਾਲਸਾ, ਪੰਡਿਤ ਦਰਸ਼ਨ ਸ਼ਰਮਾ ਰੋੜੀਕਪੂਰਾ, ਸੁਰਜੀਤ ਸਿੰਘ ਬਰਾੜ ਰਾਮੂਵਾਲਾ, ਨਗਿੰਦਰ ਸਿੰਘ ਜੈਤੋ, ਗੁਰਦੀਪ ਸ਼ਰਮਾ ਚੈਨਾ, ਗਿਆਨੀ ਹਰਚੇਤ ਸਿੰਘ ਅਬਲੂ, ਉਪਿੰਦਰ ਸ਼ਰਮਾ, ਵਿੱਕੀ ਸ਼ਰਮਾ, ਗੁਰਮੇਲ ਸਿੰਘ ਮਿਸਤਰੀ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਲਗਵਾਈ |