ਫ਼ਰੀਦਕੋਟ, 1 ਸਤੰਬਰ (ਸਤੀਸ਼ ਬਾਗ਼ੀ)-ਜਸਵੰਤ ਸਿੰਘ ਜੀਦਾ ਐਸ.ਐਮ.ਐਲ.ਟੀ. ਦਫ਼ਤਰ ਸਿਵਲ ਸਰਜਨ ਫ਼ਰੀਦਕੋਟ ਦੀ ਸੇਵਾ ਮੁਕਤੀ 'ਤੇ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ, ਡਾ. ਹਿਮਾਂਸ਼ੂ ਗੁਪਤਾ ਮਲੇਰੀਆ ਅਫ਼ਸਰ, ਧਰਮਿੰਦਰ ਸਿੰਘ, ਸੁਰੇਸ਼ ਕੁਮਾਰ ਐਸ.ਆਈ. ਅਤੇ ਪਿ੍ਤਪਾਲ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਅਤੇ ਸਟਾਫ਼ ਸਰਕਾਰੀ ਹਾਈ ਸਕੂਲ ਤੂੰਬੜਭਾਨ ਵਲੋਂ ਵੀ ਜਸਵੰਤ ਸਿੰਘ ਜੀਦਾ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਲ ਇੰਡੀਆ ਮੈਡੀਕਲ ਲੈਬਾਰਟਰੀ ਟੈਕਨਾਲੋਜਿਸਟ ਐਸੋਸੀਏਸ਼ਨ ਵਲੋਂ ਵਰਿੰਦਰ ਕੁਮਾਰ, ਲਖਨਪਾਲ, ਮੁਲਖ ਰਾਜ, ਅਮਰਜੀਤ ਸਿੰਘ ਘਰਿਆਲਾ, ਸਵਰਨ ਸਿੰਘ ਸੇਖੋਂ, ਐਸ.ਐਸ.ਵੰਗੜ, ਰਵਿੰਦਰ ਕੁਮਾਰ ਕੋਛੜ, ਅਮਰਜੀਤ ਸਿੰਘ, ਹਰਸਿਮਰਨ ਸਿੰਘ, ਨਵਜੋਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਅਮਨਦੀਪ ਮਹਿਤਾ, ਸ਼ਿੰਗਾਰਾ ਸਿੰਘ, ਜਸਪ੍ਰੀਤ ਕੌਰ, ਲਾਲ ਸਿੰਘ, ਹਰਚੰਦ ਸਿੰਘ, ਪਾਲ ਸਿੰਘ ਅਤੇ ਪਰਮਜੀਤ ਸ਼ਰਮਾ ਆਦਿ ਵੀ ਹਾਜ਼ਰ ਸਨ |