07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪਦ ਉੱਨਤ ਫ਼ਰੰਟ ਜ਼ਿਲ੍ਹਾ ਫ਼ਰੀਦਕੋਟ ਦਾ ਵਫ਼ਦ ਡੀ.ਈ.ਓ. ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 02-09-2025
ਫ਼ਰੀਦਕੋਟ, 1 ਸਤੰਬਰ (ਹਰਮਿੰਦਰ ਸਿੰਘ ਮਿੰਦਾ)-ਪਦ ਉੱਨਤ ਫ਼ਰੰਟ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਨੀਲਮ ਰਾਣੀ ਨੂੰ ਆਪਣੀਆਂ ਮੰਗਾਂ ਸਬੰਧੀ ਮਿਲਿਆ | ਵਫ਼ਦ ਨੇ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਜ਼ਿਲ੍ਹੇ ਵਿਚ ਲੈਕਚਰਾਰਾਂ ਦੀਆਂ ਸਾਰੀਆਂ ਖ਼ਾਲੀ ਪੋਸਟਾਂ ਈ ਪੰਜਾਬ ਪੋਰਟਲ 'ਤੇ ਅਪਡੇਟ ਕਰਵਾਈਆਂ ਜਾਣ ਤਾਂ ਜੋ ਪਦ-ਉੱਨਤ ਹੋਏ ਸਾਰੇ ਲੈਕਚਰਾਰਾਂ ਨੂੰ ਖਾਲੀਆਂ ਅਸਾਮੀਆਂ ਉੱਪਰ ਜ਼ਿਲ੍ਹੇ ਦੇ ਅੰਦਰ ਵੱਧ ਤੋਂ ਵੱਧ ਨਿਯੁਕਤ ਕੀਤਾ ਜਾ ਸਕੇ | ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਨੇ ਇਸ ਮੰਗ 'ਤੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਸਕੂਲਾਂ ਤੋਂ ਖ਼ਾਲੀ ਪੋਸਟਾਂ ਦਾ ਵੇਰਵਾ ਮੰਗਿਆ | ਇਸ ਮੌਕੇ ਪਦ-ਉੱਨਤ ਹੋਏ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਰਾਹੀਂ ਆਪਣੀਆਂ ਮੰਗਾਂ ਸਬੰਧੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਭੇਜਿਆ | ਇਸ ਮੌਕੇ ਗਗਨ ਪਾਹਵਾ, ਹਰਜਸਦੀਪ ਸਿੰਘ, ਗੁਰਪ੍ਰੀਤ ਸਿੰਘ ਰੰਧਾਵਾ, ਇੰਦਰਜੀਤ ਸਰਾਂ, ਪ੍ਰਦੀਪ ਸਿੰਘ, ਸੁਖਵੀਰ ਸਿੰਘ ਮੌੜ, ਅਰੁਣ ਕੁਮਾਰ, ਹਰਜਿੰਦਰ ਸਿੰਘ ਸੰਧੂ, ਰੰਗ ਹਰਜਿੰਦਰ, ਪਵਨ ਕੁਮਾਰ, ਗੁਰਸੇਵਕ ਸਿੰਘ ਸੰਧੂ, ਦਵਿੰਦਰ ਸਿੰਘ ਸ਼ੇਰ ਸਿੰਘ ਵਾਲਾ, ਦਿਲਬਾਗ ਸਿੰਘ ਗੋਲੇਵਾਲਾ, ਦੀਪਕ ਮਨਚੰਦਾ, ਬਿਕਰਮਜੀਤ ਸਿੰਘ ਗਿੱਲ ਅਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦੇ ਲੋਕਾਂ ਦਾ ਭਲਾ ਕਰ ਸਕਦੇ ਹਨ : ਜ਼ੈਲਦਾਰ ਅਗਲੀ ਖ਼ਬਰ ਜਸਵੰਤ ਸਿੰਘ ਜੀਦਾ ਨੂੰ ਸੇਵਾ ਮੁਕਤੀ 'ਤੇ ਸਨਮਾਨਿਤ ਕੀਤਾ
Ad Position 24