05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਸਰਹਿੰਦ ਨਹਿਰ ਦਾ ਚਹਿਲ ਪੁਲ ਦੇ ਨਜ਼ਦੀਕ ਇਕ ਹਿੱਸਾ ਧਸਿਆ

Ad Position 21
No active advertisement
ਅਜੀਤ ਡੈਸਕ 05-09-2025
ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਅੱਜ ਸ਼ਾਮ ਸਰਹਿੰਦ ਨਹਿਰ ਨੇੜੇ ਚਹਿਲ ਪੁਲ ਦਾ ਇਕ ਹਿੱਸਾ ਧੱਸਾ ਗਿਆ | ਜਿਸ ਨਾਲ ਭਾਰੀ ਨੁਕਸਾਨ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ | ਹਿੱਸਾ ਧੱਸਣ ਦਾ ਰੌਲਾ ਉਥੋਂ ਦੀ ਲੰਘ ਰਹੇ ਰਾਹਗੀਰਾਂ ਤੇ ਸਮਾਜ ਸੇਵੀਆਂ ਨੇ ਪਾਇਆ | ਖ਼ਬਰ ਲਿਖੇ ਜਾਣ ਤੱਕ ਨਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਹਿਰ ਵਿਭਾਗ ਦਾ ਅਧਿਕਾਰੀ ਅਤੇ ਨਾ ਹੀ ਕੋਈ ਆਮ ਆਦਮੀ ਪਾਰਟੀ ਦਾ ਆਗੂ ਘਟਨਾ ਸਥਾਨ 'ਤੇ ਪੁੱਜਿਆ | ਇੱਥੇ ਜ਼ਿਕਰਯੋਗ ਹੈ ਕਿ ਨਹਿਰ ਦੇ ਨਵੀਨੀਕਰਨ ਦੇ ਦੌਰਾਨ ਛੇ ਮਹੀਨੇ ਪਹਿਲਾਂ ਹੀ ਇਹ ਨਹਿਰ ਬਣਾਈ ਗਈ ਹੈ | ਮੀਂਹ ਦੇ ਕਾਰਨ ਨਹਿਰ ਦਾ ਇਕ ਹਿੱਸਾ ਧੱਸ ਗਿਆ ਹੈ | ਇਹ ਸਾਰਾ ਜਾਂਚ ਦਾ ਵਿਸ਼ਾ ਹੈ | ਇੱਥੇ ਮੌਜੂਦ ਸਮਾਜ ਸੇਵੀ ਸ਼ੰਕਰ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਪਹਿਲਾਂ ਹੀ ਹੜ੍ਹਾਂ ਨਾਲ ਜੂਝ ਰਿਹਾ ਹੈ | ਦੂਜਾ ਇੱਥੇ ਬਣਾਈ ਗਈ ਨਵੀਂ ਨਹਿਰ ਦਾ ਇਸ ਤਰ੍ਹਾਂ ਧੱਸ ਜਾਣਾ ਨਹਿਰੀ ਵਿਭਾਗ ਵਲੋਂ ਕੀਤੇ ਗਏ ਕੰਮਾਂ 'ਤੇ ਸਵਾਲ ਪੈਦਾ ਕਰਦਾ ਹੈ | ਸਾਬਕਾ ਨਗਰ ਕੌਂਸਲਰ ਰਘਬੀਰ ਸਿੰਘ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਕਿ ਇਸ ਘਟਨਾ ਵਾਪਰੇ ਨੂੰ ਕਈ ਘੰਟੇ ਬੀਤ ਚੁੱਕੇ ਹਨ ਪ੍ਰੰਤੂ ਕੋਈ ਵੀ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ | ਸ਼ਾਇਦ ਉਹ ਕਿਸੇ ਵੱਡੀ ਘਟਨਾ ਦੀ ਉਡੀਕ ਵਿਚ ਹਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਿਟਾਇਰਡ ਮਿਊਾਸੀਪਲ ਵਰਕਰਜ਼ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਫ਼ਿਲਮੀ ਅਦਾਕਾਰ ਪਿ੍ੰਸ ਕੰਵਲਜੀਤ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
Ad Position 24