ਫ਼ਰੀਦਕੋਟ, 4 ਸਤੰਬਰ (ਸਤੀਸ਼ ਬਾਗ਼ੀ)- ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਸ੍ਰੀ ਰਾਧਾ ਕਿ੍ਸ਼ਨ ਧਾਮ ਵਿਖੇ ਪੰਜ ਦਿਨਾਂ ਸ੍ਰੀ ਕਿ੍ਸ਼ਨ ਕਥਾ ਕਰਵਾਈ ਜਾ ਰਹੀ ਹੈ | ਜਿਸ ਦੀ ਸ਼ੁਰੂਆਤ ਰਸਮੀਂ ਪੂਜਨ ਸਮਾਜਸੇਵੀ ਸੁਰੇਸ਼ ਗੋਇਲ ਅਤੇ ਦੀਕਸ਼ਤ ਰਿਖੀ ਨੇ ਅਦਾ ਕੀਤੀ | ਕਥਾ ਦੇ ਪਹਿਲੇ ਦਿਨ ਸਾਧਵੀ ਗਰਿਮਾ ਭਾਰਤੀ ਨੇ ਕਿਹਾ ਕਿ ਜਿੱਥੇ ਇਕ ਪਾਸੇ ਪ੍ਰਭੂ ਦੀ ਕਥਾ ਸਾਨੂੰ ਸਦੀਵੀ ਸ਼ਾਂਤੀ ਨਾਲ ਜੋੜਦੀ ਹੈ ਉੱਥੇ ਦੂਜੇ ਪਾਸੇ ਇਹ ਸਾਨੂੰ ਜਾਗਰੂਕ ਵੀ ਕਰਦੀ ਹੈ | ਜਾਗਰੂਕ ਹੋਣ ਦਾ ਅਰਥ ਹੈ ਅਧਿਆਤਮਕ ਪੱਧਰ 'ਤੇ ਜਾਗਰੂਕ ਹੋਣਾ | ਸਰੀਰ ਵਿਚ ਤੱਤ ਦੇ ਰੂਪ ਵਿਚ ਭਗਵਾਨ ਸ੍ਰੀ ਕਿ੍ਸ਼ਨ ਦੇ ਦਰਸ਼ਨ ਮਨੁੱਖ ਵਿਚ ਅਸਲ ਜਾਗਿ੍ਤੀ ਲਿਆਉਂਦੇ ਹਨ | ਕਥਾ ਦੀ ਸਮਾਪਤੀ ਪ੍ਰਭੂ ਦੀ ਪਵਿੱਤਰ ਆਰਤੀ ਨਾਲ ਹੋਈ ਜਿਸ ਵਿਚ ਮੇਜਰ ਵਰੁਣ ਕੁਮਾਰ ਐਸ.ਡੀ.ਐਮ ਫ਼ਰੀਦਕੋਟ, ਅਸ਼ਵਨੀ ਬਾਂਸਲ ਪ੍ਰਧਾਨ ਰੋਟਰੀ ਕਲੱਬ, ਡਾ. ਰਾਜੀਵ ਮਨਹਾਸ, ਡਾ. ਆਰ. ਐਨ. ਬਾਂਸਲ, ਡਾ. ਵਿਕਾਸ ਗੁਪਤਾ, ਜੀ.ਸੀ. ਜੈਸਵਾਲ, ਹਰਜਿੰਦਰ ਸਿੰਘ, ਭੁਪਿੰਦਰ ਸਰੀਨ ਅਤੇ ਗੋਪਾਲ ਸ਼ਰਮਾ ਅਤੇ ਹੋਰ ਵੀ ਬਹੁਤ ਸਾਰੇ ਭਗਤਾਂ ਨੇ ਭਾਗ ਲਿਆ |