14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਪੰਜਗਰਾੲੀਂ ਕਲਾਂ ਤੋਂ ਵੱਖ-ਵੱਖ ਪਿੰਡਾਂ ਨੂੰ ਚਲਦੇ ਈ-ਰਿਕਸ਼ਾ ਦੇ ਚਲਾਨ ਕੱਟੇ

Ad Position 21
No active advertisement
ਅਜੀਤ ਡੈਸਕ 06-09-2025
ਪੰਗਜਰਾੲੀਂ ਕਲਾਂ, 5 ਸਤੰਬਰ (ਸੁਖਮੰਦਰ ਸਿੰਘ ਬਰਾੜ)-ਆਰ.ਟੀ.ਓ. ਦਫ਼ਤਰ ਫ਼ਰੀਦਕੋਟ ਵਲੋਂ ਪੰਜਗਰਾੲੀਂ ਕਲਾਂ ਤੋਂ ਵੱਖ-ਵੱਖ ਪਿੰਡਾਂ ਔਲਖ, ਬੱਗੇਆਣਾ, ਜਿਉਣ ਵਾਲਾ, ਘਣੀਏ ਵਾਲਾ ਆਦਿ ਨੂੰ ਚਲਦੇ ਈ. ਰਿਕਸ਼ਾ ਦੇ ਚਲਾਨ ਕੱਟੇ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਆਰ.ਟੀ.ਓ. ਜਸਵਿੰਦਰ ਸਿੰਘ ਵਲੋਂ ਆਪਣੀ ਟੀਮ ਸਮੇਤ ਸਥਾਨਕ ਬੱਸ ਅੱਡੇ 'ਤੇ ਵੱਖ-ਵੱਖ ਪਿੰਡਾਂ ਨੂੰ ਸਵਾਰੀਆਂ ਢੋਹਣ ਵਾਲੇ ਈ. ਰਿਕਸ਼ਾ ਦੇ ਚਲਾਨ ਕੱਟੇ ਗਏ | ਈ. ਰਿਕਸ਼ਾ ਚਾਲਕ ਜੋ ਇਨ੍ਹਾਂ ਨੂੰ ਚਲਾ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲਦੇ ਹਨ ਦੇ ਜਦੋਂ 5 ਤੋਂ 10 ਹਜ਼ਾਰ ਦੀ ਰਾਸ਼ੀ ਦੇ ਚਲਾਨ ਕੱਟੇ ਗਏ ਤਾਂ ਉਨ੍ਹਾਂ ਦੇ ਚਿਹਰੇ ਮਾਯੂਸ ਹੋ ਗਏ | ਇਸ ਸਬੰਧੀ ਜਦੋਂ ਮੌਕੇ 'ਤੇ ਏ.ਆਰ.ਟੀ.ਓ. ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਿਯਮਾਂ ਮੁਤਾਬਿਕ ਮਿਊਾਸੀਪਲ ਕਮੇਟੀ ਦੀ ਹੱਦ ਤੋਂ ਬਾਹਰ ਈ-ਰਿਕਸ਼ਾ ਚਲਾਉਣ ਦੀ ਮਨਾਹੀ ਹੈ | ਇਸ ਤੋਂ ਇਲਾਵਾ ਉਕਤ ਈ. ਰਿਕਸ਼ਾ ਚਾਲਕਾਂ ਕੋਲ ਜ਼ਰੂਰੀ ਕਾਗਜ਼ਾਤ ਨਾ ਹੋਣ ਕਾਰਨ ਚਲਾਨ ਕੱਟੇ ਗਏ ਹਨ ਅਤੇ ਚਲਾਨ ਰਾਸ਼ੀ ਜ਼ੁਰਮਾਨਾ ਨਿਯਮਾਂ ਮੁਤਾਬਿਕ ਹੀ ਅਦਾ ਕਰਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਉਕਤ ਰੂਟਾਂ 'ਤੇ ਚੱਲਦੀਆਂ ਮਿੰਨੀ ਬੱਸ ਚਾਲਕਾਂ ਵਲੋਂ ਵਾਰ-ਵਾਰ ਸ਼ਿਕਾਇਤ ਕਰਨ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਜ਼ਿਕਰਯੋਗ ਹੈ ਕਿ ਉਕਤ ਪਿੰਡਾਂ ਨੂੰ ਬੱਸ ਸੇਵਾਵਾਂ ਘੱਟ ਹੋਣ ਕਾਰਨ ਈ. ਰਿਕਸ਼ਾ ਦੀ ਸਹੂਲਤ ਦਾ ਲੋਕਾਂ ਨੂੰ ਕਾਫ਼ੀ ਲਾਭ ਸੀ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਸੇਖੋਂ ਨੇ ਵੱਖ-ਵੱਖ ਪਿੰਡਾਂ ਦੇ ਪਾਣੀ ਦੀ ਨਿਕਾਸੀ ਦਾ ਮੌਕੇ 'ਤੇ ਕਰਵਾਇਆ ਹੱਲ ਅਗਲੀ ਖ਼ਬਰ ਸੜਕ ਹਾਦਸਿਆਂ 'ਚ ਇਕ ਜ਼ਖ਼ਮੀ ਤੇ ਇਕ ਦੀ ਮੌਤ
Ad Position 24