ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਆਗਮਨ ਪੁਰਬ ਨੂੰ ਸਮਰਪਿਤ 14ਵਾਂ ਕਬੱਡੀ ਕੱਪ ਸਥਾਨਕ ਨਹਿਰੂ ਸਟੇਡੀਅਮ ਵਿਖੇ ਬਾਬਾ ਫ਼ਰੀਦ ਸਪੋਰਟਸ ਕਬੱਡੀ ਕਲੱਬ ਵਲੋਂ ਕਰਵਾਇਆ ਗਿਆ | ਇਸ ਟੂਰਨਾਮੈਂਟ ਦੇ ਫ਼ਾਈਨਲ ਮੁਕਾਬਲੇ 'ਚ ਓਪਨ ਕਬੱਡੀ ਮੁਕਾਬਲੇ 'ਚ ਗੱਗੀ ਲੋਪੋ ਸਪੋਰਟਸ ਕਲੱਬ ਨੇ ਪਹਿਲਾ ਅਤੇ ਜੰਗ ਸਪੋਰਟਸ ਕਲੱਬ ਬਾਘਾਪੁਰਾਣਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਸਨ | ਸਪੀਕਰ ਸ: ਸੰਧਵਾਂ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਵਿਚ ਮੋਹਰੀ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਲਗਾਤਾਰ ਯਤਨਸ਼ੀਲ ਹੈ | ਉਨ੍ਹਾਂ ਕਿਹਾ ਕਿ ਇਹ ਤਾਂ ਹੀ ਸੰਭਵ ਹੈ ਜੇਕਰ ਨੌਜਵਾਨ ਪੀੜੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਉਤਸ਼ਾਹਿਤ ਹੋਵੇਗੀ | ਉਨ੍ਹਾਂ ਟੂਰਨਾਮੈਂਟ ਕਮੇਟੀ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ | ਟੂਰਨਾਮੈਂਟ ਦੌਰਾਨ ਕਬੱਡੀ ਆਲ ਓਪਨ, 75 ਕਿਲੋ ਵਰਗ, 57 ਕਿਲੋ ਵਰਗ ਅਤੇ ਕਬੱਡੀ ਓਪਨ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ | 75 ਕਿਲੋ ਵਰਗ ਵਿਚ ਡੱਗੂ ਰੁਮਾਣਾ ਨੇ ਪਹਿਲਾ ਅਤੇ ਸਿੱਖਾਂਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | 57 ਕਿਲੋ ਵਰਗ ਵਿਚ ਮੁੱਦਕੀ ਨੇ ਪਹਿਲਾ ਅਤੇ ਦੂਜਾ ਸਥਾਨ ਮਾਲ੍ਹਾ ਨੇ ਹਾਸਿਲ ਕੀਤਾ | ਆਲ ਓਪਨ ਵਿਚ ਗੱਗੀ ਲੋਪੋ ਸਪੋਰਟਸ ਕਲੱਬ ਨੇ ਪਹਿਲਾ ਅਤੇ ਜੰਗ ਸਪੋਰਟਸ ਕਲੱਬ ਬਾਘਾਪੁਰਾਣਾ ਨੇ ਦੂਜਾ ਸਥਾਨ ਹਾਸਿਲ ਕੀਤਾ | ਆਲ ਓਪਨ ਵਿਚ ਬੈਸਟ ਰੇਡਰ ਕਾਕਾ ਸੇਖਾ ਅਤੇ ਬੈਸਟ ਜਾਫੀ ਕਾਲਾ ਮਾਲ੍ਹਾ ਅਤੇ ਲੜਕੀਆਂ ਦੇ ਓਪਨ ਮੁਕਾਬਲਿਆਂ ਵਿਚ ਪਹਿਲਾ ਸਥਾਨ ਦੁਆਬਾ ਅਤੇ ਦੂਜਾ ਸਥਾਨ ਮਾਲਵਾ ਨੇ ਪ੍ਰਾਪਤ ਕੀਤਾ | ਆਲ ਓਪਨ ਦੀ ਜੇਤੂ ਗੱਗੀ ਲੋਪੋ ਸਪੋਰਟਰਸ ਕਲੱਬ ਨੂੰ 81000 ਰੁਪਏ ਅਤੇ ਜੰਗ ਸਪੋਰਟਸ ਕਲੱਬ ਬਾਘਾਪੁਰਾਣਾ ਨੂੰ 61000 ਰੁਪਏ ਇਨਾਮ ਅਤੇ ਕੱਪ ਦਿੱਤਾ ਗਿਆ | ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਸੰਘਾ ਸਾਬਕਾ ਸਰਪੰਚ ਅਤੇ ਸਾਬਕਾ ਨਗਰ ਕੌਂਸਲਰ ਨੇ ਦੱਸਿਆ ਕਿ ਇਹ ਟੂਰਨਾਮੈਂਟ ਪ੍ਰਵਾਸੀ ਭਾਰਤੀਆਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ | ਇਸ ਟੂਰਨਾਮੈਂਟ ਵਿਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ | ਇਸ ਮੌਕੇ ਗੁਰਮੀਤ ਸਿੰਘ ਗਿੱਲ ਮੰਡਵਾਲਾ ਕੈਨੇਡਾ ਵਲੋਂ ਪ੍ਰਗਟ ਸਿੰਘ ਢਿਲਵਾਂ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ | ਇਸ ਕਲੱਬ ਨੂੰ ਗੁਰਮੀਤ ਸਿੰਘ ਗਿੱਲ ਕੈਨੇਡਾ, ਸੁਖਬੀਰ ਸਿੰਘ ਬਰਾੜ ਭਲੂਰ ਕੈਨੇਡਾ, ਜਗਜੀਤ ਸਿੰਘ ਬਰਾੜ ਟਹਿਣਾ ਕੈਨੇਡਾ ਅਤੇ ਗੁਰਤੇਜ ਸਿੰਘ ਕਾਲਾ ਬਰਾੜ ਵਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ | ਇਸ ਮੌਕੇ ਮਹੀਪਇੰਦਰ ਸਿੰਘ ਸੇਖੋਂ, ਦਲਜੀਤ ਸਿੰਘ ਟੁਟੇਜਾ ਪੰੂਨੇਵਾਲੇ, ਸ਼ਵਿੰਦਰ ਬਰਾੜ ਭਲੂਰ, ਪ੍ਰਗਟ ਸਿੰਘ, ਗੁਰਜੀਤ ਸਿੰਘ ਵੱਡਾਘਰ, ਬੱਬਾ ਟਹਿਣਾ, ਮਨਦੀਪ ਸਿੰਘ ਮੋਰਾਂਵਾਲੀ, ਸੁਖਮੰਦਰ ਸਿੰਘ ਹੁੰਦਲ, ਬਲਜਿੰਦਰ ਸਿੰਘ ਧਾਲੀਵਾਲ ਸਾਬਕਾ ਚੇਅਰਮੈਨ, ਰਣਬੀਰ ਸਿੰਘ ਤਹਿਸੀਲਦਾਰ, ਡਾ. ਮਨਪ੍ਰੀਤ ਸਿੰਘ ਅਰਾਈਆਂਵਾਲਾ, ਮਨਮਿੰਦਰਪਾਲ ਸ਼ਰਮਾ ਸਰਪੰਚ, ਪਰਮਿੰਦਰ ਸਿੰਘ ਨੰਬਰਦਾਰ, ਜਸਵੀਰ ਸਿੰਘ ਭਾਗਥਲਾ, ਗਮਦੂਰ ਸਿੰਘ ਸਰਪੰਚ ਭਾਗਥਲਾ, ਹਰਫ਼ੂਲ ਸਿੰਘ ਸਰਪੰਚ ਭਾਗਥਲਾ, ਡਾ. ਜਗਜੀਤ ਸਿੰਘ, ਸ਼ਿਵਚਰਨ ਮਿਸ਼ਰੀਵਾਲਾ, ਬਲਕਰਨ ਲੁਹਾਮ ਏ.ਐਸ.ਆਈ., ਸੁਖਦੇਵ ਸਿੰਘ ਸਰਪੰਚ ਝਾੜੀਵਾਲ, ਹਰਬੀਰ ਸਿੰਘ ਸੇਖੋਂ, ਪਰਮਿੰਦਰ ਸਿੰਘ ਸਰਪੰਚ, ਦਿਲਬਾਗ ਸਿੰਘ ਸਿੱਧੂ ਏ.ਐਸ.ਆਈ., ਗੁਰਜੀਤ ਸਿੰਘ ਸੇਖੋਂ ਸਰਪੰਚ ਰੱਤੀਰੋੜੀ, ਬਲਦੇਵ ਸਿੰਘ ਪਤਲੀ, ਮਨਇੰਦਰ ਸਿੰਘ ਸਰਪੰਚ ਮਚਾਕੀ ਖੁਰਦ, ਗੁਰਜੰਟ ਸਿੰਘ ਸੰਘਾ ਢੁੱਡੀ, ਰਾਮ ਸਿੰਘ ਬਰਾੜ, ਅਮਰਜੀਤ ਸਿੰਘ ਬਰਾੜ, ਜਥੇਦਾਰ ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਖੁਰਮੀ, ਪਿ੍ਤਪਾਲ ਸਿੰਘ ਬਰਾੜ, ਰਣਧੀਰ ਸਿੰਘ ਗਿੱਲ, ਲਖਵੀਰ ਸਿੰਘ ਗਿੱਲ, ਗੁਰਭੇਜ ਸਿੰਘ ਖਹਿਰਾ, ਜਗਜੀਤ ਸਿੰਘ ਸੇਖੋਂ ਸਰਪੰਚ ਕਲੇਰ, ਕੁਲਵਿੰਦਰ ਸਿੰਘ ਔਲਖ, ਕੁਲਵਿੰਦਰ ਸਿੰਘ ਮਚਾਕੀ ਕਲਾਂ, ਕੁਲਦੀਪ ਸਿੰਘ ਹੱਸਣਭੱਟੀ, ਜਲੌਰ ਸਿੰਘ ਸਰਪੰਚ ਢੁੱਡੀ, ਸੇਠ ਗੇਲਾ ਢੁੱਡੀ ਆਦਿ ਹਾਜ਼ਰ ਸਨ |