ਸ੍ਰੀ ਮੁਕਤਸਰ ਸਾਹਿਬ, 24 ਸਤੰਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਸੱਤ ਰੋਜ਼ਾ ਸ਼ਖ਼ਸੀਅਤ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਜ਼ਰੂਰੀ ਸੰਚਾਰ, ਰੁਜ਼ਗਾਰ ਯੋਗਤਾ ਅਤੇ ਪੇਸ਼ੇਵਰ ਹੁਨਰਾਂ ਸੰਬੰਧੀ ਜਾਣੂ ਕਰਵਾਉਣਾ ਸੀ | ਇਸ ਮੌਕੇ ਮੁੱਖ ਬੁਲਾਰੇ ਰੁਬੀਨਾ ਡੈਨੀਅਲ ਨੇ ਰੁਜ਼ਗਾਰ ਯੋਗਤਾ ਹੁਨਰ, ਇੰਟਰਵਿਊ ਤਕਨੀਕਾਂ, ਸੰਚਾਰ, ਨਿੱਜੀ ਸ਼ਿੰਗਾਰ, ਸੀਵੀ ਡਿਜ਼ਾਈਨਿੰਗ, ਤਨਖ਼ਾਹ ਗੱਲਬਾਤ, ਆਲੋਚਨਾਤਮਕ ਸੋਚ ਅਤੇ ਸਮੱਸਿਆ-ਹੱਲ ਰਣਨੀਤੀਆਂ ਸਮੇਤ ਵੱਖ-ਵੱਖ ਵਿਸ਼ਿਆਂ ਨੂੰ ਸਮਝਾਉਣ ਲਈ ਸੈਸ਼ਨ ਕਰਵਾਏ ਗਏ | ਮਾਈ ਸ਼ੀਲਡ ਵਰਗੀਆਂ ਗਤੀਵਿਧੀਆਂ ਅਤੇ ਸਰੀਰਕ ਭਾਸ਼ਾ ਤੇ ਪੇਸ਼ਕਾਰੀ 'ਤੇ ਵਿਹਾਰਕ ਅਭਿਆਸਾਂ ਨੇ ਵਿਦਿਆਰਥੀਆਂ ਨੂੰ ਸਰਗਰਮ ਰੱਖਿਆ | ਇਹ ਪ੍ਰੋਗਰਾਮ ਇਕ ਰੀਕੈਪ ਸੈਸ਼ਨ ਨਾਲ ਸਮਾਪਤ ਹੋਇਆ, ਜਿਸ ਨੇ ਹਫ਼ਤੇ ਦੀ ਸਿੱਖਿਆ ਨੂੰ ਹੋਰ ਮਜ਼ਬੂਤ ਕੀਤਾ | ਪਿ੍ੰਸੀਪਲ ਪ੍ਰੋ. ਸਰਬਜੀਤ ਕੌਰ ਵਲੋਂ ਸ੍ਰੀਮਤੀ ਡੈਨੀਅਲ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਵਿਸ਼ਵਾਸ, ਹੁਨਰ ਅਤੇ ਸਮੁੱਚੀ ਸ਼ਖ਼ਸੀਅਤ ਨੂੰ ਨਿਖਾਰਨ ਵਿਚ ਯੋਗਦਾਨ ਪਾਇਆ |