19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਮੈਡੀਕਲ ਪ੍ਰੈਕਟੀਸ਼ਨਰਾਂ ਨੇ ਸਾਲਾਨਾ ਚੋਣਾਂ ਸੰਬੰਧੀ ਮੀਟਿੰਗ ਕੀਤੀ

Ad Position 21
No active advertisement
ਅਜੀਤ ਡੈਸਕ 28-09-2025
ਜੈਤੋ, 27 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਹਰਪਾਲ ਸਿੰਘ ਡੇਲਿਆਂਵਾਲੀ ਦੀ ਪ੍ਰਧਾਨਗੀ ਹੇਠ ਬਾਬਾ ਨਾਮ ਦੇਵ ਭਵਨ ਬਠਿੰਡਾ ਰੋਡ ਜੈਤੋ ਵਿਖੇ ਹੋਈ | ਬਲਾਕ ਜੈਤੋ ਦੇ ਪ੍ਰੈਸ ਸਕੱਤਰ ਡਾ. ਗੁਰਚਰਨ ਭਗਤੂਆਣਾ ਨੇ ਦੱਸਿਆ ਕਿ ਇਹ ਮੀਟਿੰਗ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ 15 ਅਕਤੂਬਰ ਨੂੰ ਹੋਣ ਵਾਲੀ ਸਾਲਾਨਾ ਚੋਣਾਂ ਦੀ ਤਿਆਰੀ ਦੇ ਸਬੰਧ ਵਿਚ ਕੀਤੀ ਗਈ ਹੈ | ਬਲਾਕ ਪ੍ਰਧਾਨ ਡਾ: ਹਰਪਾਲ ਸਿੰਘ ਡੇਲਿਆਂਵਾਲੀ ਨੇ ਮੀਟਿੰਗ 'ਚ ਡਾਕਟਰ ਸਾਥੀਆਂ ਨੂੰ ਕਿਹਾ ਕਿ ਚੋਣਾਂ ਤੋਂ ਪਹਿਲਾਂ ਸੈਕਟਰੀ ਰਿਪੋਰਟ ਅਤੇ ਪੂਰੇ ਸਾਲ ਦੇ ਹਿਸਾਬ ਕਿਤਾਬ ਦੀ ਖਜ਼ਾਨਚੀ ਰਿਪੋਰਟ ਤਿਆਰ ਕੀਤੀ ਜਾਣੀ ਹੈ | ਇਸ ਲਈ ਜੇਕਰ ਕਿਸੇ ਡਾ. ਸਾਥੀ ਦਾ ਫ਼ੰਡ ਜਾਂ ਹਾਜ਼ਰੀਆਂ ਰਹਿੰਦੀਆਂ ਹਨ ਤਾਂ ਪੂਰੀਆਂ ਕਰਨ ਤਾਂ ਕਿ ਚੋਣਾਂ ਸਮੇਂ ਖਜ਼ਾਨਚੀ ਰਿਪੋਰਟ ਸਹੀ ਪੜ੍ਹ ਸਕੇ | ਮੀਟਿੰਗ ਵਿਚ ਇਕੱਤਰ ਹੋਏ ਡਾਕਟਰ ਸਾਥੀਆਂ ਨੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਜਬਰ ਜ਼ੁਲਮ ਖਿਲਾਫ਼ ਲੜਨ ਦਾ ਪ੍ਰਣ ਕੀਤਾ | ਡਾ. ਸਾਥੀਆਂ ਨੂੰ ਐਸੋਸੀਏਸ਼ਨ ਦੇ ਬੈਚ ਵੰਡੇ ਗਏ | ਇਸ ਮੌਕੇ ਡਾ. ਹਰਪਾਲ ਸਿੰਘ ਡੇਲਿਆਂਵਾਲੀ, ਡਾ. ਬੂਟਾ ਸਿੰਘ, ਡਾ. ਜਸਵਿੰਦਰ ਸਿੰਘ ਮੱਤਾ, ਡਾ. ਬਲਰਾਜ ਸਿੰਘ ਰੋੜੀਕਪੂਰਾ, ਡਾ. ਸ਼ਮਿੰਦਰ ਸਿੰਘ ਚੰਦਭਾਨ, ਡਾ. ਕੰਵਲਦੀਪ ਜੈਤੋ, ਡਾ. ਸਿਕੰਦਰ ਸਿੰਘ, ਡਾ. ਬਹਾਦਰ ਸਿੰਘ, ਡਾ. ਜੱਸੀ ਕਰੀਰਵਾਲੀ, ਡਾ. ਤੋਤਾ ਸਿੰਘ ਰਾਜੋਆਣਾ, ਡਾ. ਬਲਦੇਵ ਸਿੰਘ ਰੋਮਾਣਾ, ਡਾ. ਜੋਗਿੰਦਰ ਪਾਲਉ ਰੋੜੀਕਪੂਰਾ, ਡਾ. ਜੱਸੀ ਚੰਦਭਾਨ, ਡਾ. ਢਿੱਲੋਂ ਮੱਤਾ ਅਤੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਡਾ. ਬਲਵਿੰਦਰ ਸਿੰਘ ਜੈਤੋ ਸਮੇਤ ਬਹੁਤ ਸਾਰੇ ਹੋਰ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦੀ ਹੋਈ ਮੌਤ ਵਾਲੇ ਮਾਮਲੇ 'ਚ ਪੋਸਟਮਾਰਟਮ ਦੀ ਰਿਪੋਰਟ 'ਚ ਖ਼ੁਲਾਸਾ, ਸਿਰ 'ਚ ਸੱਟ ਲੱਗਣ ਨਾਲ ਹੋਈ ਮੌਤ <br/>... ਅਗਲੀ ਖ਼ਬਰ ਸ਼ਿਵਾਲਿਕ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਪੱਧਰੀ ਅਥਲੈਟਿਕਸ ਮੀਟ 'ਚ 26 ਮੈਡਲ ਜਿੱਤੇ
Ad Position 24