ਕੋਟਕਪੂਰਾ, 28 ਸਤੰਬਰ (ਮੇਘਰਾਜ)-ਡੀ. ਏ. ਵੀ. ਪਬਲਿਕ ਸਕੂਲ ਕੋਟਕਪੂਰਾ ਵਿਖੇ ਸਕੂਲ ਮੈਨੇਜਿੰਗ ਕਮੇਟੀ ਦੇ ਸੀਨੀਅਰ ਮੈਂਬਰ ਉਮੇਸ਼ ਗਰਗ ਦੇ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਚੁਣੇ ਜਾਣ 'ਤੇ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ | ਸਟੇਜ ਸਕੱਤਰ ਦੀ ਭੂਮਿਕਾ ਅਧਿਆਪਕਾ ਸ਼ੀਨਮ ਗੋਇਲ ਨੇ ਨਿਭਾਈ ਤੇ ਡਾ. ਉਮੇਸ਼ ਗਰਗ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜੀ ਆਇਆਂ ਨੂੰ ਕਿਹਾ | ਇੰਜ. ਰਾਜਕੁਮਾਰ ਅਗਰਵਾਲ ਨੇ ਉਮੇਸ਼ ਗਰਗ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਪਿ੍ੰ. ਕੰਗ ਨੇ ਕਿਹਾ ਕਿ ਉਮੇਸ਼ ਗਰਗ ਦੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਜਾਣ 'ਤੇ ਫ਼ਖਰ ਮਹਿਸੂਸ ਕਰਦੇ ਹਾਂ | ਉਨ੍ਹਾਂ ਦੀ ਅਗਵਾਈ ਹੇਠ ਕੋਟਕਪੂਰੇ ਦੀ ਅਨਾਜ ਮੰਡੀ ਦੁਨੀਆਂ 'ਚ ਆਪਣਾ ਨਾਂਅ ਰੌਸ਼ਨ ਕਰੇਗੀ | ਇਸ ਮੌਕੇ ਉਮੇਸ਼ ਗਰਗ ਨੇ ਆਪਣੇ ਧੰਨਵਾਦੀ ਭਾਸ਼ਨ 'ਚ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਡੀ. ਏ. ਵੀ. ਦੇ ਪਰਿਵਾਰ ਨਾਲ ਜੁੜੇ ਹਨ | ਇਸ ਮੌਕੇ ਪ੍ਰਧਾਨ ਉਮੇਸ਼ ਗਰਗ, ਉਨ੍ਹਾਂ ਦੀ ਧਰਮ ਪਤਨੀ ਸੁਸ਼ਮਾ ਗਰਗ ਅਤੇ ਨੂੰ ਹ ਸਾਕਸ਼ੀ ਗਰਗ, ਇੰਜੀ. ਰਾਜਕੁਮਾਰ ਅਗਰਵਾਲ ਤੇ ਉਨ੍ਹਾਂ ਦੀ ਧਰਮ ਪਤਨੀ ਸੁਧਾ ਅਗਰਵਾਲ ਅਤੇ ਸਤੀਸ਼ ਕੁਮਾਰ ਬਾਂਸਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਪਿ੍ੰਸੀਪਲ ਰਾਜਵੀਰ ਸਿੰਘ ਕੰਗ ਤੇ ਕਮੇਟੀ ਮੈਂਬਰਾਂ ਨੇ ਉਮੇਸ਼ ਗਰਗ ਨੂੰ ਸਨਮਾਨ ਚਿੰਨ੍ਹ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ |