ਬਰਗਾੜੀ, 28 ਸਤੰਬਰ (ਲਖਵਿੰਦਰ ਸ਼ਰਮਾ)-ਵਿਵੇਕ ਪਬਲਿਕ ਸਕੂਲ ਬਰਗਾੜੀ ਦੇ ਬੱਚਿਆਂ ਨੇ ਜ਼ੋਨ ਪੱਧਰ ਦੇ ਖੇਡ ਮੁਕਾਬਲਿਆਂ ਵਿਚੋਂ 17 ਸੋਨੇ, 31 ਚਾਂਦੀ ਅਤੇ 12 ਕਾਂਸੇ ਦੇ ਮੈਡਲ ਜਿੱਤ ਕੇ ਆਪਣੇ ਸਕੂਲ, ਇਲਾਕੇ, ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇੰਨ੍ਹਾਂ ਬੱਚਿਆਂ ਨੂੰ ਸਕੂਲ ਪਹੁੰਚਣ 'ਤੇ ਸਵਾਗਤ ਕਰਦਿਆਂ ਸਨਮਾਨਿਤ ਕੀਤਾ ਗਿਆ | ਇੰਨ੍ਹਾਂ ਬੱਚਿਆਂ ਨੂੰ ਵਿਵੇਕ ਆਸ਼ਰਮ ਬਰਗਾੜੀ ਦੇ ਮੁਖੀ ਸੰਤ ਬਾਬਾ ਮੋਹਨ ਦਾਸ , ਸਕੂਲ ਚੇਅਰਮੈਨ ਹਰਜਿੰਦਰ ਸਿੰਘ, ਉਘੇ ਸਮਾਜ ਸੇਵੀ ਅਤੇ ਚਿੰਤਕ ਡਾ. ਚਰਨਜੀਤ ਸਿੰਘ, ਪਿ੍ੰਸੀਪਲ ਸੋਨੀਆ ਸੇਠੀ ਨੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਅਤੇ ਸਕੂਲ ਦੇ ਕੋਚ ਗੁਰਜੀਤ ਸਿੰਘ, ਕੋਚ ਮਨਪ੍ਰੀਤ ਕੌਰ ਵਲੋਂ ਕਰਵਾਈ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ | ਪਿ੍ੰਸੀਪਲ ਸੋਨੀਆ ਸੇਠੀ ਨੇ ਦੱਸਿਆ ਕਿ ਇੰਨ੍ਹਾਂ ਖੇਡਾਂ ਵਿਚ ਇਸ ਸਕੂਲ ਦੀ ਨਵਜੋਤ ਕੌਰ, ਖੁਸ਼ਦੀਪ ਕੌਰ, ਸੰਜਮਪ੍ਰੀਤ ਕੌਰ, ਸੁਖਮਨਜੋਤ ਕੌਰ ਨੇ 17 ਸਾਲ ਰਿਲੇਅ ਦੌੜ 4__1MP__100 ਵਿਚ ਦੂਸਰਾ, ਪ੍ਰਭਜੋਤ ਕੌਰ, ਮਹਿਕਦੀਪ ਕੌਰ, ਦੀਪਾਨਾ, ਜਸਪ੍ਰੀਤ ਕੌਰ ਨੇ 4__1MP__400 ਵਿਚ ਦੂਸਰਾ, ਨਵਜੋਤ ਕੌਰ ਨੇ ਹਰਲਡਜ ਵਿਚ ਦੂਸਰਾ, ਪ੍ਰਭਜੋਤ ਕੌਰ ਨੇ ਸ਼ਾਟ ਪੁੱਟ ਵਿਚ ਪਹਿਲਾ, ਰਾਜਵੀਰ ਕੌਰ ਸ਼ਾਟਪੁੱਟ ਤੀਸਰਾ, ਨਵਜੋਤ ਕੌਰ ਡਿਸਕਸ ਥਰੋਅ ਪਹਿਲਾ, ਗੁਰਵੀਰ ਕੌਰ ਦੂਸਰਾ, ਲੰਬੀ ਛਾਲ ਵਿਚ ਸੁਖਮਨਜੋਤ ਕੌਰ ਪਹਿਲਾ, ਦੀਪਾਨਾ ਤੀਸਰਾ, ਉਚੀ ਛਾਲ ਨਵਜੋਤ ਕੌਰ ਪਹਿਲਾ, ਪ੍ਰਭਜੋਤ ਕੌਰ ਦੂਸਰਾ, 14 ਸਾਲ ਲੜਕੇ ਰਿਲੇਅ ਦੌੜ4__1MP__100ਵਿਚ ਹਰਜੋਤ ਸਿੰਘ ਪਹਿਲਾ, ਹਰਜੋਤ ਸਿੰਘ ਹਰਲਡਜ 80 ਮੀਟਰ ਪਹਿਲਾ, ਹਰਸ਼ਵਿੰਦਰ ਤੀਸਰਾ, ਅਭਿਜੀਤ ਸਿੰਘ ਸ਼ਾਟਪੁੱਟ ਦੂਸਰਾ, ਸ਼ੁਭਮ 200 ਮੀਟਰ ਦੂਸਰਾ, ਲੜਕੀਆਂ ਕਰਮਵੀਰ ਕੌਰ ਡਿਸਕਸ ਥਰੋਅ ਪਹਿਲਾ, ਰਮਨਦੀਪ ਕੌਰ ਦੂਸਰਾ, ਲੰਬੀ ਛਾਲ ਗੁਰਲੀਨ ਕੌਰ ਦੂਸਰਾ, ਉਚੀ ਛਾਲ ਰਾਜਨੂਰ ਕੌਰ ਦੂਸਰਾ, ਲੜਕੇ 17 ਸਾਲ 4__1MP__100 ਰਿਲੇਅ ਦੌੜਲਵਪ੍ਰੀਤ ਸਿੰਘ, ਏਕਮਜੋਤ ਸਿੰਘ, ਸਨੀ ਕੁਮਾਰ, ਵਿੱਕੀ ਕੁਮਾਰ ਦੂਸਰਾ, ਏਕਮਜੋਤ ਸਿੰਘ 1500ਮੀਟਰ ਦੌੜ ਤੀਸਰਾ, ਡਿਸਕਸ ਥਰੋਅ ਦੂਸਰਾ, ਲੰਬੀ ਛਾਲ ਲਵਪ੍ਰੀਤ ਸਿੰਘ ਪਹਿਲਾ, ਉਚੀ ਛਾਲ ਸੰਨੀ ਕੁਮਾਰ ਦੂਸਰਾ, ਜੈਵਲਿਨ ਥਰੋਅ ਪਰਮਵੀਰ ਸਿੰਘ ਤੀਸਰਾ, ਹੈਮਰ ਥਰੋਅ ਦੂਸਰਾ, ਉਚੀ ਛਾਲ ਲਵਪ੍ਰੀਤ ਸਿੰਘ ਪਹਿਲਾ, ਸੰਨੀ ਕੁਮਾਰ ਤੀਸਰਾ, ਹੈਮਰ ਥਰੋਅ ਹੁਸਨਪ੍ਰੀਤ ਸਿੰਘ ਤੀਸਰਾ, 19 ਸਾਲ ਗੁਰਦੀਪ ਸਿੰਘ ਹੈਮਰ ਥਰੋਅ, ਜੈਵਲਿਨ ਥਰੋਅ ਪਹਿਲਾ, ਉਚੀ ਅਤੇ ਲੰਬੀ ਛਾਲ ਵਿਚ ਵਿਸ਼ਾਲ ਨੇ ਪਹਿਲਾ, ਜਸਪ੍ਰੀਤ ਸਿੰਘ 100 ਮੀਟਰ ਦੌੜ ਵਿਚ ਪਹਿਲਾ ਸਥਾਨ ਹਾਸਿਲ ਕੀਤਾ | ਸਕੂਲ ਕੋਆਰਡੀਨੇਟਰ ਅਮਰਜੀਤ ਕੌਰ, ਗਗਨਦੀਪ ਕੌਰ, ਸਮੂਹ ਸਟਾਫ, ਬੱਚੇ ਆਦਿ ਹਾਜ਼ਰ ਸਨ |