29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਭੇਖਾ ਨਿਵਾਸੀਆਂ ਵਲੋਂ ਹੜ੍ਹ ਪੀੜਤਾਂ ਲਈ ਤੇਲ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਸੇਵਾ

Ad Position 21
No active advertisement
ਅਜੀਤ ਡੈਸਕ 29-09-2025
ਨੱਥੂਵਾਲਾ ਗਰਬੀ, 28 ਸਤੰਬਰ (ਨਵਦੀਪ ਸਿੰਘ)-ਬਾਘਾ ਪੁਰਾਣਾ ਨੇੜਲੇ ਪਿੰਡ ਭੇਖਾ ਦੇ ਸਮੂਹ ਪਿੰਡ ਨਿਵਾਸੀਆਂ, ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਪਿਛਲੇ ਮਹੀਨੇ ਆਏ ਹੜ੍ਹਾਂ ਕਾਰਨ ਹੋਏ ਨੁਕਸਾਨ ਨੂੰ ਲੈ ਕੇ ਪਿੰਡ ਵਿਚੋਂ ਨਕਦ ਰਾਸ਼ੀ ਅਤੇ ਖਾਣ ਪੀਣ ਦਾ ਸਮਾਨ ਇਕੱਠਾ ਕੀਤਾ ਗਿਆ ਸੀ | ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪੈੱ੍ਰਸ ਸਕੱਤਰ ਤੇਜਿੰਦਰ ਸਿੰਘ ਭੇਖਾ ਨੇ ਦੱਸਿਆ ਕਿ ਪਿੰਡ ਵਲੋਂ ਅਤੇ ਐਨ.ਆਰ.ਆਈ. ਭਰਾਵਾਂ ਵਲੋਂ ਸੇਵਾ ਭੇਜੀ ਗਈ ਸੀ ਜਿਸ ਦੀ ਪਹਿਲੀ ਕਿਸ਼ਤ ਕੱਲ੍ਹ ਸੁਲਤਾਨਪੁਰ ਲੋਧੀ ਦੇ ਪਿੰਡ ਬਾਊ ਪੁਰ ਜਦੀਦ ਦੇ ਦਰਿਆ ਦੇ ਬੰਨ੍ਹ 'ਤੇ ਜਾ ਡੀਜ਼ਲ ਅਤੇ ਖਾਣ ਪੀਣ ਦੀਆਂ ਵਸਤਾਂ ਆਦਿ ਦੇ ਰੂਪ ਵਿਚ ਅਦਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਬੰਨ੍ਹ ਉੱਪਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਦੀ ਅਗਵਾਈ ਵਿਚ ਵੱਖ-ਵੱਖ ਪਿੰਡਾਂ ਤੋਂ ਲੋਕ ਆਪਣੇ ਟਰੈਕਟਰਾਂ ਨਾਲ ਦਰਿਆ ਨੂੰ ਬੰਨ੍ਹ ਮਾਰ ਰਹੇ ਹਨ | ਉਨ੍ਹਾਂ ਕਿਹਾ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਸਮੂਹ ਪਿੰਡ ਨਿਵਾਸੀਆਂ ਨੂੰ ਜਦੋਂ ਵੀ ਸੰਤ ਬਲਵੀਰ ਸਿੰਘ ਸੀਚੇਵਾਲ ਫ਼ੋਨ 'ਤੇ ਸੁਨੇਹਾ ਲਗਾਉਣਗੇ ਤਾਂ ਉਹ ਮੋਗੇ ਜ਼ਿਲੇ੍ਹ ਵਿਚੋਂ ਵੱਧ ਤੋਂ ਵੱਧ ਸੰਗਤ ਅਤੇ ਟਰੈਕਟਰ ਲੈ ਕੇ ਬਾਊ ਪੁਰ ਜਜੀਦ ਵਿਖੇ ਹਾਜ਼ਰ ਹੋਣਗੇ | ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਕਸ਼ਮੀਰਾ ਸਿੰਘ ਭੇਖਾ, ਬਲਾਕ ਆਗੂ ਸੁਖਦੀਪ ਸਿੰਘ, ਗੁਰਮੀਤ ਸਿੰਘ ਮੀਤ ਪ੍ਰਧਾਨ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਨੰਬਰਦਾਰ ਗੋਰਾ ਚਹਿਲ, ਸੁਖਮਿੰਦਰ ਸਿੰਘ ਬਸਤੀ ਵਾਲਾ, ਰਾਮ ਸਿੰਘ ਪ੍ਰਧਾਨ, ਸੰਤ ਬਾਬਾ ਪ੍ਰੇਮ ਸਿੰਘ ਜੀ ਭੇਖਾ ਦੀ ਅਗਵਾਈ ਵਿਚ ਹੜ ਪੀੜਤਾਂ ਲਈ ਰਾਹਤ ਕਾਰਜਾਂ ਲਈ ਕੰਮ ਕਰਦੇ ਹਨ | ਉਨ੍ਹਾਂ ਦੱਸਿਆ ਕਿ ਹੁਣ ਜਦ ਹੜ ਪੀੜਤਾਂ ਲਈ ਦੂਜੀ ਕਿਸ਼ਤ ਲੈ ਕੇ ਜਾਣਗੇ ਤਾਂ ਅਕਤੂਬਰ ਜਾ ਨਵੰਬਰ ਦੇ ਮਹੀਨੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਾਲ ਲੈ ਕੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਲੋਕ ਮਸਲੇ- ਕਰੀਬ ਸਾਢੇ ਚਾਰ ਸਾਲਾਂ ਤੋਂ ਪੁੱਟੀ ਹੋਈ ਸੜਕ ਦਾ ਸੰਤਾਪ ਭੋਗ ਰਹੇ ਨੇ ਕਈ ਪਿੰਡਾਂ ਦੇ ਲੋਕ ਅਗਲੀ ਖ਼ਬਰ ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਨੇ ਕਮਾਲ ਕੇ ਸਕੂਲ ਦੀ ਘਟਨਾ ਦਾ ਕੀਤਾ ਵਿਰੋਧ <br/>
Ad Position 24