ਕੋਟਕਪੂੁਰਾ, 31 ਅਕਤੂਬਰ (ਮੋਹਰ ਸਿੰਘ ਗਿੱਲ)-ਦਸਮੇਸ਼ ਮਿਸਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਐਨ.ਐਸ. ਐਸ ਯੂਨਿਟ ਵਲੋਂ ਰਾਸਟਰੀ ਏਕਤਾ ਦਿਵਸ ਮਨਾਇਆ ਗਿਆ | ਇਸ ਸਮਾਗਮ ਦਾ ਉਦੇਸ਼ ਬੱਚਿਆਂ ਨੂੰ ਸਾਰੇ ਮਤਭੇਦ ਭੁੱਲ ਕੇ ਏਕਤਾ ਅਤੇ ਸ਼ਾਂਤੀ ਦੇ ਨਾਲ ਰਹਿਣ ਲਈ ਪ੍ਰੇਰਿਤ ਕਰਨਾ ਹੈ | ਇਸ ਮੌਕੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਸ਼ਮਿੰਦਰ ਕੌਰ ਨੇ ਕਿਹਾ ਕਿ ਇਹ ਦਿਵਸ ਸਾਨੂੰ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਆਪਣੀ ਦਿ੍ੜ ਇੱਛਾ ਸ਼ਕਤੀ ਅਤੇ ਦੇਸ਼ ਭਗਤੀ ਨਾਲ ਅੱਜ ਦੇ ਭਾਰਤ ਨੂੰ ਇਕ ਕਰਕੇ ਸਾਨੂੰ ਦਿੱਤਾ | ਸਰਦਾਰ ਪਟੇਲ ਨੇ ਸਾਡੇ ਦੇਸ਼ ਦੀ ਏਕਤਾ ਲਈ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ | ਉਨ੍ਹਾਂ ਨੇ ਵੱਖ-ਵੱਖ ਰਿਆਸਤਾਂ ਨੂੰ ਇਕੱਠੇ ਕਰਕੇ ਮਜ਼ਬੂਤ ਅਤੇ ਇਕ ਭਾਰਤ ਦਾ ਨਿਰਮਾਣ ਕੀਤਾ | ਅੱਜ ਸਾਨੂੰ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਦੇਸ਼ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ | ਇਸ ਉਪਰੰਤ ਕੁਝ ਬੱਚਿਆਂ ਨੇ ਰਾਸ਼ਟਰੀ ਏਕਤਾ ਸਬੰਧੀ ਕਵਿਤਾ ਉਚਾਰਨ ਮੁਕਾਬਲੇ ਵਿਚ ਭਾਗ ਲਿਆ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਬਲਜੀਤ ਸਿੰਘ ਨੇ ਕਿਹਾ ਕਿ ਸਾਡਾ ਦੇਸ਼ ਵੱਖ-ਵੱਖ ਸੱਭਿਆਚਾਰਾਂ, ਭਾਸ਼ਾਵਾਂ ਅਤੇ ਧਰਮਾਂ ਦਾ ਦੇਸ਼ ਹੈ | ਇਸ ਵੱਖਰੇਵੇਂ ਵਿਚ ਵੀ ਸਾਡੀ ਏਕਤਾ ਲੁਕੀ ਹੋਈ ਹੈ | ਸਾਨੂੰ ਇਸ ਵਖਰੇਵੇਂ ਹੋਣ 'ਤੇ ਵੀ ਏਕਤਾ ਦਾ ਮਾਣ ਕਰਨਾ ਚਾਹੀਦਾ ਹੈ ਅਤੇ ਇਕ ਦੂਜੇ ਦਾ ਸਤਿਕਾਰ ਕਰਨਾ ਚਾਹੀਦਾ ਹੈ | ਇਸ ਪ੍ਰੋਗਰਾਮ ਵਿਚ ਸਕੂਲ ਦੇ ਡਾਇਰੈਕਟਰ/ਪਿ੍ੰਸੀਪਲ ਸੁਰਿੰਦਰ ਕੌਰ ਅਤੇ ਪਿ੍ੰਸੀਪਲ ਸੋਮਾ ਦੇਵੀ ਵਲੋਂ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਗਈ |