03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ 3 ਤੋਂ 17 ਨਵੰਬਰ ਤੱਕ ਲੱਗੇਗਾ ਜੀਵਨ ਪ੍ਰਵਾਨ ਪੰਦ੍ਹਰਵਾੜਾ ਕੈਂਪ

Ad Position 21
No active advertisement
ਅਜੀਤ ਡੈਸਕ 02-11-2025
ਮੋਗਾ, 1 ਨਵੰਬਰ (ਸੁਰਿੰਦਰਪਾਲ ਸਿੰਘ)-3 ਨਵੰਬਰ ਤੋਂ 17 ਨਵੰਬਰ-2025 ਤੱਕ ਆਈ.ਸੀ.ਆਈ.ਸੀ.ਆਈ. ਬੈਂਕ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਵਿਖੇ ਜੀਵਨ ਪ੍ਰਵਾਨ ਪੰਦ੍ਹਰਵਾੜਾ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਵੀ ਸਾਬਕਾ ਸੈਨਿਕ ਪੈਨਸ਼ਨਰਜ਼, ਸਾਬਕਾ ਸੈਨਿਕ ਦੀ ਵਿਧਵਾ ਅਤੇ ਆਸ਼ਰਿਤ ਦੀ ਫ਼ੌਜ ਦੀ ਫੈਮਲੀ ਪੈਨਸ਼ਨਰ ਦੀ ਮਹੀਨਾ ਨਵੰਬਰ-2025 ਵਿਚ ਹਾਜ਼ਰੀ ਲੱਗਣ ਯੋਗ ਹੈ, ਉਨ੍ਹਾਂ ਲਈ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਮੋਗਾ ਵਿਖੇ ਜੀਵਤ ਹੋਣ ਦਾ ਪ੍ਰਮਾਣ ਪੱਤਰ (ਸਾਲਾਨਾ ਹਾਜ਼ਰੀ) ਸਬੰਧੀ ਉਕਤ ਮਿਤੀਆਂ ਦਰਮਿਆਨ ਸਪਰਸ਼ ਹਾਜ਼ਰੀ ਲਗਵਾ ਕੇ ਕੈਂਪ ਦਾ ਲਾਭ ਲੈ ਸਕਦੇ ਹਨ | ਇਸ ਬਾਰੇ ਗਰੁੱਪ ਕੈਪਟਨ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਦਵਿੰਦਰ ਸਿੰਘ ਢਿੱਲੋਂ (ਰਿਟਾ:) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਜਿਨ੍ਹਾਂ ਪੈਨਸ਼ਨਰ ਸਾਬਕਾ ਸੈਨਿਕਾਂ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤਾਂ ਦਾ ਸਪਰਸ਼ ਪ੍ਰਣਾਲੀ ਰਾਹੀਂ ਮਹੀਨਾ ਨਵੰਬਰ-2025 ਦਾ ਜੀਵਨ ਪ੍ਰਮਾਣ ਪੱਤਰ ਸਰਟੀਫਿਕੇਟ ਅੱਪਲੋਡ ਹੋਣਾ ਡਿਊ ਹੈ, ਉਹ ਆਪਣਾ ਸਰਟੀਫਿਕੇਟ ਅੱਪਲੋਡ ਕਰਵਾ ਸਕਦੇ ਹਨ | ਇਸ ਕਾਰਜ ਲਈ ਉਨ੍ਹਾਂ ਪਾਸ ਫ਼ੌਜ ਦੀ ਪੈਨਸ਼ਨ ਦਾ ਪੀ.ਪੀ.ਓ., ਆਧਾਰ ਕਾਰਡ, ਬੈਂਕ ਪਾਸ ਬੁੱਕ ਸਮੇਤ ਆਪਣਾ ਮੋਬਾਈਲ, ਜਿਸ ਵਿਚ ਹਰੇਕ ਮਹੀਨੇ ਪੈਨਸ਼ਨ ਦਾ ਮੈਸੇਜ ਆਉਂਦਾ ਹੈ, ਹੋਣੇ ਲਾਜ਼ਮੀ ਹਨ | ਉਨ੍ਹਾਂ ਕਿਹਾ ਕਿ ਇਸ ਸਪਰਸ਼ ਕੈਂਪ ਵਿਚ ਜ਼ਿਲ੍ਹੇ ਦੇ ਵੱਧ ਤੋਂ ਵੱਧ ਸਾਬਕਾ ਸੈਨਿਕ, ਉਨ੍ਹਾਂ ਦੀਆਂ ਵਿਧਵਾਵਾਂ ਅਤੇ ਆਸ਼ਰਿਤ ਪਹੁੰਚ ਕੇ ਲਾਭ ਲੈਣਾ ਯਕੀਨੀ ਬਣਾਉਣ |
Ad Position 22
No active advertisement
ਪਿਛਲੀ ਖ਼ਬਰ ਸ਼ਰਧਾਲੂਆਂ ਦਾ ਜਥਾ ਖਾਟੂ ਸ਼ਿਆਮ ਅਤੇ ਸ੍ਰੀ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਰਵਾਨਾ ਅਗਲੀ ਖ਼ਬਰ ਬੀ.ਆਈ.ਐਸ. ਗਗੜਾ ਕਾਲਜ ਵਿਖੇ ਡਾ. ਨਰਿੰਦਰ ਕਪਾਨੀ ਦਾ 99ਵਾਂ ਜਨਮ ਦਿਵਸ ਮਨਾਇਆ
Ad Position 24
No active advertisement