ਕੋਟ ਈਸੇ ਖਾਂ, 2 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਸਥਾਨਕ ਸਾਹਿਤਕ ਸੰਸਥਾ ਨਵ ਪੰਜਾਬੀ ਸਾਹਿਤ ਸਭਾ ਆਪਣੀਆਂ ਪਰੰਪਰਾਵਾਂ ਨੂੰ ਅੱਗੇ ਤੋਰਦੇ ਹੋਏ ਲਗਾਤਾਰ ਸਾਹਿਤਕ ਕਾਰਜ ਕਰ ਰਹੀਂ ਹੈ ਤਾਂ ਕਿ ਮਾਂ ਬੋਲੀ ਪੰਜਾਬੀ ਤੇ ਸਾਹਿਤ ਨਵੀਂ ਪੀੜੀ ਤੱਕ ਵੱਧ ਤੋਂ ਵੱਧ ਪਹੁੰਚਾਇਆ ਜਾ ਸਕੇ | ਇਸ ਲੜੀ ਅਧੀਨ ਮਾਸਟਰ ਸ਼ਮਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਸਰਕਾਰੀ ਹਾਈ ਸਕੂਲ ਲੜਕੇ ਜ਼ੀਰਾ ਰੋਡ ਵਿਖੇ ਹੋਈ ਮਹੀਨਾਵਾਰ ਬੈਠਕ ਇਕ ਵੱਡੇ ਸਮਾਗਮ ਦਾ ਰੂਪ ਧਾਰ ਗਈ | ਇਸ ਸੰਬੰਧੀ 'ਚ ਜਾਣਕਾਰੀ ਦਿੰਦਿਆਂ ਸਭਾ ਸਕੱਤਰ ਵਿਵੇਕ ਕੋਟ ਈਸੇ ਖਾਂ ਨੇ ਦੱਸਿਆ ਕਿ ਇਸ ਵਾਰ ਦੀ ਬੈਠਕ 'ਚ ਸਾਹਿਤ ਸਭਾ ਵਲੋਂ ਮੁੱਖ ਮਹਿਮਾਨ ਮਾਤਾ ਅਮਰਜੀਤ ਕੌਰ ਜੈਤੋ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਅਜੀਤ ਸਿੰਘ ਜਟਾਣਾ ਸਨ, ਜਿਸ 'ਚ ਇਸ ਵਾਰ ਦਾ ਸਾਲਾਨਾ ਸ੍ਰੀ ਸੁਰਿੰਦਰ ਨਾਥ ਯਾਦਗਾਰੀ ਐਵਾਰਡ ਮਾਤਾ ਅਮਰਜੀਤ ਕੌਰ ਜੈਤੋ ਨੂੰ ਸਭਾ ਵਲੋਂ ਦਿੱਤਾ ਗਿਆ | ਇਸ ਮੌਕੇ ਹੋਏ ਯਾਦਗਾਰੀ ਸਮਾਗਮ ਵਿਚ ਉਨ੍ਹਾਂ ਨਾਲ ਕਿਰਨ ਲਤਾ, ਸਵਰਨਜੀਤ ਕੌਰ, ਹਰਪ੍ਰੀਤ ਕੌਰ ਵੀ ਹਾਜ਼ਰ ਸਨ | ਇਸ ਮੌਕੇ ਪਹਿਲੇ ਪੜ੍ਹਾਅ ਵਿਚ ਸਭਾ ਵਲੋਂ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਨਿਰਮਲ ਸਿੰਘ, ਸ਼ਮਸ਼ੇਰ ਸਿੰਘ, ਹਰਜਿੰਦਰ ਸਿੰਘ, ਰੱਬੀ ਹਰਪ੍ਰੀਤ ਸਿੰਘ, ਮਨਜਿੰਦਰ ਸਿੰਘ, ਅਸ਼ਮਜੋਤ ਸਿੰਘ, ਸਰਬਜੋਤ ਸਿੰਘ, ਗੁਰਸ਼ਾਨ ਸਿੰਘ, ਕੁਲਵੰਤ ਜ਼ੀਰਾ, ਵਰਿੰਦਰ ਜ਼ੀਰਾ, ਹਰੀ ਦਾਸ ਚੌਹਾਨ, ਵੰਸ਼ਿਕਾ, ਸ਼ੁਭਮ, ਆਤਮਾ ਸਿੰਘ ਖੋਸਾ ਪਾਂਡੋ, ਜਗਜੀਤ ਸਿੰਘ ਝਤਰਾ, ਸੁਖਰਾਜ ਸਿੰਘ ਜ਼ੀਰਾ, ਯੋਗੇਸ਼ ਠਾਕੁਰ, ਸੁਖਬੀਰ ਮੁਹੱਬਤ, ਸਵਰਨਜੀਤ ਕੌਰ, ਰਣਜੀਤ ਸਿੰਘ ਰਾਣਾ, ਕਰਮਪਾਲ ਭੁੱਲਰ, ਵਿਵੇਕ, ਹਰਪਾਲ ਸਿੰਘ ਮਨੇਸ, ਸੀਤਲ ਸਿੰਘ ਪੰਡੋਰੀ, ਗਗਨਦੀਪ ਸਿੰਘ, ਸੁਖਵਿੰਦਰ ਸਿੰਘ ਕਾਲਾ, ਜਸਵੰਤ ਗੋਗੀਆ, ਸ਼ਰਨ ਸਿੰਘ, ਗੁਰਵਿੰਦਰ ਸਿੰਘ, ਰਾਜ ਅਰੋੜਾ, ਪਵਨ ਕੁਮਾਰ, ਜਸਵਿੰਦਰ ਸੰਧੂ, ਰਾਜਾ ਮਨੇਸ, ਗੁਰਦੇਵ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਭਿੰਦਾ, ਸਾਹਿਲ ਸ਼ਰਮਾ, ਕਹਾਣੀਕਾਰ ਗੁਰਮੀਤ ਕੜਿਆਲਵੀ, ਸਿਮਰਜੀਤ ਸਿੰਮੀ, ਗੁਰਬਚਨ ਕਮਲ, ਗੁਰਪ੍ਰੀਤ ਧਰਮਕੋਟ, ਜੀਵਨ ਸਿੰਘ ਹਾਣੀ ਆਦਿ ਨੇ ਆਪੋ ਆਪਣੀਆਂ ਕਾਵਿ ਰਚਨਾਵਾਂ ਤੇ ਵਿਚਾਰ ਪੇਸ਼ ਕਰਕੇ ਸਾਹਿਤਕ ਮਾਹੌਲ ਦੀ ਉਸਾਰੀ ਕੀਤੀ | ਕਿਰਨ ਲਤਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਸਮਾਗਮ ਸਾਨੂੰ ਵਿਰਸੇ ਨਾਲ ਜੋੜਦੇ ਹਨ | ਭਾਸ਼ਾ ਅਫ਼ਸਰ ਅਜੀਤਪਾਲ ਸਿੰਘ ਜਾਟਣਾ ਨੇ ਮਾਤਾ ਅਮਰਜੀਤ ਕੌਰ ਜੈਤੋ ਵਲੋਂ ਸੱਭਿਆਚਾਰਕ ਕੰਮਾਂ ਨੂੰ ਹੋਰ ਅੱਗੇ ਵਧਾਉਣ ਦੀ ਗੱਲ ਕੀਤੀ | ਹਰਪ੍ਰੀਤ ਮੋਗਾ ਨੇ ਸੁਰੀਲੀ ਆਵਾਜ਼ 'ਚ ਸੁਹਾਗ ਸੁਣਾਇਆ ਤੇ ਕਿਹਾ ਕਿ ਅਜਿਹੇ ਪੁਰਾਤਨ ਵਿਰਸੇ ਨੂੰ ਸੰਭਾਲਣ ਦੀ ਜ਼ਰੂਰਤ ਹੈ | ਅੰਤ 'ਚ ਸ੍ਰੀ ਸੁਰਿੰਦਰ ਨਾਥ ਯਾਦਗਾਰੀ ਸਾਹਿਤਕ ਸਨਮਾਨ ਮਾਤਾ ਅਮਰਜੀਤ ਕੌਰ ਜੈਤੋ ਨੂੰ ਸਮੂਹ ਮੈਂਬਰਾਂ ਦੀ ਹਾਜ਼ਰੀ 'ਵਚ ਸਭਾ ਦੀ ਕਾਰਜਕਾਰਨੀ ਕਮੇਟੀ ਵਲੋਂ ਪ੍ਰਦਾਨ ਕੀਤਾ ਗਿਆ | ਸਭਾ ਪ੍ਰਧਾਨ ਮਾਸਟਰ ਸ਼ਮਸ਼ੇਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ | ਸਮਾਗਮ 'ਚ ਜ਼ੀਰਾ, ਮੋਗਾ, ਪੀਰ ਮੁਹੰਮਦ ਤੇ ਨੇੜਲੀਆਂ ਸਾਹਿਤ ਸਭਾਵਾਂ ਦੇ ਮੈਂਬਰ ਤੇ ਪੰਜਾਬੀ ਪਾਠਕਾਂ ਨੇ ਵੀ ਭਾਗ ਲਿਆ | ਇਹ ਸਨਮਾਨ ਸਮਾਗਮ ਅਮਿੱਟ ਛਾਪ ਛੱਡ ਕੇ ਸਮਾਪਤ ਹੋਇਆ |