ਸਾਦਿਕ, 3 ਨਵੰਬਰ (ਆਰ.ਐਸ. ਧੁੰਨਾ)-ਕਸਬਾ ਸਾਦਿਕ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦੀ ਉਸਾਰੀ ਦਾ ਨੀਂਹ ਪੱਥਰ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਰੱਖਿਆ ਜਾਣਾ ਸੀ ਪਰ ਕਿਸੇ ਜ਼ਰੂਰੀ ਰੁਝੇਵੇਂ ਕਾਰਨ ਉਹ ਆ ਨਹੀਂ ਸਕੇ ਜਿਸ ਕਾਰਨ ਇਸ ਖੇਡ ਮੈਦਾਨ ਦਾ ਨੀਂਹ ਪੱਥਰ ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਵਲੋਂ ਰੱਖਿਆ ਗਿਆ | ਇਸ ਮੌਕੇ ਚੇਅਰਮੈਨ ਅਮਨਦੀਪ ਸਿੰਘ ਨੇ ਦੱਸਿਆ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਰਾਜ ਨੂੰ ਰੰਗਲਾ ਪੰਜਾਬ ਬਣਾਉਣ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਰਾਜ ਵਿਚ 3000 ਖੇਡ ਮੈਦਾਨ ਬਣਾਉਣ ਦਾ ਬੀੜਾ ਚੁੱਕਿਆ ਹੋਇਆ ਹੈ, ਦੀ ਲੜੀ ਤਹਿਤ ਹੀ ਇਸ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਮੈਦਾਨ ਲਈ ਗ੍ਰਾਂਟ ਜਾਰੀ ਹੋ ਚੁੱਕੀ ਹੈ | ਇਸ ਮੌਕੇ ਡਾ. ਦੀਸ਼ਾ ਸਿੰਘ ਸਰਪੰਚ ਸਾਦਿਕ ਨੇ ਕਿਹਾ ਕਿ ਕੁਝ ਦਿਨਾਂ ਤੱਕ ਪੰਚਾਇਤ ਘਰ ਦੇ ਨਾਲ ਇਸ ਖੇਡ ਮੈਦਾਨ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਸਮੇਂ ਅਨੁਸਾਰ ਇਸ ਦੀ ਉਸਾਰੀ ਮੁੰਕਮਲ ਕਰਕੇ ਇਸ ਨੂੰ ਲੋਕ ਅਰਪਣ ਕਰ ਦਿੱਤਾ ਜਾਵੇਗਾ ਤਾਂ ਜੋ ਨੌਜਵਾਨ ਖੇਡਾਂ ਵੱਲ ਅਕਰਸ਼ਿਤ ਹੋ ਸਕਣ | ਇਸ ਮੌਕੇ ਅੰਗਰੇਜ ਸਿੰਘ ਸੰਧੂ, ਸੁਖਮੰਦਰ ਸਿੰਘ ਮੌੜ, ਓਮ ਪ੍ਰਕਾਸ਼ ਗੋਰਾ, ਸੁਖਵੰਤ ਸਿੰਘ, ਸਿਕੰਦਰ ਸਿੰਘ ਪਰਮਾਰ, ਸ਼ਬਨਮ ਕੌਰ, ਮਨਪ੍ਰੀਤ ਕੌਰ, ਰਾਣੀ ਕੌਰ, ਹਰਦੀਪ ਕੌਰ, ਸੀਮਾ ਰਾਣੀ ਅਤੇ ਸਵਰਨਜੀਤ ਕੌਰ ਸਾਰੇ ਪੰਚਾਇਤ ਮੈਂਬਰਾਂ ਤੋਂ ਇਲਾਵਾ ਦੇਵੀਲਾਲ ਪੰਚਾਇਤ ਸੈਕਟਰੀ, ਹਰਜਿੰਦਰ ਸਿੰਘ ਚÏਹਾਨ, ਬਾਬਾ ਜਸਪਾਲ ਸਿੰਘ, ਰਾਜਬੀਰ ਸਿੰਘ ਧਾਲੀਵਾਲ, ਬੇਅੰਤ ਸਿੰਘ ਚÏਹਾਨ, ਗÏਰਵ ਸਿੰਘ ਆਦਿ ਹਾਜ਼ਰ ਸਨ |