ਜੈਤੋ, 3 ਨਵੰਬਰ (ਗੁਰਮੀਤਪਾਲ ਰੋੜੀਕਪੂਰਾ, ਗੁਰਚਰਨ ਸਿੰਘ ਗਾਬੜੀਆ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਜੈਤੋ ਵਲੋਂ ਅੱਜ ਜੈਤੋ ਸ਼ਹਿਰ 'ਚ ਸ਼ਾਨਦਾਰ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਸ਼ੁਰੂਆਤ ਸਥਾਨਕ ਗੁਰਦੁਆਰਾ ਸਾਹਿਬ ਭਾਈ ਜਗਤਾ ਜੀ ਜੈਤੋ ਤੋਂ ਹੋਈ, ਜਿੱਥੇ ਅਰਦਾਸ ਕਰਕੇ ਪੰਜ ਪਿਆਰਿਆਂ ਨੇ ਖਾਲਸਾ ਪੰਥ ਦੀ ਨਿਸ਼ਾਨੀ ਵਜੋਂ ਅਗਵਾਈ ਕੀਤੀ | ਸੰਸਥਾ ਦੇ ਆਗੂ ਗੁਰਦੀਪ ਸਿੰਘ ਗੁਰੀਆ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਨੂੰ ਫੁੱਲਾਂ ਨਾਲ ਸਜਾਇਆ ਗਿਆ | ਨਗਰ ਕੀਰਤਨ ਦੇ ਰਸਤੇ ਫ਼ੁੱਲਾਂ ਦੀ ਵਰਖਾ ਹੋ ਰਹੀ ਸੀ | ਧਾਰਮਿਕ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ 'ਤੇ ਚੱਲਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਜੀਵਨ ਮਨੁੱਖਤਾ, ਨਿਮਰਤਾ ਅਤੇ ਸੱਚਾਈ ਦਾ ਪ੍ਰਤੀਕ ਹੈ, ਜਿਸ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ | ਨਗਰ ਕੀਰਤਨ ਦੌਰਾਨ ਪ੍ਰਸ਼ਾਸਨ ਵਲੋਂ ਵੀ ਉਚਿਤ ਪ੍ਰਬੰਧ ਕੀਤੇ ਗਏ | ਟ੍ਰੈਫ਼ਿਕ ਤੇ ਸੁਰੱਖਿਆ ਲਈ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਤੇ ਸਫ਼ਾਈ ਪ੍ਰਬੰਧਾਂ ਨੂੰ ਯਕੀਨੀ ਬਣਾਇਆ ਗਿਆ | ਸੰਗਤਾਂ ਨੇ ਆਪਸ 'ਚ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ ਤੇ ਸਮੂਹ ਮਨੁੱਖਤਾ ਦੀ ਭਲਾਈ ਲਈ ਅਰਦਾਸ ਕੀਤੀ | ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ, ਗੁਰਮੀਤ ਸਿੰਘ ਕਾਲੂ, ਜਸਵਿੰਦਰ ਸਿੰਘ ਬੱਬੀ, ਜੀਵਨ ਸਿੰਘ, ਜਸ਼ਨਦੀਪ ਸਿੰਘ, ਮਨਜੋਤ ਸਿੰਘ, ਗੁਰਦੀਪ ਸਿੰਘ, ਗੁਰਬਚਨ ਸਿੰਘ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ ਟੋਜੀ ਮੱਕੜ, ਗੁਰਮੀਤ ਸਿੰਘ ਮੱਕੜ, ਹਰਜੀਤ ਪਿ੍ੰਸ ਮੱਕੜ, ਮਨਜੋਤ ਸਿੰਘ ਮੰਨੂ ਮੱਕੜ, ਗੁਰਪ੍ਰੀਤ ਸਿੰਘ ਗੱਗੂ, ਜਸ਼ਨਦੀਪ ਸਿੰਘ ਜਪਸੀ, ਹਰੀ ਸਿੰਘ ਮੱਕੜ, ਹਰਦੀਪ ਸਿੰਘ, ਕਮਲਪ੍ਰੀਤ ਸਿੰਘ ਜੋਨੀ ਮੱਕੜ, ਗੁਰਪ੍ਰੀਤ ਸਿੰਘ ਬੱਬੂ ਕੋਚਰ, ਚਰਨਜੀਤ ਸਿੰਘ ਕੋਚਰ ਅਤੇ ਸਿਵਾਲਿਕ ਪਬਲਿਕ ਸਕੂਲ ਜੈਤੋ ਦੇ ਬੱਚਿਆਂ ਨੇ ਨਗਰ ਕੀਰਤਨ ਵਿਚ ਭਾਗ ਲਿਆ | ਭਾਈ ਘਨੱਈਆ ਜੀ ਸੇਵਾ ਸੁਸਾਇਟੀ ਤੇ ਸਮੂਹ ਸਾਧ ਸੰਗਤ ਜੈਤੋ ਵਲੋਂ ਖ਼ੁਸੀ ਸਾਂਝੀ ਕਰਦਿਆਂ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ |