ਕੋਟਕਪੂਰਾ, 3 ਨਵੰਬਰ (ਮੋਹਰ ਸਿੰਘ ਗਿੱਲ)-ਚਰਨਜੀਤ ਸਿੰਘ ਸੀ.ਆਈ.ਏ ਸਟਾਫ਼ ਜੈਤੋ ਸਮੇਤ ਪੁਲਿਸ ਪਾਰਟੀ ਦੇ ਚੈਕਿੰਗ ਦੇ ਸਬੰਧ ਵਿਚ ਨੇੜੇ ਨਵਾਂ ਬਾਈਪਾਸ ਨੇੜੇ ਹਰੀਨੌਂ ਰੋਡ ਕੋਟਕਪੂਰਾ 'ਤੇ ਜਾ ਰਹੇ ਸਨ ਤਾਂ ਇਕ ਮੋਨਾ ਨੌਜਵਾਨ ਸੁੂਏ ਦੀ ਪਟੜੀ ਪਾਸੋ ਸੜਕ ਵੱਲ ਨੂੰ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ | ਜਿਸ ਨੂੰ ਸ਼ੱਕ ਦੇ ਆਧਾਰ 'ਤੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛ ਕੇ ਤਲਾਸ਼ੀ ਕੀਤੀ ਤਾਂ ਚਮਕੌਰ ਸਿੰਘ ਵਾਸੀ ਦੁਆਰੇਆਣਾ ਰੋਡ ਕੋਟਕਪੂਰਾ ਦੀ ਪਹਿਨੀ ਹੋਈ ਜੀਨ ਦੀ ਸੱਜੀ ਜੇਬ 'ਚੋਂ ਇਕ ਲਿਫ਼ਾਫ਼ੀ ਮੋਮੀ ਪਾਰਦਰਸ਼ੀ ਬਰਾਮਦ ਹੋਈ, ਜਿਸ 'ਚੋਂ 76 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਉਸ ਵਿਰੁੱਧ ਪੁਲਿਸ ਸਟੇਸ਼ਨ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |