ਬਰਗਾੜੀ, 3 ਨਵੰਬਰ (ਲਖਵਿੰਦਰ ਸ਼ਰਮਾ)-ਵਿਵੇਕ ਆਸ਼ਰਮ ਬਰਗਾੜੀ ਵਿਖੇ ਦਸਮੀਂ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੇ ਭੋਗ ਪਾਏ ਗਏ ਤੇ ਵਿਵੇਕ ਆਸ਼ਰਮ ਬਰਗਾੜੀ ਦੇ ਮੁਖੀ ਸੰਤ ਮੋਹਨ ਦਾਸ ਤੇ ਭਾਈ ਚੰਦ ਸਿੰਘ ਵਲੋਂ ਸੰਗਤਾਂ ਨੂੰ ਕਥਾ ਪ੍ਰਵਚਨਾਂ ਨਾਲ ਨਿਹਾਲ ਕੀਤਾ ਗਿਆ | ਸੰਤ ਮਹਾਤਮਾ ਨੇ ਕਥਾ ਪ੍ਰਵਚਨਾਂ ਦੌਰਾਨ ਕਿਹਾ ਕਿ ਸਾਨੂੰ ਗੁਰਬਾਣੀ ਦੇ ਉਪਦੇਸ਼ਾਂ 'ਤੇ ਚੱਲ ਕੇ ਆਪਣਾ ਜੀਵਨ ਸੁਖਮਈ ਬਣਾਉਣਾ ਚਾਹੀਦਾ ਹੈ | ਇਸ ਮੌਕੇ ਡਾ. ਮੋਹਿਤ ਬਾਂਸਲ ਵਲੋਂ ਮਨੋਚਿਕਿਤਸਕ, ਨਸ਼ੇ, ਮਾਨਸਿਕ ਸਮੱਸਿਆਵਾਂ ਆਦਿ ਦੇ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ਦਵਾਈਆਂ ਦਿੱਤੀਆਂ ਗਈਆਂ | ਡਾ. ਈਸ਼ਰ ਸਿੰਘ ਢਿੱਲੋਂ ਵਲੋਂ ਬਦਲਦੇ ਮੌਸਮ ਅਨੁਸਾਰ ਸੰਗਤਾਂ ਨੂੰ ਰਹਿਣ ਸਹਿਣ, ਖਾਣ ਪੀਣ, ਕੱਪੜੇ ਆਦਿ ਪਾਉਣ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ | ਕ੍ਰਿਸ਼ਨਾ ਡਾਇਗਨੋਸਿਟਕ ਲੈਬ ਵਲੋਂ ਮਰੀਜ਼ਾਂ ਦੇ ਮੁਫ਼ਤ ਲੈਬ ਟੈਸਟ ਕੀਤੇ ਗਏ | ਇਸ ਮੌਕੇ ਭਾਈ ਗੁਰਵੰਤ ਸਿੰਘ, ਭਾਈ ਜਸਪਾਲ ਸਿੰਘ, ਬਾਬਾ ਜਗਸੀਰ ਸਿੰਘ, ਦਰਸ਼ਨ ਸਿੰਘ, ਦਵਿੰਦਰ ਸਿੰਘ, ਬਲਜੀਤ ਸਿੰਘ, ਗਿਆਨੀ ਗੁਰਲਾਲ ਸਿੰਘ, ਡਾ. ਸੁਖਵਿੰਦਰ ਸਿੰਘ, ਲਵਪ੍ਰੀਤ ਸਿੰਘ, ਪਿਆਰਾ ਸਿੰਘ, ਸੰਤ ਕਰਤਾਰ ਦਾਸ ਚੰਦਬਾਜਾ, ਡਾ. ਰੇਸ਼ਮ ਸਿੰਘ, ਡਾ. ਵੀਰਪਾਲ ਕੌਰ, ਇੰਦਰਜੀਤ ਕੌਰ ਆਦਿ ਸੰਗਤਾਂ ਹਾਜ਼ਰ ਸਨ |