ਕੋਟਕਪੂਰਾ, 22 ਨਵੰਬਰ (ਮੋਹਰ ਸਿੰਘ ਗਿੱਲ)-ਕੋਟਕਪੂਰਾ ਸ਼ੋਸ਼ਲ ਵੈਲਫੇਅਰ ਕੌਂਸਲ ਰਜਿ: ਪੰਜਾਬ ਵਲੋਂ ਸਰਪ੍ਰਸਤ ਯਸ਼ਪਾਲ ਅਗਰਵਾਲ ਅਤੇ ਪ੍ਰਧਾਨ ਮਨਮੋਹਨ ਸ਼ਰਮਾ ਦੀ ਅਗਵਾਈ ਹੇਠ ਗ਼ਰੀਬ ਅਤੇ ਜ਼ਰੂਰਤਮੰਦ ਜੋੜਿਆਂ ਦੀਆਂ ਸਮੂਹਿਕ ਸ਼ਾਦੀਆਂ ਦਾ 29ਵਾਂ ਸਮਾਰੋਹ 23 ਨਵੰਬਰ ਦਿਨ ਐਤਵਾਰ ਨੂੰ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਕਰਵਾਇਆ ਜਾ ਰਿਹਾ ਹੈ | ਜਨਰਲ ਸਕੱਤਰ ਮੰਗਾ ਰਾਮ ਗੋਠਵਾਲ ਨੇ ਦੱਸਿਆ ਕਿ ਉਕਤ ਸਮਾਰੋਹ ਦੇ ਮੁੱਖ ਮਹਿਮਾਨ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਹੋਣਗੇ, ਜਦਕਿ ਨਵੇਂ ਵਿਆਹੇ ਜੋੜਿਆਂ ਨੂੰ ਸ੍ਰੀ ਸੂਰਜ ਐਸ.ਡੀ.ਐਮ, ਸ੍ਰੀ ਸੰਜੀਵ ਕੁਮਾਰ ਡੀ.ਐਸ.ਪੀ, ਡਾ. ਮਨਜੀਤ ਸਿੰਘ ਢਿੱਲੋਂ, ਡਾ. ਪੀ.ਐਸ. ਛੋਕਰ, ਵਿਕਾਸ ਸ਼ਰਮਾ, ਬਲਵੀਰ ਸਿੰਘ, ਮੁਖਤਿਆਰ ਕੌਰ ਆਸ਼ੀਰਵਾਦ ਦੇਣਗੇ | ਸਾਬਕਾ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ, ਅਜੈਪਾਲ ਸਿੰਘ ਸੰਧੂ, ਮਨਪ੍ਰੀਤ ਸਿੰਘ ਸੇਖੋਂ, ਸੁਖਦਰਸ਼ਨ ਸ਼ਰਮਾ, ਜਬਰਜੰਗ ਸਿੰਘ ਸੰਧੂ, ਸੁਤੰਤਰ ਜੋਸ਼ੀ, ਖੁਸ਼ਵਿੰਦਰ ਸਿੰਘ ਸਰਾਵਾਂ, ਹਰਦੀਪ ਸ਼ਰਮਾ, ਠੇਕੇਦਾਰ ਪੇ੍ਰਮ ਚੰਦ ਗੁਪਤਾ, ਸ਼੍ਰੀਮਤੀ ਹੀਰਾਵੰਤੀ ਅਤੇ ਗੰਗਾ ਰਾਮ ਵਿਸ਼ੇਸ਼ ਮਹਿਮਾਨ ਹਨ | ਸ਼ਬਦ ਕੀਰਤਨ ਅਤੇ ਆਨੰਦ ਕਾਰਜ ਦੀ ਰਸਮ ਭਾਈ ਹਰਨੇਕ ਸਿੰਘ ਭੱਟੀ ਦਾ ਭੁਝੰਗੀ ਜਥਾ ਨਿਭਾਵੇਗਾ | ਇਸ ਮੌਕੇ ਪੰਜਾਬੀ ਸਿੰਗਰ ਰਾਜੂ ਸਲੀਮ ਵਲੋਂ ਸੱਭਿਆਚਾਰਕ ਪੋ੍ਰਗਰਾਮ ਪੇਸ਼ ਕੀਤਾ ਜਾਵੇਗਾ | ਸਮਾਰੋਹ ਦੀ ਪ੍ਰਧਾਨਗੀ ਨਿਰਮਲਜੀਤ ਸ਼ਰਮਾ ਮੋਗਾ ਕਰਨਗੇ, ਜਦਕਿ ਮੰਚ ਸੰਚਾਲਨ ਸਮਾਜ ਸੇਵੀ ਗੁਰਿੰਦਰ ਸਿੰਘ ਮਹਿੰਦੀਰੱਤਾ ਕਰਨਗੇ |