15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸੁਤੰਤਰਤਾ ਦਿਵਸ ਸਮਾਗਮ ’ਚ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ ਦੀ ਸ਼ਾਨਦਾਰ ਝਾਕੀ

ਬਾਜਾਖਾਨਾ, 16 ਅਗਸਤ (ਜਗਦੀਪ ਸਿੰਘ ਗਿੱਲ)-ਬਲਾਕ ਜੈਤੋ ਵਿਖੇ ਕਰਵਾਏ ਗਏ ਸੁਤੰਤਰਤਾ ਦਿਵਸ ਦੇ ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ ਵਲੋਂ ਪੇਸ਼ ਕੀਤੀ ਗਈ ਸ਼ਾਨਦਾਰ ਝਾਕੀ ਨੇ ਦਰਸ਼ਕਾਂ ਦਾ ਵਿਸ਼ੇਸ਼ ਧਿਆਨ ਆਪਣੇ ਵੱਲ ਖਿੱਚਿਆ। ਦੇਸ਼ ਭਗਤੀ, ਸਿੱਖਿਆ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਦਾ ਸੁਨੇਹਾ ਦਿੰਦੀ ਇਸ ਝਾਕੀ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ।

Ad Position 21
No active advertisement
ਅਜੀਤ ਡੈਸਕ 17-08-2026
ਬਾਜਾਖਾਨਾ, 16 ਅਗਸਤ (ਜਗਦੀਪ ਸਿੰਘ ਗਿੱਲ)-ਬਲਾਕ ਜੈਤੋ ਵਿਖੇ ਕਰਵਾਏ ਗਏ ਸੁਤੰਤਰਤਾ ਦਿਵਸ ਦੇ ਸਮਾਗਮ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ ਵਲੋਂ ਪੇਸ਼ ਕੀਤੀ ਗਈ ਸ਼ਾਨਦਾਰ ਝਾਕੀ ਨੇ ਦਰਸ਼ਕਾਂ ਦਾ ਵਿਸ਼ੇਸ਼ ਧਿਆਨ ਆਪਣੇ ਵੱਲ ਖਿੱਚਿਆ। ਦੇਸ਼ ਭਗਤੀ, ਸਿੱਖਿਆ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਦਾ ਸੁਨੇਹਾ ਦਿੰਦੀ ਇਸ ਝਾਕੀ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਵਾੜਾ ਭਾਈ ਕਾ ਦੇ ਅੰਮ੍ਰਿਤ ਇਲੈਕਟ੍ਰੋਨਿਕਸ ਵਲੋਂ ਬੱਚਿਆਂ ਲਈ ਤਿਆਰ ਕੀਤੀ ਗਈ ਸੁੰਦਰ ਟਰੇਨ ਰਹੀ । ਟਰੇਨ ਵਿਚ ਸਵਾਰ ਸਕੂਲੀ ਬੱਚਿਆਂ ਨੇ ਹੱਥਾਂ ਵਿਚ ਤਿਰੰਗੇ ਝੰਡੇ ਫੜ ਕੇ ਦੇਸ਼ ਭਗਤੀ ਦਾ ਜੋਸ਼ ਪ੍ਰਗਟ ਕੀਤਾ। ਟਰੇਨ ਦੀ ਵਿਲੱਖਣ ਬਣਤਰ ਅਤੇ ਬੱਚਿਆਂ ਦੀ ਪੇਸ਼ਕਾਰੀ ਨੇ ਸਮਾਗਮ ਵਿਚ ਮੌਜੂਦ ਹਰ ਵਰਗ ਦੇ ਲੋਕਾਂ ਦਾ ਮਨ ਮੋਹ ਲਿਆ। ਇਸ ਦੇ ਨਾਲ ਹੀ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ ਦੇ ਸਮੂਹ ਸਟਾਫ਼ ਵਲੋਂ ਤਿਆਰ ਕੀਤੀ ਗਈ ਝਾਕੀ ਵਿਚ ਬੱਚਿਆਂ ਨੂੰ ਸਿੱਖਿਆ ਰਾਹੀਂ ਆਪਣੇ ਸੁਪਨੇ ਸਾਕਾਰ ਕਰਨ ਅਤੇ ਦੇਸ਼ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਦਾ ਸੁਨੇਹਾ ਦਿੱਤਾ ਗਿਆ। ਝਾਕੀ ਵਿਚ ਸਕੂਲ ਦੀਆਂ ਗਤੀਵਿਧੀਆਂ, ਬੱਚਿਆਂ ਦੀਆਂ ਪ੍ਰਤਿਭਾਵਾਂ ਅਤੇ ਸਿੱਖਿਆ ਦੇ ਮਹੱਤਵ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ। ਸਕੂਲ ਦੀ ਇਸ ਪੇਸ਼ਕਾਰੀ ਨੇ ਇਹ ਸਾਬਤ ਕਰ ਦਿੱਤਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਰਚਨਾਤਮਕਤਾ, ਮਿਹਨਤ ਅਤੇ ਨਵੀਆਂ ਸੋਚਾਂ ਨਾਲ ਹਰ ਮੰਚ ’ਤੇ ਆਪਣੀ ਵਿਲੱਖਣ ਪਛਾਣ ਬਣਾ ਸਕਦੇ ਹਨ। ਸਮਾਗਮ ਦੌਰਾਨ ਸਕੂਲ ਦੀ ਟੀਮ ਦੀ ਪੇਸ਼ਕਾਰੀ ਦੀ ਖੂਬ ਪ੍ਰਸੰਸਾ ਕੀਤੀ ਗਈ। ਸਕੂਲ ਮੁਖੀ ਅਤੇ ਸਮੂਹ ਸਟਾਫ਼ ਨੇ ਇਸ ਸਫਲ ਪੇਸ਼ਕਾਰੀ ਲਈ ਵਿਦਿਆਰਥੀਆਂ ਅਤੇ ਅੰਮ੍ਰਿਤ ਇਲੈਕਟ੍ਰੋਨਿਕਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿਚ ਦੇਸ਼ ਭਗਤੀ, ਆਤਮ-ਵਿਸ਼ਵਾਸ ਅਤੇ ਰਚਨਾਤਮਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਕਾਰਨ ਮਕਾਨ ਦੀ ਡਾਟ ਵਾਲੀ ਛੱਤ ਡਿੱਗੀ, ਘਰੇਲੂ ਸਾਮਾਨ ਨੁਕਸਾਨਿਆ ਅਗਲੀ ਖ਼ਬਰ ਨਸ਼ਿਆਂ ਦੇ ਗੜ੍ਹ ’ਤੇ ਚੱਲਿਆ ਪੀਲਾ ਪੰਜਾ, ਦੋ ਨਾਜਾਇਜ਼ ਮਕਾਨ ਢਾਹੇ * ਮੰਡੀ ਬੋਰਡ ਦੇ ਰਕਬੇ ’ ਚ ਵੱਡੀਆਂ ਪੱਕੀਆਂ ਉਸਾਰੀਆਂ...
Ad Position 24