15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਨਸ਼ਿਆਂ ਦੇ ਗੜ੍ਹ ’ਤੇ ਚੱਲਿਆ ਪੀਲਾ ਪੰਜਾ, ਦੋ ਨਾਜਾਇਜ਼ ਮਕਾਨ ਢਾਹੇ * ਮੰਡੀ ਬੋਰਡ ਦੇ ਰਕਬੇ ’ ਚ ਵੱਡੀਆਂ ਪੱਕੀਆਂ ਉਸਾਰੀਆਂ ’ ਤੇ ਕਾਰਵਾਈ ਅਜੇ ਬਾਕੀ * ਪਾਵਰਕਾਮ ਨੇ ਝੁੱਗੀਆਂ ’ ਚੋਂ ਦਰਜਨ ਭਰ ਬਿਜਲੀ ਕੁਨੈਕਸ਼ਨਾਂ ਦੇ ਮੀਟਰ ਪੁੱਟੇ

ਮੰਡੀ ਕਿੱਲਿਆਂਵਾਲੀ, 16 ਅਗਸਤ (ਇਕਬਾਲ ਸਿੰਘ ਸ਼ਾਂਤ)-ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਮੰਡੀ ਕਿੱਲਿਆਂਵਾਲੀ ਸਬ ਯਾਰਡ ਖੇਤਰ ’ਚ ਨਸ਼ਿਆਂ ਦੇ ਗੜ੍ਹ ਬਣੇ ਰਕਬੇ ’ਤੇ ਅੱਜ ਆਜ਼ਾਦੀ ਦਿਹਾੜੇ ਮੌਕੇ ਕਾਰਵਾਈ ਹੋਈ। ਪੰਜਾਬ ਮੰਡੀ ਬੋਰਡ ਦੇ ਰਕਬੇ ’ਚ ਨਸ਼ਾ ਤਸਕਰੀ ਨਾਲ ਜੁੜੇ ਦੋ ਪਰਿਵਾਰਾਂ ਵਲੋਂ ਉਸਾਰੇ ਦੋ ਨਾਜਾਇਜ਼ ਮਕਾਨ ਢਾਹ ਦਿੱਤੇ ਗਏ।

Ad Position 21
No active advertisement
ਅਜੀਤ ਡੈਸਕ 17-08-2026
ਮੰਡੀ ਕਿੱਲਿਆਂਵਾਲੀ, 16 ਅਗਸਤ (ਇਕਬਾਲ ਸਿੰਘ ਸ਼ਾਂਤ)-ਨਸ਼ਿਆਂ ਖਿਲਾਫ਼ ਮੁਹਿੰਮ ਤਹਿਤ ਮੰਡੀ ਕਿੱਲਿਆਂਵਾਲੀ ਸਬ ਯਾਰਡ ਖੇਤਰ ’ਚ ਨਸ਼ਿਆਂ ਦੇ ਗੜ੍ਹ ਬਣੇ ਰਕਬੇ ’ਤੇ ਅੱਜ ਆਜ਼ਾਦੀ ਦਿਹਾੜੇ ਮੌਕੇ ਕਾਰਵਾਈ ਹੋਈ। ਪੰਜਾਬ ਮੰਡੀ ਬੋਰਡ ਦੇ ਰਕਬੇ ’ਚ ਨਸ਼ਾ ਤਸਕਰੀ ਨਾਲ ਜੁੜੇ ਦੋ ਪਰਿਵਾਰਾਂ ਵਲੋਂ ਉਸਾਰੇ ਦੋ ਨਾਜਾਇਜ਼ ਮਕਾਨ ਢਾਹ ਦਿੱਤੇ ਗਏ। ਪੁਲਿਸ, ਸਿਵਲ ਪ੍ਰਸ਼ਾਸਨ, ਜੇਸੀਬੀ ਅਤੇ ਐਂਬੂਲੈਂਸਾਂ ਸਮੇਤ ਵੱਡੀ ਗਿਣਤੀ ਅਮਲਾ ਮੌਕੇ ’ਤੇ ਪੁੱਜਿਆ। ਕਾਰਵਾਈ ਐਸ.ਪੀ (ਡੀ) ਮਨਮੀਤ ਸਿੰਘ ਢਿੱਲੋਂ, ਡਿਊਟੀ ਮੈਜਿਸਟ੍ਰੇਟ ਤੇ ਤਹਿਸੀਲਦਾਰ ਜੇਪੀ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਸਕੱਤਰ ਅਮਨਦੀਪ ਸਿੰਘ ਕੰਗ ਦੀ ਮੌਜੂਦਗੀ ’ਚ ਹੋਈ। ਐਸ.ਪੀ (ਡੀ ) ਮਨਮੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਤਹਿਤ ਮੰਡੀ ਬੋਰਡ ਦੇ ਰਕਬੇ ਵਿਚ ਉਸਾਰੇ ਮਾਂ ਕਾਂਤਾ ਉਰਫ ਮਾਣੀ ਤੇ ਉਸ ਦੇ ਪੁੱਤਰ ਸੁਨੀਲ ਕੁਮਾਰ ਉਰਫ ਸ਼ੀਲੂ ਤੋਂ ਇਲਾਵਾ ਸੱਤਪਾਲ ਨਾਲ ਸਬੰਧਿਤ ਦੋ ਗੈਰ-ਕਾਨੂੰਨੀ ਮਕਾਨ ਸਮਰੱਥ ਅਥਾਰਟੀ ਦੇ ਹੁਕਮਾਂ ਅਨੁਸਾਰ ਢਾਹੇ ਗਏ। ਤਿੰਨਾਂ ਜਣਿਆਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਅਜੇ ਇਹ ਕਾਰਵਾਈ ਇਥੋਂ ਤੱਕ ਸੀਮਤ ਹੈ। ਬਾਕੀ ਕਬਜ਼ਿਆਂ ਲਈ ਸਬੰਧਿਤ ਵਿਭਾਗ ਵਲੋਂ ਮੰਗੇ ਜਾਣ ’ਤੇ ਪੁਲਿਸ ਇਮਦਾਦ ਦਿੱਤੀ ਜਾਵੇਗੀ। ਸਰਕਾਰੀ ਸਕੂਲ ਦੀ ਖੰਡਰ ਇਮਾਰਤ ਦੇ ਕਮਰਿਆਂ ’ਚ ਨਾਜਾਇਜ਼ ਤੌਰ ’ਤੇ ਬੈਠੇ ਲੋਕਾਂ ਦੇ ਵਿਹੜਿਆਂ ਦੀਆਂ ਕੱਚੀਆਂ ਉਸਾਰੀਆਂ ਵੀ ਢਾਹੀਆਂ ਗਈਆਂ। ਇਸ ਮਗਰੋਂ ਕਈ ਪਰਿਵਾਰ ਸਾਮਾਨ ਸਮੇਟ ਕੇ ਲਿਜਾਂਦੇ ਵਿਖਾਈ ਦਿੱਤੇ। ਨਸ਼ਿਆਂ ਦੇ ਗੜ੍ਹ ਬਣੇ ਮਾਲਵਾ ਰੋਡ ’ਤੇ ਕਾਰਵਾਈ ਨਾਲ ਨਸ਼ਾ ਤਸਕਰਾਂ ਨੂੰ ਸਖਤ ਸੁਨੇਹਾ ਮਿਲਿਆ ਹੈ। ਹਾਲਾਂਕਿ ਮਾਲਵਾ ਰੋਡ ’ਤੇ ਦਹਾਕਿਆਂ ਤੋਂ ਕਾਬਜ਼ ਵੱਡੀਆਂ ਪੱਕੀਆਂ ਉਸਾਰੀਆਂ ’ਤੇ ਕਾਰਵਾਈ ਅਜੇ ਬਾਕੀ ਹੈ। ਮਾਰਕੀਟ ਕਮੇਟੀ ਸਕੱਤਰ ਅਮਨਦੀਪ ਕੰਗ ਨੇ ਕਿਹਾ ਕਿ ਕਬਜ਼ੇਕਾਰਾਂ ਨੂੰ ਸਾਮਾਨ ਚੁੱਕਣ ਦਾ ਮੌਕਾ ਦਿੱਤਾ ਗਿਆ ਹੈ ਅਤੇ ਮੁੜ ਕਾਰਵਾਈ ਕੀਤੀ ਜਾਵੇਗੀ। ਥਾਣਾ ਕਿੱਲਿਆਂਵਾਲੀ ਦੀ ਮੁਖੀ ਕਰਮਜੀਤ ਕੌਰ ਨੇ ਕਿਹਾ ਕਿ ਮੰਡੀ ਬੋਰਡ ਵਲੋਂ ਜਿਨ੍ਹਾਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਉੱਥੋਂ ਪੱਕੀਆਂ ਉਸਾਰੀਆਂ ਤੇ ਕਬਜ਼ੇ ਸਾਫ ਕਰਵਾਏ ਗਏ ਹਨ। ਇਹ ਜਗ੍ਹਾ ਨਾਜਾਇਜ਼ ਕਬਜ਼ਿਆਂ ਦੇ ਨਾਲ-ਨਾਲ ਨਸ਼ਿਆਂ ਦਾ ਵੱਡਾ ਹੌਟ-ਸਪੌਟ ਸੀ ਤੇ ਲੋਕਾਂ ਵਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਮੰਡੀ ਬੋਰਡ ਨੇ ਕਰੀਬ 50-60 ਲੱਖ ਰੁਪਏ ’ਚ ਈ-ਬੋਲੀ ਰਾਹੀਂ ਸ਼ੋਅਰੂਮ ਵੇਚੇ ਹੋਏ ਹਨ, ਪਰ ਕਬਜ਼ਾ ਨਾ ਮਿਲਣ ਕਾਰਨ ਖਰੀਦਦਾਰ ਅਦਾਲਤ ਦਾ ਰੁਖ ਕਰ ਚੁੱਕੇ ਹਨ। ਸੂਤਰਾਂ ਮੁਤਾਬਕ ਸਬ ਯਾਰਡ ਦੀ ਕਰੀਬ 4 ਏਕੜ ਬੇਸ਼ਕੀਮਤੀ ਜ਼ਮੀਨ ’ਤੇ ਪੁਰਾਣੀ ਸਕੂਲ ਇਮਾਰਤ, ਮਾਲਵਾ ਬਾਈਪਾਸ, ਵੇਅਰਹਾਊਸ ਸਾਹਮਣੇ ਅਤੇ ਬੂਥ ਨੰਬਰ 109 ਤੋਂ 124 ਤੱਕ ਵੱਡੇ ਕਬਜ਼ੇ ਹਨ। ਬੀਤੇ ਦਿਨੀਂ 11 ਕਬਾੜ ਕਾਰੋਬਾਰਾਂ ਅਤੇ 8 ਚਿਕਨ ਸੈਂਟਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਇਸ ਕਾਰਵਾਈ ਨਾਲ ਖੇਤਰ ਦੇ ਆਮ ਲੋਕਾਂ ਵਿਚ ਸਕੂਨ ਦੀ ਝਲਕ ਵੇਖਣ ਨੂੰ ਮਿਲੀ। ਝੁੱਗੀਆਂ ਦੇ ਬਿਜਲੀ ਕੁਨੈਕਸ਼ਨਾਂ ਦੇ ਮੀਟਰ ਪੁੱਟੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਸਰਕਾਰੀ ਕਾਰਵਾਈ ਦੌਰਾਨ ਪ੍ਰਸ਼ਾਸਨੀ ਹਦਾਇਤ ’ਤੇ ਪਾਵਰਕਾਮ ਨੇ ਦਰਜਨ ਭਰ ਝੁੱਗੀਆਂ ’ਚ ਲੱਗੇ ਬਿਜਲੀ ਕੁਨੈਕਸ਼ਨਾਂ ਦੇ ਮੀਟਰ ਪੁੱਟ ਲਏ। ਇਸ ਦੀ ਪੁਸ਼ਟੀ ਸਬ ਡਵੀਜ਼ਨ ਕਿੱਲਿਆਂਵਾਲੀ ਦੇ ਐਸ.ਡੀ.ਓ. ਰੋਹਿਤ ਸ਼ਰਮਾ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿ ਪਹਿਲਾਂ ਪਛਾਣ ਪੱਤਰ ਨਾਲ ਬਿਜਲੀ ਕੁਨੈਕਸ਼ਨ ਦਾ ਨਿਯਮ ਸੀ। ਆਮ ਚਰਚਾ ਹੈ ਕਿ ਪਾਵਰਕਾਮ ਵਲੋਂ ਬਿਜਲੀ ਕੁਨੈਕਸ਼ਨ ਦੇਣ ਕਰਕੇ ਸਬਯਾਰਡ ਖੇਤਰ ’ਚ ਝੁੱਗੀਆਂ ਤੇ ਨਾਜਾਇਜ਼ ਉਸਾਰੀਆਂ ਨੂੰ ਹੁਲਾਰਾ ਮਿਲਦਾ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸੁਤੰਤਰਤਾ ਦਿਵਸ ਸਮਾਗਮ ’ਚ ਸਰਕਾਰੀ ਪ੍ਰਾਇਮਰੀ ਸਕੂਲ ਵਾੜਾ ਭਾਈ ਕਾ ਦੀ ਸ਼ਾਨਦਾਰ ਝਾਕੀ ਅਗਲੀ ਖ਼ਬਰ ਨਿਊ ਮਾਲਵਾ ਸਕੂਲ ਮੱਲਣ ਵਿਖੇ ਸੁੰਤਤਰਤਾ ਦਿਵਸ ਤੇ ਤੀਆਂ ਤੀਜ ਦੀਆਂ ਮਨਾਈਆਂ
Ad Position 24