18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਵਿਧਾਇਕ ਨੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ

Ad Position 21
No active advertisement
ਅਜੀਤ ਡੈਸਕ 23-11-2025
ਜੈਤੋ, 22 ਨਵੰਬਰ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਰਾਮੇਆਣਾ ਦੇ ਛੱਪੜ ਦੇ ਪਾਣੀ ਦੀ ਗੰਭੀਰ ਸਮੱਸਿਆਵਾਂ ਦਾ ਹੱਲ ਕੱਢਣ ਲਈ ਵੱਡਾ ਕਦਮ ਚੁੱਕਦਿਆਂ ਹਲਕਾ ਵਿਧਾਇਕ ਅਮੋਲਕ ਸਿੰਘ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਪਾਈਪ ਲਾਈਨ ਨਿਕਾਸੀ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ | ਇਸ ਪ੍ਰੋਜੈਕਟ ਨਾਲ ਛੱਪੜ ਦੇ ਪਾਣੀ ਦੀ ਤੇਜ਼ ਅਤੇ ਸੁਚੱਜੀ ਨਿਕਾਸੀ ਯਕੀਨੀ ਬਣੇਗੀ, ਜਿਸ ਨਾਲ ਮੌਸਮੀ ਹੜ੍ਹਾਂ, ਰਸਤਿਆਂ 'ਚ ਖੜ੍ਹਦਾ ਗੰਦਾ ਪਾਣੀ ਅਤੇ ਬਿਮਾਰੀਆਂ ਦੇ ਫ਼ੈਲਣ ਦੇ ਖਤਰੇ ਵਿਚ ਵੱਡੀ ਰਾਹਤ ਮਿਲੇਗੀ | ਪਿੰਡ ਰਾਮੇਆਣਾ ਦੇ ਨਿਵਾਸੀ ਕਈ ਸਾਲਾਂ ਤੋਂ ਇਸ ਮੁਸੀਬਤ ਨਾਲ ਜੂਝ ਰਹੇ ਸਨ | ਮੀਂਹ ਪੈਣ ਨਾਲ ਘਰਾਂ ਵਿਚ ਪਾਣੀ ਦਾ ਖੜਣਾ, ਗਲੀਆਂ ਦਾ ਬੰਦ ਹੋਣਾ ਅਤੇ ਆਵਾਜਾਈ ਠੱਪ ਹੋ ਜਾਣਾ ਇੱਥੋਂ ਦੇ ਲੋਕਾਂ ਦੀ ਰੋਜ਼ਾਨਾ ਦੀ ਦੁੱਖ ਭਰੀ ਹਕੀਕਤ ਬਣ ਚੁੱਕੀ ਸੀ | ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਲੰਬੇ ਸਮੇਂ ਤੋਂ ਮੰਗ ਸੀ, ਜਿਸ ਨੂੰ ਹੁਣ ਹਕੀਕਤ ਦਾ ਰੂਪ ਦਿੱਤਾ ਜਾ ਰਿਹਾ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਕੰਮ ਨੂੰ ਤੇਜ਼ੀ ਨਾਲ ਪੂਰਾ ਕਰਕੇ ਪਿੰਡ ਵਾਸੀਆਂ ਨੂੰ ਪੱਕਾ ਅਤੇ ਟਿਕਾਊ ਰਾਹਤ ਪ੍ਰਦਾਨ ਕੀਤੀ ਜਾਵੇਗੀ | ਇਸ ਮੌਕੇ ਵਾਇਸ ਚੇਅਰਮੈਨ ਵਾਟਰ ਅਤੇ ਸੀਵਰੇਜ ਬੋਰਡ ਧਰਮਜੀਤ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਹਰਸਿਮਰਨ ਮਲਹੋਤਰਾ, ਹਰਜੀਤ ਸਿੰਘ ਸੋਢੀ, ਬੇਦਾ ਭਾਊ, ਰਣਜੀਤ ਨੰਬਰਦਾਰ, ਮੈਂਬਰ ਗੁਰਚੇਤਨ ਗਿੱਲ, ਮੈਂਬਰ ਦੀਪਾ, ਮੈਂਬਰ ਸੰਤ ਰਾਮ, ਗੁਰਪ੍ਰੀਤ ਮਲਹੋਤਰਾ, ਅਮਨ ਧਾਲੀਵਾਲ, ਪੰਮਾ ਧਾਲੀਵਾਲ, ਮੰਦਰ ਸਿੰਘ ਧਾਲੀਵਾਲ, ਨਿਸ਼ਾਨ ਸਿੰਘ ਸੰਧੂ, ਉਡੀਕ ਮਲਹੋਤਰਾ ਨੇ ਇਸ ਪ੍ਰੋਜੈਕਟ ਲਈ ਵਿਧਾਇਕ ਅਮੋਲਕ ਸਿੰਘ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸਕੂਲੀ ਵਿਦਿਆਰਥੀਆਂ ਨੇ ਆਪਣਾ ਘਰ ਆਸ਼ਰਮ ਦਾ ਕੀਤਾ ਦੌਰਾ ਅਗਲੀ ਖ਼ਬਰ ਖ਼ਰੀਦ ਏਜੰਸੀ ਪਨਗ੍ਰੇਨ ਖ਼ਿਲਾਫ਼ ਮੈਦਾਨ 'ਚ ਨਿੱਤਰਿਆ ਆੜ੍ਹਤੀਆ
Ad Position 24