18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਖ਼ਰੀਦ ਏਜੰਸੀ ਪਨਗ੍ਰੇਨ ਖ਼ਿਲਾਫ਼ ਮੈਦਾਨ 'ਚ ਨਿੱਤਰਿਆ ਆੜ੍ਹਤੀਆ

Ad Position 21
No active advertisement
ਅਜੀਤ ਡੈਸਕ 23-11-2025
ਮੰਡੀ ਕਿੱਲਿਆਂਵਾਲੀ, 22 ਨਵੰਬਰ (ਇਕਬਾਲ ਸਿੰਘ ਸ਼ਾਂਤ)-ਲੰਬੀ ਹਲਕੇ ਵਿਚ ਇਸ ਵਾਰ ਝੋਨਾ ਖ਼ਰੀਦ ਦੌਰਾਨ ਕਾਇਦੇ-ਕਾਨੂੰਨੀ ਖ਼ਰੀਦ ਏਜੰਸੀਆਂ ਤੇ ਸ਼ੈਲਰਾਂ ਦੇ ਸਾਂਝੇ ਮੋਢਿਆਂ 'ਤੇ ਟੰਗੇ ਰਹੇ ਹਨ | ਮਿੱਠੜੀ ਬੁੱਧਗਿਰ ਖ਼ਰੀਦ ਕੇਂਦਰ 'ਤੇ ਆੜ੍ਹਤੀ ਵਰਿੰਦਰ ਸਿੰਘ ਪੱਪੀ ਮਿੱਠੜੀ ਨੇ ਖ਼ਰੀਦ ਏਜੰਸੀ ਪਨਗੇ੍ਰਨ 'ਤੇ 12 ਹਜ਼ਾਰ ਗੱਟੇ ਝੋਨੇ ਦੀ ਲਿਫ਼ਟਿੰਗ ਲਈ ਸ਼ੈਲਰ ਨਾਲ ਟਰਾਂਸਪੋਰਟ ਖ਼ਰਚੇ ਵਜੋਂ ਕਥਿਤ 90 ਰੁਪਏ ਕੁਇੰਟਲ ਕਥਿਤ ਸੈਟਿੰਗ ਲਈ ਦਬਾਅ ਦੇ ਗੰਭੀਰ ਦੋਸ਼ ਲਗਾਏ ਹਨ | 12 ਹਜ਼ਾਰ ਗੱਟੇ ਝੋਨੇ ਦੀ ਖ਼ਰੀਦ 11 ਨਵੰਬਰ ਨੂੰ ਹੋ ਚੁੱਕੀ ਹੈ | ਦੋਸ਼ ਹੈ ਕਿ ਸਥਾਨਕ ਖ਼ਰੀਦ ਦੇ ਬਿਨਾਂ ਲਗਪਗ ਚਾਰ ਹਜ਼ਾਰ ਤੇ ਕਰੀਬ ਢਾਈ ਹਜ਼ਾਰ ਗੱਟੇ ਬਾਹਰੀ ਝੋਨੇ ਦੀ ਕਥਿਤ ਖ਼ਰੀਦ ਨੂੰ ਸ਼ੈਲਰ ਖਾਤੇ ਚੜ੍ਹਾਇਆ ਗਿਆ, ਜਿਸ ਨਾਲ ਸਥਾਨਕ ਆੜ੍ਹਤੀਆਂ ਦਾ ਅਸਲ ਖ਼ਰੀਦ ਝੋਨਾ ਸ਼ੈਲਰ ਦੇ ਨਿਰਧਾਰਤ ਸਮੱਰਥਾ ਤੋਂ ਬਾਹਰ ਹੋ ਗਿਆ | ਵਰਿੰਦਰ ਸਿੰਘ ਦਾ ਕਹਿਣਾ ਹੈ ਕਿ ਅਲਾਟ ਸ਼ੈਲਰ ਦਾ ਕੋਟਾ 92 ਹਜ਼ਾਰ ਗੱਟਾ ਸੀ | ਉਸ ਦੀ ਫਰਮ ਕਸਵਾ ਟਰੇਡਿੰਗ ਕੰਪਨੀ ਦੇ 40 ਹਜ਼ਾਰ ਗੱਟੇ ਝੋਨਾ ਅਤੇ ਦੋ ਹੋਰਨਾਂ ਫਰਮਾਂ ਤੋਂ 46,675 ਗੱਟੇ ਝੋਨੇ ਦੀ ਖ਼ਰੀਦ ਸ਼ਾਮਿਲ ਸੀ | ਏਜੰਸੀ ਵਲੋਂ ਕਥਿਤ ਤੌਰ 'ਤੇ 6500 ਗੱਟਿਆਂ ਦੀ ਜ਼ਬਰੀ ਬਿਲਿੰਗ ਕਰਕੇ ਸਾਰਾ ਸਿਸਟਮ ਵਿਗੜ ਗਿਆ | ਪੱਪੀ ਮਿੱਠੜੀ ਦਾ ਦੋਸ਼ ਹੈ ਕਿ ਪਟਿਆਲਾ ਜ਼ਿਲ੍ਹੇ ਦੇ ਇਕ ਸ਼ੈਲਰ ਦਾ ਆਰ.ਓ. ਕੱਟਣ ਤੋਂ ਬਾਅਦ ਏਜੰਸੀ ਵਲੋਂ ਆਪਣੀ ਖ਼ਾਮੀ 'ਤੇ ਲੁਕੋਣ ਲਈ ਕਥਿਤ ਸੈਟਿੰਗ ਦਾ ਰਾਹ ਵਿਖਾਇਆ ਜਾ ਰਿਹਾ ਹੈ | ਦੂਜੇ ਪਾਸੇ ਪਨਗੇ੍ਰਨ ਦੇ ਇੰਸਪੈਕਟਰ ਓਮ ਪ੍ਰਕਾਸ਼ ਨੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਖ਼ਰੀਦ ਦੇ ਬਾਅਦ ਝੋਨਾ ਚੁਕਵਾਉਣ ਏਜੰਸੀ ਦੀ ਜ਼ਿੰਮੇਵਾਰੀ ਹੈ | ਖ਼ਰੀਦ ਸਾਫ਼-ਸੁਥਰੀ ਤੇ ਪਾਰਦਰਸ਼ਿਤਾ ਨਾਲ ਹੋਈ ਹੈ | ਏ.ਐੱਫ਼.ਐੱਸ.ਓ. ਸੰਦੀਪ ਕੁਮਾਰ ਨੇ ਕਿਹਾ ਕਿ ਕੋਈ ਅਜਿਹਾ ਮਾਮਲਾ ਨਹੀਂ ਹੈ | ਮਿੱਠੜੀ ਬੁੱਧਗਿਰ 'ਚ ਸਹੀ ਲਿਫ਼ਟਿੰਗ ਹੋ ਰਹੀ ਹੈ | ਮਾਮਲੇ ਸੰਬੰਧੀ ਜ਼ਿਲ੍ਹਾ ਫ਼ੂਡ ਸਪਲਾਈ ਕੰਟਰੋਲਰ ਨੇ ਕਈ ਕੋਸ਼ਿਸ਼ਾਂ ਦੇ ਬਾਵਜੂਦ ਕਾਲ ਰਸੀਵ ਨਹੀਂ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਨੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਪਾਈਪਲਾਈਨ ਪ੍ਰੋਜੈਕਟ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ 9 ਸਾਲਾਂ 'ਚ ਬੁੱਢੀ ਹੋਈ ਕੱਖਾਂਵਾਲੀ ਮਾਈਨਰ ਦੀ ਮੁਫ਼ਤ 'ਚ ਸਜ਼ਾ ਭੁਗਤ ਰਹੇ ਹਨ ਕਿਸਾਨ
Ad Position 24