ਜੈਤੋ, 6 ਦਸੰਬਰ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਸਥਾਨਕ ਪੈਨਸ਼ਨਰ ਭਵਨ ਜੈਤੋ ਵਿਖੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਸਟੇਜ ਦੀ ਕਾਰਵਾਈ ਸ਼ੁਰੂ ਕਰਦਿਆਂ ਪਿਛਲੇ ਮਹੀਨੇ (ਨਵੰਬਰ) ਦੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਡੀ.ਏ. ਦੀ ਕਿਸ਼ਤ ਨਾ ਦੇਣ ਸਬੰਧੀ ਨਿਖੇਧੀ ਕੀਤੀ ਗਈ | ਉਨ੍ਹਾਂ ਦੱਸਿਆ ਕਿ 17.12.2025 ਨੂੰ ਪੈਨਸ਼ਨਰ ਡੇਅ ਮਨਾਇਆ ਜਾਵੇਗਾ ਜਿਸ ਵਿਚ 75 ਸਾਲਾਂ ਤੋਂ ਉੱਪਰ ਪੈਨਸ਼ਨਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਸਮੂਹ ਹਾਜ਼ਰ ਪੈਨਸ਼ਨਰਾਂ ਵਲੋਂ ਨੱਥਾ ਸਿੰਘ ਪਟਵਾਰੀ ਅਤੇ ਮਾਸਟਰ ਮੇਹਰ ਸਿੰਘ ਗਿੱਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ | ਮੀਟਿੰਗ ਵਿਚ ਬਾਬਾ ਵੀਰ ਸਿੰਘ, ਮੇਲਾ ਰਾਮ ਗੋਇਲ, ਸੁਰਿੰਦਰ ਪਾਲ ਸਿੰਘ ਝੱਖੜਵਾਲਾ, ਗੁਰਜੰਗ ਸਿੰਘ, ਜਗਦੀਸ਼ ਰਾਏ ਅਰੋੜਾ, ਸੁੰਦਰ ਸਿੰਘ ਬਾਜਾਖਾਨਾ, ਸੁਰਿੰਦਰ ਕੁਮਾਰ ਲੂੰਬਾ ਅਤੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ | ਕੁਲਵੀਰ ਸਿੰਘ ਸੰਧੂ ਨੇ ਆਪਣੇ ਪੋਤਰੇ ਦੇ ਜਨਮ 'ਤੇ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ | ਮੀਟਿੰਗ ਵਿਚ ਵਿਤ ਸਕੱਤਰ ਮੇਜਰ ਸਿੰਘ, ਪ੍ਰੈੱਸ ਸਕੱਤਰ ਜਗਜੀਤ ਸਿੰਘ, ਹੇਮ ਰਾਜ ਚੋਪੜਾ, ਜੋਗਿੰਦਰ ਸਿੰਘ, ਸੁਰਜੀਤ ਸਿੰਘ ਮੱਤਾ, ਸੁਖਦੇਵ ਸਿੰਘ ਝੱਖੜਵਾਲਾ, ਬੂਟਾ ਸਿੰਘ, ਸੁਰੇਸ਼ ਕੁਮਾਰ ਗੋਇਲ, ਬਲਵੀਰ ਸਿੰਘ, ਚਰਨਜੀਤ ਸਿੰਘ ਬਰਾੜ, ਪਿਆਰੇ ਲਾਲ, ਅੰਗਰੇਜ ਸਿੰਘ, ਮੇਜਰ ਸਿੰਘ ਰੋੜੀਕਪੂਰਾ ਅਤੇ ਕਰਮਵੀਰ ਸਿੰਘ ਆਦਿ ਪੈਨਸ਼ਨਰਜ਼ ਸ਼ਾਮਿਲ ਹੋਏ | ਅੰਤ ਵਿਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬਰਾੜ ਨੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ |