05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸ਼ਹਿਰ ਦੀ ਬੂੜਾ ਗੁੱਜਰ ਰੋਡ 'ਤੇ ਸੜਕ ਕਿਨਾਰੇ ਸੁੱਟਿਆ ਜਾ ਰਿਹੈ ਕੂੜਾ

Ad Position 21
No active advertisement
ਅਜੀਤ ਡੈਸਕ 07-12-2025
ਸ੍ਰੀ ਮੁਕਤਸਰ ਸਾਹਿਬ, 6 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸ਼ਹਿਰ ਵਿਚੋਂ ਗੁਜ਼ਰਦੀ ਬੂੜਾ ਗੁੱਜਰ ਰੋਡ ਸੜਕ 'ਤੇ ਸਫ਼ਾਈ ਦੀ ਘਾਟ ਅਤੇ ਸੜਕ ਦੀ ਮੰਦੀ ਹਾਲਤ ਤੋਂ ਲੋਕ ਲੰਮੇ ਸਮੇਂ ਤੋਂ ਪ੍ਰੇਸ਼ਾਨ ਹਨ | ਇਸ ਸੜਕ ਦੇ ਸੁਧਾਰ ਤੇ ਸਫ਼ਾਈ ਸੰਬੰਧੀ ਧਿਆਨ ਨਾ ਦਿੱਤੇ ਜਾਣ ਕਾਰਨ ਸਮੱਸਿਆਵਾਂ ਦਿਨੋਂ-ਦਿਨ ਵਧ ਰਹੀਆਂ ਹਨ | ਇਸ ਸੜਕ 'ਤੇ ਤਿੰਨ ਸਕੂਲ, ਪੈਲੇਸ, ਗੈਸ ਏਜੰਸੀ ਤੋਂ ਇਲਾਵਾ ਧਾਰਮਿਕ ਅਸਥਾਨ ਵੀ ਹਨ, ਲੋਕਾਂ ਦੀ ਆਵਾਜਾਈ ਬਹੁਤ ਰਹਿੰਦੀ ਹੈ | ਸੜਕ ਕਿਨਾਰੇ ਲੱਗੇ ਕੂੜੇ ਦੇ ਢੇਰ ਤੇ ਬੇਸਹਾਰਾ ਪਸ਼ੂਆਂ ਦੀ ਬਹੁਤਾਤ ਰਾਹਗੀਰਾਂ ਤੇ ਆਸ-ਪਾਸ ਵਸਦੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ | ਸੜਕ ਕਿਨਾਰੇ ਹੀ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਇਸ 'ਤੇ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ | ਆਸ-ਪਾਸ ਬਦਬੂ ਫ਼ੈਲਣ ਕਾਰਨ ਬਿਮਾਰੀਆਂ ਫ਼ੈਲਣ ਦਾ ਡਰ ਰਹਿੰਦਾ ਹੈ ਅਤੇ ਪਸ਼ੂਆਂ ਕਾਰਨ ਸੜਕ 'ਤੇ ਹਮੇਸ਼ਾ ਹਾਦਸਿਆਂ ਦਾ ਖ਼ਤਰਾ ਰਹਿੰਦਾ ਹੈ | ਆਸਪਾਸ ਦੇ ਮੁਹੱਲਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ ਦੇ ਸੁਧਾਰ ਤੋਂ ਇਲਾਵਾ ਸਫ਼ਾਈ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਅਤੇ ਸੜਕ ਕਿਨਾਰੇ ਬਣੇ ਕੂੜੇ ਦੇ ਢੇਰਾਂ ਨੂੰ ਚੁਕਵਾਇਆ ਜਾਵੇ ਤੇ ਅੱਗੇ ਤੋਂ ਇਸ ਸਮੱਸਿਆ ਦਾ ਪੁਖ਼ਤਾ ਹੱਲ ਕੀਤਾ ਜਾਵੇ |
ਸ੍ਰੀ ਮੁਕਤਸਰ ਸਾਹਿਬ ਤੋਂ ਬੂੜਾ ਗੁੱਜਰ ਸੜਕ ਕਿਨਾਰੇ ਖਿੱਲਰੇ ਕੂੜੇ 'ਤੇ ਬੈਠੇ ਹੋਏ ਬੇਸਹਾਰਾ ਪਸ਼ੂ | ਤਸਵੀਰ: ਰਣਜੀਤ ਸਿੰਘ ਢਿੱਲੋਂ


Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਚੜੇਵਾਨ ਦੇ ਗੇਟ ਅੱਗੇ ਖ਼ਸਤਾ ਹਾਲਤ ਸੜਕ 'ਚ ਖੜ੍ਹਾ ਪਾਣੀ-ਰਾਹਗੀਰ ਪ੍ਰੇਸ਼ਾਨ ਅਗਲੀ ਖ਼ਬਰ ਯੋਗ ਸਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਵਰਦਾਨ-ਸਵਾਮੀ ਵਿਗਿਆਨਾਨੰਦ
Ad Position 24
No active advertisement